ਤਲਵੰਡੀ ਚੌਧਰੀਆਂ,(ਬਿੱਕਰ) ਪੰਜਾਬ ਵਿਚ ਵਿਕਾਸ ਕਾਰਜ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਦੀ ਸਰਕਾਰ ਹੀ ਕਰਵਾ ਸਕਦੀ ਹੈ।ਪਿਛਲੇ 10 ਸਾਲਾਂ ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣੀ ਸੀ ਤਾਂ ਸੂਬੇ ਵਿਚ ਨੋਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਕਈ ਵੱਡੇ ਪ੍ਰੋਜੈਕਟ ਲਗਾਏ ਗਏ ਸਨ।ਇਹ ਸ਼ਬਦ ਸਾਬਕਾ ਸਰਪੰਚ ਹਰਜਿੰਦਰ ਸਿੰਘ ਘੁਮਾਣ ਤਲਵੰਡੀ ਚੌਧਰੀਆਂ ਵਿਖੇ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਦੇ ਸ਼ਾਝੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।
ਸ਼੍ਰੀ ਘੁਮਾਣ ਨੇ ਆਖਿਆ ਕਿ 2017 ਵਿਚ ਸੂਬੇ ਅੰਦਰ ਕਾਂਗਰਸ ਸਰਕਾਰ ਆਈ ਤਾਂ ਉਸ ਸਮੇਂ ਤੋਂ ਸਿੱਖਿਆ ਆਧਰੇ ਬੰਦ ਹੋਣੇ ਸ਼ੁਰੂ ਹੋ ਗਏ।ਸਰਕਾਰੀ ਅਧਿਆਪਕ ਦੀ ਭਰਤੀ ਬੰਦ ਕਰ ਦਿੱਤੀ ਗਈ।ਕਈ ਯੂਨੀਵਰਸਿਟੀਆਂ ਵਿਚ ਅੱਜ ਵੀ ਕਬੂਰਤਰ ਬੋਲ ਰਹੇ ਹਨ।ਪੰਜਾਬ ਦੀ ਜਨਤਾ ਦੀ ਸਹੂਲਤਾਂ ਲਈ ਹਰ ਪਿੰਡ ਵਿਚ ਸੁਵਿਧਾ ਸੈਂਟਰ ਖੋਲੇ ਗਏ ਸਨ। ਪਰ ਕਾਂਗਰਸ ਸਰਕਾਰ ਆਉਂਦਿਆਂ ਹੀ ਕੈਪਟਨ ਨੇ ਬਹੁਤ ਸਾਰੇ ਸੁਵਿਧਾ ਸੈਂਟਰ ਬੰਦ ਕਰਵਾ ਦਿੱਤੇ।ਸਾਫ ਪਾਣੀ ਪੀਣ ਵਾਲੇ ਆਰ.ਓ ਸਿਸਟਮ ਬੰਦ ਹੋ ਗਏ।ਘਰਾਂ ਨੂੰ ਦਿੱਤੇ ਜਾਣ ਵਾਲੀ ਪਾਣੀ ਦੀ ਸਪਲਾਈ ਵਾਲੀਆਂ ਟੈਂਕੀਆਂ ‘ਤੇ ਮੁਲਾਜ਼ਮ ਨਾ ਹੋਣ ਕਰਕੇ ਬੰਦ ਪਾਈਆਂ ਹਨ।
ਪੰਜਾਬ ਅੰਦਰ 2017 ਵਿਚ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਹੀ ਬਣਨੀ ਤੈਅ ਸੀ ਪਰ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਵੱਡੀਆਂ ਰੈਲੀਆਂ ਕਰਕੇ ਉਹਨਾਂ ਵਿਚ ਝੂਠ ਦਾ ਪੁਲਾਂਦਾ ਬੰਨਿਆ ਤੇ ਲੋਕਾਂ ਨੂੰ ਗੁੰਮਰਾਹ ਕੰੁਨ ਪ੍ਰਚਾਰ ਕਰਦੇ ਹੋਏ ਗੁਟਕਾ ਸਾਹਿਬ ਦੀ ਸਹੁੰ ਖਾਦੀ।ਨਸ਼ਾ 4 ਹਫਤਿਆਂ ਵਿਚ ਬੰਦ ਕਰਨ ਦੀ ਗੱਲ ਕਹੀ।ਘਰ-ਘਰ ਨੌਕਰੀਆਂ ਦੇਣ ਦਾ ਵਾਅਦਾ ਕੀਤਾ।ਪੰਜਾਬ ਦੇ ਭੋਲੇ ਭਾਲੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਵਿਸ਼ਵਾਸ਼ ਕਰਕੇ ਵੋਟਾਂ ਪਾਈਆਂ ਤੇ ਸਰਕਾਰ ਕਾਂਗਰਸ ਦੀ ਬਣ ਗਈ।
ਕੁਰਸੀ ਹਾਸਲ ਕਰਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੀਤੇ ਵਾਅਦੇ ਭੁੱਲ ਗਿਆ ਤੇ ਆਪਣੇ ਮਹਿਲ ਵਿਚ ਆਸ਼ੋ ਅਰਾਮ ਦੀ ਜਿੰਗਦੀ ਬਤਾਉਣੀ ਸ਼ੁਰੂ ਕਰ ਦਿੱਤੀ।ਪਰ ਹੁਣ ਪੰਜਾਬ ਦੇ ਸੂਝਵਾਨ ਵੋਟਰ ਕਾਂਗਰਸ ਵਲੋਂ ਕੀਤੇ ਜਾ ਰਹੇ ਝੂਠ ਪ੍ਰਚਾਰ ਤੇ ਵਿਸ਼ਵਾਸ਼ ਨਹੀ ਕਰਨਗੇ।20 ਫਰਵਰੀ ਨੂੰ ਹੋਣ ਜਾ ਰਹੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਆਪਣਾ ਕੀਮਤੀ ਵੋਟ ਹਲਕਾ ਸੁਲਤਾਨਪੁਰ ਲੋਧੀ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਨੂੰ ਪਾ ਕੇ ਕਾਮਯਾਬ ਬਣਾਉਣ ਗੇ।ਇਸ ਮੌਕੇ ਬਲਵਿੰਦਰ ਸਿੰਘ ਘੁਮਾਣ, ਕੀਰਤਨਪਾਲ ਸਿੰਘ ਸੰਧੂ, ਬਲਵਿੰਦਰ ਸਿੰਘ ਤੁੜ੍ਹ, ਕਾਲਾ ਜੱਟ, ਤਰਸੇਮ ਸਿੰਘ ਮੋਮੀ, ਜਗਮੋਹਨ ਸਿੰਘ ਚਾਨਾ, ਜਸਵਿੰਦਰ ਸਿੰਘ ਜੋਸਨ, ਜਗੀਰ ਸਿੰਘ ਲੰਬੜ ਚੇਅਰਮੈਨ, ਅਮਨਪ੍ਰੀਤ ਸਿੰਘ ਸਹੋਤਾ, ਹਰਦਿਆਲ ਸਿੰਘ ਨਿਹਾਲਾ, ਪ੍ਰਮੋਦ ਕੁਮਾਰ ਪੱਪੂ ਸ਼ਾਹ, ਬਲਜੀਤ ਸਿੰਘ ਬੱਲ੍ਹੀ, ਅਮਰਜੀਤ ਸਿੰਘ ਫੌਜੀ, ਵੀਰਪਾਲ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly