(ਸਮਾਜ ਵੀਕਲੀ)
ਹਰ ਮਨੁੱਖ ਜ਼ਿੰਦਗੀ ਵਿੱਚ ਤਰੱਕੀ ਕਰਨਾ ਚਾਹੁੰਦਾ ਹੈ। ਇਸਦੇ ਲਈ ਉਹ ਕਾਫੀ ਮਿਹਨਤ ਕਰਦਾ ਹੈ। ਪਰ ਕਈ ਵਾਰ ਸਵੈ – ਵਿਸ਼ਵਾਸ ਦੀ ਘਾਟ ਕਰਕੇ ਜਾਂ ਥੋੜ੍ਹੀ ਜਿਹੀ ਅਸਫ਼ਲਤਾ ਤੇ ਰੁਕਾਵਟ ਦੇ ਆਉਣ ਕਰਕੇ ਮਨੁੱਖ ਘਬਰਾ ਜਾਂਦਾ ਹੈ ਅਤੇ ਸਫ਼ਲ ਹੋਣ ਤੋਂ ਵੰਚਿਤ ਰਹਿ ਜਾਂਦਾ ਹੈ। ਜੇਕਰ ਸਾਡੇ ਅੰਦਰ ਸਵੈ – ਵਿਸ਼ਵਾਸ ਜਾਗ੍ਰਿਤ ਹੋਇਆ ਹੋਵੇ ਤਾਂ ਅਸੀਂ ਥੋੜ੍ਹੀ ਅਸਫ਼ਲਤਾ ਜਾਂ ਕਿਸੇ ਹੋਰ ਕਮੀ ਸਦਕਾ ਛੇਤੀ ਨਹੀਂ ਘਬਰਾਉਂਦੇ। ਸਵੈ – ਵਿਸ਼ਵਾਸ ਦਾ ਹੋਣਾ ਸਫ਼ਲਤਾ ਦਾ ਆਧਾਰ ਬਣ ਜਾਂਦਾ ਹੈ। ਮਨੁੱਖ ਨੂੰ ਜਦੋਂ ਸਵੈ – ਵਿਸ਼ਵਾਸ ਹੁੰਦਾ ਹੈ ਕਿ ਉਹ ਕਿਸੇ ਕੰਮ ਵਿੱਚ ਸਫ਼ਲ ਹੋ ਜਾਵੇਗਾ ਤਾਂ ਸਫ਼ਲਤਾ ਦੀ ਪ੍ਰਾਪਤੀ ਨਿਸ਼ਚਿਤ ਹੋ ਜਾਂਦੀ ਹੈ।
ਸਵੈ – ਵਿਸ਼ਵਾਸ ਸਦਕਾ ਹੀ ਵੱਡੀਆਂ – ਵੱਡੀਆਂ ਮੰਜ਼ਿਲਾਂ ਸਰ ਹੁੰਦੀਆਂ ਹਨ ਅਤੇ ਹੁੰਦੀਆਂ ਆਈਆਂ ਹਨ। ਅਸੀਂ ਜੇਕਰ ਇਤਿਹਾਸ ਦੇ ਪੰਨੇ ਫਰੋਲੀਏ ਉੱਥੋਂ ਵੀ ਕਈ ਘਟਨਾਵਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਜਿਸ ਵੀ ਮਹਾਂਪੁਰਖ , ਇਨਸਾਨ , ਯੋਧੇ ਅੰਦਰ ਸਵੈ – ਵਿਸ਼ਵਾਸ ਦੀ ਹੋਂਦ ਮੌਜੂਦ ਸੀ ; ਉਸ ਇਨਸਾਨ ਨੇ ਜ਼ਿੰਦਗੀ ਵਿੱਚ ਕਾਮਯਾਬੀ ਪ੍ਰਾਪਤ ਕੀਤੀ। ਇਸ ਲਈ ਭਾਵੇਂ ਵਿਦਿਆਰਥੀ ਹੋਵੇ ਜਾਂ ਆਮ – ਜਨ ਜਾਂ ਕੋਈ ਹੋਰ ਮਨੁੱਖ ਉਸ ਨੂੰ ਸਵੈ – ਵਿਸ਼ਵਾਸ ਰੱਖਦੇ ਹੋਏ ਹਰ ਕੰਮ ਨੂੰ ਨੇਪਰੇ ਚਾੜ੍ਹਨਾ ਚਾਹੀਦਾ ਹੈ ਤਾਂ ਸਫਲਤਾ ਜ਼ਰੂਰ ਹੀ ਮਿਲ ਸਕਦੀ ਹੈ।
ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly