ਇਲਤੀਨਾਮਾ/ ਕਿਤੇ ਸੱਪ ਨਾ ਹੋਵੇ ?

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ)

ਇਹ ਜੋ ਮਿੱਠੀਆਂ ਗੱਲਾਂ ਕਰਦਾ,
ਕਿਤੇ ਗੱਪ ਨਾ ਹੋਵੇ ‘
ਬਾਬਾ ਮੰਜਾ ਝਾੜ ਕੇ ਬੈਠੀਂ ,
ਕਿਤੇ ਸੱਪ ਨਾ ਹੋਵੇ ।
.
ਤਸਬੀ ਫੇਰ ਕੇ ਸਾਰੀ,
ਉਮਰਾਂ ਜੀ ਲੈਂਦੇ ਨੇ,
ਪੀਣੇ ਵਾਲੇ ਬਾਬਾ,
ਬੁੱਕ ਨਾਲ ਪੀ ਲੈਂਦੇ ਨੇ
ਜਦੋਂ ਗਿਲਾਸੀ ਕੋਲ ਜੇ,
ਕੱਪ ਨਾ ਹੋਵੇ ।
ਬਾਬਾ ਮੰਜਾ ਝਾੜ ਕੇ ਬੈਠੀ ..
ਕਿਤੇ ਸੱਪ ਨਾ ਹੋਵੇ

ਪਰਬਤ ਉੱਤੇ ਕੋਠਾ ਪਾ,
ਮਨ ਆਈਆਂ ਕਰਦਾ
ਜਦ ਫੜ ਹੋ ਜਏ ਝੂਠ,
ਹੈ ਗਲ ਬਦਲ ਕੇ ਕਰਦਾ
ਠੱਪ ਹੋ ਜਾਣਾ ਜ਼ਲਦੀ,
ਇਹ ਜੋ, ਠੱਪ ਨਾ ਹੋਵੇ|
ਬਾਬਾ ਮੰਜਾ ਝਾੜ ਕੇ ਬੈਠੀ
ਕਿਤੇ ਸੱਪ ਨਾ ਹੋਵੇ ?

ਕਿੰਝ ਪਾਉਣੀ ਏ ਮੰਜ਼ਲ,
ਲੋਕਾਂ ਨੂੰ ਸਮਝਾਂਉਦੇ
ਰੰਗਾਂ ਦੇ ਉਹ ਭੇਤ ਨੇ,
ਗੱਲ ਗੱਲ ਉੱਤੇ ਪਾਂਉਦੇ
ਜਿਸ ਤੋਂ ਆਪਣੇ ਘਰ ਦੀ,
ਸਰਦਲ,ਟੱਪ ਨਾ ਹੋਵੇ|
ਬਾਬਾ ਮੰਜਾ ਦੇਖ ਕੇ ਬੈਠੀ
ਕਿਤੇ ਸੱਪ ਨਾ ਹੋਵੇ ?

ਝੂਠੀਆਂ ਸੌਹਾਂ ਖਾਕੇ ,
ਮੁੱਕਰ ਲੋਕ ਜਾਂਦੇ ਨੇ
ਬਚ ਜਾ “ਬਾਬਾ “,
ਘਰ ਆ ਲੋਕੀਂ,
ਠੋਕ ਜਾਂਦੇ ਨੇ
ਜਿਹੜਾ ਨਾਲ ਇਸ਼ਾਰਿਆਂ,
ਬੰਦਾ, ਨੱਪ ਨਾ ਹੋਵੇ |
ਬਾਬਾ ਮੰਜਾ ਝਾੜ ਕੇ
ਬੈਠੀ ਸੱਪ ਨਾ ਹੋਵੇ ?

ਕਿਤੇ ਗੱਪ ਨਾ ਹੋਵੇ

ਬਾਬਾ ਲਿਖਦਾ ਬੋਲ
ਖੋਲਦਾ ਪੋਲ, ਕਰੇ ਕਲੋਲ
ਕਈ ਫਿਰਦੇ ਨੇ ਰੱਸੇ ਚੁਕੀ
ਬਾਬਾ ਨੱਪ ਨਾ ਹੋਵੇ

ਇਲਤੀ ਥਾਂ ਦੇਖ ਕੇ ਬੈਠੀ
ਕਿਤੇ..ਸੱਪ ਨਾ ਹੋਵੇ

ਮਾਂ ਨੂੰ ਭੁੱਲ ਕੇ
ਬੇਗਾਨੀ ਤੇ ਡੁੱਲ ਕੇ
ਵੱਟਿਆਂ ‘ਚ ਤੁੱਲ ਕੇ
ਦੇਖੀ ਬਾਬਾ ਕਿਤੇ ਜੱਭ ਨਾ ਹੋਵੇ
ਬਾਬਾ ਮੰਜਾ ਝਾੜ ਕੇ ਬੈਠੀ
ਕਿਤੇ ਸੱਪ ਨਾ ਹੋਵੇ

ਬਾਬਾ ਪੱਟਿਆ ਆਪਣਿਆਂ ਦਾ
ਲਾਵੇ ਦੋਸ਼ ਬੇਗਾਨਿਆਂ ‘ਤੇ
ਦੱਸ ਕੀ ਹੁੰਦਾ ਹੈ
ਜਨਾਨਿਆਂ ਤੇ
ਕਿਹੜੇ ਕਿਹੜੇ ਦਗਾ ਕਰ ਗੇ
ਮੈਤੋੰ ਦੱਸ ਨਾ ਹੋਵੇ
ਕਿਤੇ ਸੱਪ ਨਾ ਹੋਵੇ

ਬਾਬਾ ਅੱਗਾ ਪਿੱਛਾ ਦੇਖ ਕੇ ਬੈਠੀ
ਕਿਤੇ…ਸੱਪ ਨਾ ਹੋਵੇ

ਬੁੱਧ ਸਿੰਘ ਨੀਲੋੰ
94643 70823

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਅਰ ਇੰਡੀਆ ਦੀ ਅੰਮ੍ਰਿਤਸਰ – ਬਰਮਿੰਘਮ ਸਿੱਧੀ ਉਡਾਣ 3 ਸਤੰਬਰ ਤੋਂ ਹੋਵੇਗੀ ਸ਼ੁਰU
Next articleਆਪਣੇ ਪਿਤਾ ਦੀ ਯਾਦ ਵਿੱਚ ਬੂਟੇ ਲਗਾ ਕੇ ਵਾਤਾਵਰਣ ਦਿਵਸ ਮਨਾਇਆ