(ਸਮਾਜ ਵੀਕਲੀ)
ਕੋਈ ਕੋਠੀ ਹੋਵੇ ਖਾਲੀ
ਜਾਂ ਹੋਵੇ ਝਗੜੇ ਵਾਲੀ
ਮੰਤਰੀ ਹੈ ਮੇਰੀ ਸਾਲੀ
ਹੋਰ ਕੀ ਕਹਿਣਾ ਏ
ਚੱਕ ਲੋ ਰਿਵਾਲਵਰ ਰਫਲਾਂ
ਬਈ ਕਬਜਾ ਲੈਣਾ ਏ
ਕਾਗਜ ਪੱਤਰ ਜਾਅਲੀ ਬਣਾ ਕੇ
ਕਿਸੇ ਅਫਸਰ ਨੂੰ ਕਹਾ ਕੇ
ਮੰਤਰੀ ਨਾਲ ਤਸਵੀਰਾ ਕਰਾ ਕੇ
ਅਸੀਂ ਜਾ ਬਹਿਣਾ ਏ
ਚੱਕ ਲੋ …!
ਸਾਡੀ ਸਰਕਾਰ ‘ਚ ਪੂਰੀ ਚੱਲੇ
ਅਸੀਂ ਕਬਜਾ ਲੈਣਾ ਪਹਿਲੇ ਹੱਲੇ
ਕਰਵਾਉਣੀ ਸ਼ਹਿਰ ਚ ਬੱਲੇ ਬੱਲੇ
ਨਾ ਕੋਈ ਖੰਘਣ ਦੇਣਾ ਏ
ਚੱਕ ਲੋ…!
ਕੋਈ ਲਾ ਲਵੇ ਜੋਰ ਜਿੰਨਾ ਮਰਜੀ
ਕਾਗਜ ਬਣਾਉਣੇ ਸਾਰੇ ਫਰਜੀ
ਮਾਲ ਮਹਿਕਮੇ ਚ ਮੇਰਾ ਬਹਿਣਾ ਏ
ਚੱਕ ਲੋ…!
ਮੀਡੀਆ ਵਾਲੇ ਸਾਡੇ ਮਿੱਤਰ
ਲੋਕਾਂ ਦੇ ਮਾਰਨੇ ਐ ਛਿੱਤਰ
ਉਹਨਾਂ ਝੂਠ ਨੂੰ ਸੱਚ ਕਹਿਣਾ ਏ
ਚਕ ਲੋ ….!
ਨੀਲੋਂ ਵਾਲਾ ਇਲਤੀ ਸਾਡਾ ਬਾਬਾ
ਉਹਦਾ ਹੈ ਸਰਕਾਰੇ ਦਰਬਾਰੇ ਦਾਬਾ
ਉਹਦੇ ਚਰਨਾਂ ਚ ਜਾ ਬਹਿਣਾ ਏ
ਚੱਕ ਲੋ ਰਿਵਾਲਵਰ ਰਫਲਾਂ ਬਈ
ਬਈ ਕਬਜ਼ਾ ਲੈਣਾ ਐ !
ਬੁੱਧ ਸਿੰਘ ਨੀਲੋਂ
946437083
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly