ਆਪਣੇ ਪਿਤਾ ਦੀ ਯਾਦ ਵਿੱਚ ਬੂਟੇ ਲਗਾ ਕੇ ਵਾਤਾਵਰਣ ਦਿਵਸ ਮਨਾਇਆ

ਫੋਟੋ ਕੈਪਸ਼ਨ : ਅਰਵਿੰਦ ਧੀਰ ਸਰਕਾਰ ਐਲੀਮੈਂਟਰੀ ਸਕੂਲ ਕਰਮਜੀਤ ਪੁਰ ਵਿਚ ਬੂਟਾ ਲਗਾਉਂਦੇ ਹੋਏ, ਉਹਨਾਂ ਨਾਲ ਮਾਸਟਰ ਮਨੋਜ ਕੁਮਾਰ, ਅਸ਼ਵਨੀ ਕੁਮਾਰ ਅਤੇ ਵਿਦਿਆਰਥੀ

ਪ੍ਰਦੂਸ਼ਣ ਲਗਾਤਾਰ ਵਧਣ ਦੇ ਆਲਮੀ ਪੱਧਰ ‘ਤੇ ਬਹੁਤ ਹੀ ਡੂੰਘੇ ਤੇ ਮਾੜੇ ਪ੍ਰਭਾਵ ਪੈ ਰਹੇ ਹਨ – ਧੀਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਮਸ਼ਹੂਰ ਉਦਯੋਗਪਤੀ ਅਤੇ ਸਮਾਜ ਸੇਵਕ ਅਰਵਿੰਦ ਕੁਮਾਰ ਧੀਰ ਨੇ ਸ਼ਨੀਵਾਰ ਸਰਕਾਰੀ ਐਲੀਮੈਂਟਰੀ ਸਕੂਲ ਕਰਮਜੀਤਪੁਰ ਵਿੱਚ ਆਪਣੇ ਪਿਤਾ ਦੀ ਜੁਗਲਕਿਸ਼ੋਰ ਧੀਰ ਦੀ ਯਾਦ ਵਿੱਚ ਬੂਟੇ ਲਗਾ ਕੇ ਵਾਤਾਵਰਣ ਦਿਵਸ ਮਨਾਇਆ। ਇਸ ਮੋਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਚਾਰ ਚੁਫੇਰਿਓਂ ਹਵਾ, ਪਾਣੀ ਤੇ ਧਰਤੀ ਦਾ ਪ੍ਰਦੂਸ਼ਣ ਲਗਾਤਾਰ ਵਧਣ ਦੇ ਆਲਮੀ ਪੱਧਰ ‘ਤੇ ਬਹੁਤ ਹੀ ਡੂੰਘੇ ਤੇ ਮਾੜੇ ਪ੍ਰਭਾਵ ਪੈ ਰਹੇ ਹਨ । ਜਿਸ ਦੇ ਬਚਾਅ ਲਈ ਸਭ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਅਧਿਆਪਕਾਂ ਵਾੰਗ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ।

ਧੀਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਦੌਰ ‘ਚ ਦੁਨੀਆ ਭਰ ਨੇ ਆਕਸੀਜਨ ਦੀ ਅਹਿਮੀਅਤ ਨੂੰ ਮਹਿਸੂਸ ਕੀਤਾ ਹੈ ਤੇ ਰੁੱਖ ਆਕਸੀਜਨ ਦਾ ਕੁਦਰਤੀ ਤੋਹਫਾ ਹਨ । ਜਿਸ ਨੂੰ ਕਿ ਅਸੀਂ ਆਮ ਹਾਲਾਤ ‘ਚ ਭੁੱਲ ਜਾਂਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਰਵਾਇਤੀ ਢੰਗ ਨਾਲ ਖਪਤ ਕਰਨ ਵਾਲੇ ਸਾਧਨਾਂ ਵੱਲ ਵਾਪਸ ਮੁੜਨ ਦੀ ਜਰੂਰਤ ਹੈ ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਧ ਤੋਂ ਵੱਧ ਸਰੋਤ ਛੱਡ ਸਕੀਏ।

ਉਹਨਾਂ ਸਕੂਲ ਅਧਿਆਪਕਾਂ ਨਰੇਸ਼ ਕੋਹਲੀ ਅਤੇ ਮਨੋਜ ਕੁਮਾਰ ਵਲੋਂ ਸਥਾਪਿਤ “ਮਾਤਾ ਸੁਲੱਖਣੀ ਜੀ ਨਰਸਰੀ” ਅਤੇ ਉਸ ਵਿੱਚ ਤਿਆਰ ਕੀਤੇ ਜਾ ਰਹੇ ਬੂਟਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਉਹਨਾਂ ਕਿਹਾ ਕਿ ਸਕੂਲ ਵਿੱਚ ਬੂਟੇ ਤਿਆਰ ਕਰਨਾ ਅਤੇ ਅੱਗੇ ਵੰਡਣਾ ਅਪਣੇ ਆਪ ਵਿੱਚ ਬਹੁਤ ਵੱਡਾ ਉਪਰਾਲਾ ਹੈ। ਅਭਿਸ਼ੇਕ,ਪ੍ਰਿੰਅਕਾਪਾਲ, ਸੁਨੇਹਾ, ਆੰਚਲ, ਅਰਮਾਨ, ਗੁਰਸ਼ਾਨ, ਕਿਰਨ, ਬਲਜੀਤ ਕੋਰ, ਅਤੇ ਮਾਤਾ ਸੁਲੱਖਣੀ ਜੀ ਨਰਸਰੀ ਨਾਲ ਸੰਬੰਧਿਤ ਸਕੂਲ ਵਿਦਿਆਰਥੀਆਂ ਨੇ ਧੀਰ ਨੂੰ ਬੂਟੇ ਭੇਂਟ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਲਤੀਨਾਮਾ/ ਕਿਤੇ ਸੱਪ ਨਾ ਹੋਵੇ ?
Next articleਕਾਂਗਰਸੀ ਆਗੂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ