ਮਣੀਪੁਰ ਦੀ ਘਟਨਾ ਦੇ ਸਬੰਧ ਵਿੱਚ ਭਾਰਤ ਬੰਦ ਦੇ ਸੱਦੇ ਤੇ ਮਹਿਤਪੁਰ ਮੁਕੰਮਲ ਬੰਦ ਰਿਹਾ  ।

 ਅਗਸਤ (ਹਰਜਿੰਦਰ ਪਾਲ ਛਾਬੜਾ)-ਅੱਜ ਇੱਥੇ ਮਣੀਪੁਰ ਦੀ ਘਿਨਾਉਣੀ ਘਟਨਾ ਨੂੰ ਲੈ ਕੇ ਪੰਜਾਬ ਦੀਆਂ 36 ਜੱਥੇਬੰਦੀਆਂ, ਈਸਾਈ ਤੇ ਬਾਲਮੀਕ ਸਭਾਵਾਂ ਵੱਲੋਂ ਭਾਰਤ ਬੰਦ ਦੀ ਦਿੱਤੀ ਕਾਲ ਦੀ ਕੜੀ ਵਜੋਂ ਮਹਿਤਪੁਰ ਸ਼ਹਿਰ ਵੀ ਮੁਕੰਮਲ ਬੰਦ ਰਿਹਾ । ਸਾਰੇ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਬੰਦ ਦਾ ਸਮੱਰਥਨ ਕੀਤਾ ਗਿਆ। ਜਿਕਰਯੋਗ ਹੈ ਸਵੇਰੇ 8 ਵਜੇ ਤੋਂ ਲੈ ਕੇ ਇਸਾਈ ਤੇ ਵਾਲਮੀਕ ਭਾਈਚਾਰੇ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਲੋਕ ਸ਼ਹਿਰ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਅਤੇ ਸੈਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਸ਼ੜਕ ਦੇ ਇਕ ਪਾਸੇ ਧਰਨਾ ਲਗਾ ਦਿੱਤਾ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਸੰਦੀਪ ਅਰੋੜਾ ਜਿਲਾ ਸਕੱਤਰ ਦਿਲਬਾਗ ਸਿੰਘ ਚੰਦੀ ਯੂਥ ਵਿੰਗ ਦੇ ਪ੍ਰਧਾਨ ਮਨਦੀਪ ਸਿੱਧੂ,ਜਮਹੂਰੀ ਸਭਾ ਦੇ ਮੇਜਰ ਖੁਰਲਾਪਰ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸੱਤਪਾਲ ਸਹੋਤਾ,ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਸਿਕੰਦਰ ਸੰਧੂ, ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਸਵੰਤ ਸਿੰਘ ਲੋਹਗੜ੍ਹ,ਕਰਾਂਤੀਜੀਤ ਸਿੰਘ ਐਮ ਸੀ, ਪਾਸਟਰ ਰਾਕੇਸ਼ ਕੁਮਾਰ, ਜੋਨ ਮਸੀਹ ਆਦਰਾਮਾਨ, ਸੁਰਿੰਦਰ ਕੁਮਾਰ ਨੇ ਕਿਹਾ ਕਿ ਮਣੀਪੁਰ ਵਿੱਚ ਔਰਤਾਂ ਨੂੰ ਨਿਰਵਸਤਰ ਕਰਕੇ ਸ਼ੜਕਾ ਤੇ ਘੁਮਾਉਣਾ ਬਲਾਤਕਾਰ ਕਰਕੇ ਕਤਲ ਕਰ ਦੇਣਾ,ਵਿਰੋਧ ਵਿੱਚ ਆਏ ਪਰਿਵਾਰਾਂ ਨੂੰ ਕੁੱਟ ਕੁੱਟ ਕੇ ਮਾਰ ਦੇਣ ਵਾਲੇ ਗੁੰਡਾ ਅਨਸਰਾਂ ਖਿਲਾਫ਼ ਕਾਰਵਾਈ ਨਾ ਕਰਨ ਨੇ ਜਿੱਥੇ ਦੇਸ਼ ਨੂੰ ਸ਼ਰਮਸਾਰ ਕੀਤਾ ਉਥੇ ਮੋਦੀ ਦੀ ਭਾਜਪਾ ਸਰਕਾਰ ਦਾ ਚਿਹਰਾ ਲੋਕਾਂ ਸਾਹਮਣੇ ਨੰਗਾ ਕਰ ਦਿੱਤਾ ਹੈ ਕਿ ਬੇਟੀ ਬਚਾਓ ਬੇਟੀ ਪੜਾਓ ਦਾ ਨਾਹਰਾ ਦੇਣ ਵਾਲੀ ਸਰਕਾਰ ਅੱਜ ਮਣੀਪੁਰ ਘਟਨਾ ਤੇ ਇੱਕ ਸਬਦ ਕਹਿਣ ਨੂੰ ਤਿਆਰ ਨਹੀਂ। ਉਹਨਾਂ ਮੰਗ ਕੀਤੀ ਕਿ ਮਣੀਪੁਰ ਵਿੱਚ ਔਰਤਾਂ ਤੇ ਹੋ ਰਹੇ ਅੱਤਿਆਚਾਰ ਨੂੰ ਫੋਰੀ ਬੰਦ ਕੀਤਾ ਜਾਵੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਮਣੀਪੁਰ ਸਰਕਾਰ ਨੂੰ ਫੌਰੀ ਬਰਖਾਸਤ ਕੀਤਾ ਜਾਵੇ। ਅਖੀਰ ਰੋਸ ਪ੍ਰਦਰਸ਼ਨ ਕਰ ਰਹੀਆਂ ਵੱਖ ਵੱਖ ਜਥੇਬੰਦੀਆ ਵਲੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ।  ਇਸ ਮੌਕੇ ਸਰਪੰਚ ਰਮੇਸ਼ ਕੁਮਾਰ, ਸਤਨਾਮ ਸਿੰਘ ਬਿੱਲੇ, ਦੀਪਾ ਪ੍ਰਧਾਨ, ਯਕੂਬ ਮਸੀਹ, ਮੰਗਾ ਭਲਵਾਨ ਤੇ ਨਗਰ ਪੰਚਾਇਤ ਮਹਿਤਪੁਰ ਦੇ ਸਫਾਈ ਕਰਮਚਾਰੀ ਵੀ ਮੌਜੂਦ ਸਨ। ਜਾਰੀ ਕਰਤਾ ਕਾਮਰੇਡ ਸੰਦੀਪ ਅਰੋੜਾ

 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰਪ੍ਰੀਤ ਸਿੰਘ ਸਵੈਚ ਦੀ ਪਲੇਠੀ ਕਾਵਿ ਪੁਸਤਕ “ਇਬਾਦਤਗਾਹ” ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ
Next articleHaryana violence: Police verifying IDs of outsiders working in Nuh