ਕੁਰਾਲੀ, (ਗੁਰਬਿੰਦਰ ਸਿੰਘ ਰੋਮੀ): ਦੋ ਦਹਾਕਿਆਂ ਤੋਂ ਨਿਆਸਰਿਆਂ ਲਈ ਆਸਰਾ ਬਣੀ ‘ਪ੍ਰਭ ਆਸਰਾ’ ਸੰਸਥਾ ਦੇ ਮਹਿਕਮੇ ਵੱਲੋਂ ਕੱਟੇ ਗਏ ਕੁਨੈਕਸ਼ਨ ਸਬੰਧੀ 09 ਅਪ੍ਰੈਲ ਨੂੰ ਸਵੇਰੇ 11:00 ਵਜੇ ਸਮਰਥਕ ਸ਼ਖਸੀਅਤਾਂ ਅਤੇ ਸੰਸਥਾਵਾਂ ਵੱਲੋਂ ਅਹਿਮ ਇਕੱਠ ਰੱਖਿਆ ਗਿਆ ਹੈ। ਜਿਸ ਸਬੰਧੀ ਅੱਜ ਇੱਕ ਅਹਿਮ ਮੀਟਿੰਗ ਵਿੱਚ ਇੱਥੋਂ ਦੇ ਮੁੱਖ ਸੰਚਾਲਕ ਸਮਸ਼ੇਰ ਸਿੰਘ ਨੇ ਦੱਸਿਆ ਕਿ ਤਿੰਨ ਮਹੀਨੇ ਤੋਂ ਮਹਿਕਮੇ ਵੱਲੋਂ ਬਿਜਲੀ ਕੁਨੈਕਸ਼ਨ ਕੱਟਿਆ ਹੋਇਆ ਹੈ। ਮੰਗਲਵਾਰ ਨੂੰ ਪਹੁੰਚਾਉਣ ਵਾਲੀਆਂ ਸੰਗਤਾਂ ਦੇ ਵਿਚਾਰਾਂ ਅਤੇ ਸੁਝਾਵਾਂ ਨੂੰ ਮੁੱਖ ਰੱਖਦਿਆਂ ਭਵਿੱਖੀ ਯੋਜਨਾਬੰਦੀ ਉਲੀਕੀ ਜਾਵੇਗੀ। ਜਿਕਰਯੋਗ ਹੈ ਕਿ ‘ਪ੍ਰਭ ਆਸਰਾ’ ਵੱਲੋਂ 500 ਦੇ ਕਰੀਬ ਬੇਬੱਸ, ਬੇਘਰ, ਮੰਦਬੁੱਧੀ ਤੇ ਅੰਗਹੀਣ ਮਰੀਜ਼ਾਂ ਦੀ 24 ਘੰਟੇ ਦੇਖਭਾਲ ਕੀਤੀ ਜਾ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly