ਮਾਸਕੋ (ਸਮਾਜ ਵੀਕਲੀ):ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਉਨ੍ਹਾਂ ਆਪਣੇ ਰੂਸੀ ਹਮਰੁਤਬਾ ਸਰਗੇਈ ਲਵਰੋਵ ਨਾਲ ਉਸਾਰੂ ਵਾਰਤਾ ਕੀਤੀ ਅਤੇ ਦੋਵੇਂ ਮਿੱਤਰ ਮੁਲਕਾਂ ਵਿਚਕਾਰ ਪੁਲਾੜ, ਪਰਮਾਣੂ, ਊਰਜਾ ਤੇ ਰੱਖਿਆ ਖੇਤਰਾਂ ’ਚ ਚੱਲ ਰਹੇ ਸਹਿਯੋਗ ਬਾਰੇ ਸਮੀਖਿਆ ਕੀਤੀ। ਦੋਵੇਂ ਆਗੂਆਂ ਨੇ ਅਫ਼ਗਾਨਿਸਤਾਨ, ਇਰਾਨ ਅਤੇ ਸੀਰੀਆ ਵਰਗੇ ਖੇਤਰੀ ਅਤੇ ਆਲਮੀ ਮੁੱਦਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਰੂਸ ਦੇ ਤਿੰਨ ਦਿਨੀਂ ਦੌਰੇ ’ਤੇ ਆਏ ਜੈਸ਼ੰਕਰ ਨੇ ਕਿਹਾ ਕਿ ਕੋਵਿਡ-19 ਕਾਰਨ ਦੁਨੀਆ ’ਚ ਕਈ ਬਦਲਾਅ ਆ ਰਹੇ ਹਨ ਪਰ ਭਾਰਤ ਦੇ ਰੂਸ ਨਾਲ ਰਿਸ਼ਤੇ ਹੋਰ ਮਜ਼ਬੂਤ ਹੋਏ ਹਨ ਅਤੇ ਦੋਵੇਂ ਮੁਲਕਾਂ ਨੇ ਆਲਮੀ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ’ਚ ਯੋਗਦਾਨ ਪਾਇਆ ਹੈ। ਲਾਵਰੋਵ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਦੋਵੇਂ ਮੁਲਕਾਂ ਵਿਚਕਾਰ ਦੋਸਤੀ ਦੀ ਤੰਦ ਹੋਰ ਮਜ਼ਬੂਤ ਹੋਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly