ਓਮੀਕਰੋਨ ਪੀੜਤ ਡਾਕਟਰ ਦੀ ਸਿਹਤ ਵਿੱਚ ਸੁਧਾਰ

ਬੰਗਲੂਰੂ (ਸਮਾਜ ਵੀਕਲੀ):  ਇਥੋਂ ਦੇ ਓਮੀਕਰੋਨ ਪੀੜਤ ਡਾਕਟਰ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਕਰਨਾਟਕ ਸੂਬੇ ਵਿੱਚ ਹਾਲ ਹੀ ਵਿੱਚ ਓਮੀਕਰੋਨ ਦੇ ਦੋ ਕੇਸ ਸਾਹਮਣੇ ਆਏ ਸਨ ਜਿਨ੍ਹਾਂ ਵਿੱਚ ਇਹ ਡਾਕਟਰ ਵੀ ਸ਼ਾਮਲ ਹੈ। ਇਸੇ ਦੌਰਾਨ ਇਸ ਡਾਕਟਰ ਦੇ ਸੰਪਰਕ ਵਿੱਚ ਆਈ ਉਸ ਦੀ ਪਤਨੀ, ਧੀ ਅਤੇ ਇਕ ਹੋਰ ਡਾਕਟਰ ਦੀ ਸਿਹਤ ਵਿੱਚ ਵੀ ਸੁਧਾਰ ਹੋ ਰਿਹਾ ਹੈ। ਪੀੜਤ ਡਾਕਟਰ ਨੂੰ ਹਸਪਤਾਲ ਵਿੱਚ ਇਕਾਂਤਵਾਸ ’ਚ ਰੱਖਿਆ ਗਿਆ ਹੈ ਤੇ ਉਸ ਦੀ ਸਿਹਤ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਸ ਦੀ ਪਤਨੀ ਤੇ ਧੀ ਵੀ ਇਸੇ ਹਸਪਤਾਲ ਵਿੱਚ ਦਾਖਲ ਹਨ। ਮੌਜੂਦਾ ਸਮੇਂ ਹਸਪਤਾਲ ਵਿੱਚ ਕਰੋਨਾ ਦੇ ਨਵੇਂ ਸਰੂਪ ਤੋਂ ਪੀੜਤ ਛੇ ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੈਨਲ ਵੱਲੋਂ ਨਵੀਆਂ ਹਦਾਇਤਾਂ ਜਾਰੀ, ਸਕੂਲ ਰਹਿਣਗੇ ਬੰਦ
Next articleਕੋਲਕਾਤਾ: ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਪ੍ਰਿਯੰਕਾ ਸਰਕਾਰ ਤੇ ਸਾਥੀ ਜ਼ਖ਼ਮੀ