
(ਸਮਾਜ ਵੀਕਲੀ) ਜਦੋਂ ਕਿਤਾਬਾਂ ਪੜ੍ਹਨ ਦੀ ਆਦਤ ਪਾ ਪਵੋ ਅਤੇ ਹੌਲੀ ਹੌਲੀ ਆਪਣੇ ਘਰ ਵਿੱਚ ਹੀ ਕਿਤਾਬਾਂ ਦੀ ਲਾਇਬਰੇਰੀ ਬਣਾ ਲਵੋ ਤਾਂ ਇੰਝ ਲਗਦਾ ਰਹਿੰਦਾ ਹੈ ਕਿ ਅਧਿਆਪਕ ਅਤੇ ਸਕੂਲ ਘਰ ਵਿੱਚ ਹੀ ਆ ਗਏ ਹਨ l
ਇਹ ਸਕੂਲ ਅਤੇ ਅਧਿਆਪਕ ਵੀ ਇਹੋ ਜਿਹੇ ਹੁੰਦੇ ਹਨ ਕਿ ਇੱਕ ਵਾਰ ਘਰ ਵਿੱਚ ਆ ਜਾਣ ਤਾਂ ਬਾਦ ਵਿੱਚ ਇਨ੍ਹਾਂ ਦਾ ਕੋਈ ਖਰਚਾ ਨਹੀਂ ਹੁੰਦਾ ਭਾਵ ਨਾ ਇਹ ਕੋਈ ਤਨਖਾਹ ਲੈਂਦੇ ਹਨ, ਨਾ ਹੀ ਇਨ੍ਹਾਂ ਨੂੰ ਕੁੱਝ ਖਾਣ ਪੀਣ ਨੂੰ ਚਾਹੀਦਾ ਹੁੰਦਾ ਹੈ ਅਤੇ ਨਾ ਹੀ ਇਹ ਤੁਹਾਡੇ ਤੇ ਕੋਈ ਅਹਿਸਾਨ ਕਰਦੇ ਹਨ l
ਸਗੋਂ ਇਹ ਲਾਇਬਰੇਰੀ ਵਾਲੇ ਘਰ ਨੂੰ ਅਤੇ ਪੜ੍ਹਨ ਵਾਲੇ ਪਾਠਕਾਂ ਦੀ ਜ਼ਿੰਦਗੀ ਨੂੰ ਰੋਜ਼ਾਨਾ ਰੌਸ਼ਨ ਕਰਦੇ ਰਹਿੰਦੇ ਹਨ l
ਇਸੇ ਕਰਕੇ ਆਦਤ ਪਾਉਣੀ ਚਾਹੀਦੀ ਹੈ ਕਿ ਇਸ ਚਾਨਣ ਨੂੰ ਆਪਣੇ ਘਰਾਂ ਵਿੱਚ ਜ਼ਰੂਰ ਬਿਖੇਰਿਆ ਜਾਵੇ l ਫਿਰ ਇਹ ਚਾਨਣ ਇੱਕ ਘਰ ਵਿੱਚੋਂ ਹੁੰਦਾ ਹੋਇਆ ਕਈ ਘਰਾਂ ਵਿੱਚ ਫੈਲ ਜਾਂਦਾ ਹੈ l
ਇਹ ਚਾਨਣ ਵੀ ਇਹੋ ਜਿਹਾ ਹੁੰਦਾ ਹੈ ਕਿ ਇਸ ਚਾਨਣ ਨੂੰ ਫੈਲਾਉਣ ਲਈ ਨਾ ਬਿਜਲੀ ਦੀ ਲੋੜ, ਨਾ ਸੋਲਰ ਪਾਵਰ ਦੀ ਲੋੜ ਅਤੇ ਨਾ ਹੀ ਕਿਸੇ ਪੈਟਰੋਲ ਜਾਂ ਗੈਸ ਦੀ ਲੋੜ ਪੈਂਦੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



