* ਡਿਗਰੀਆਂ ਵਾਲੇ ਅਨਪੜ੍ਹ *

ਪਰਮਜੀਤ ਕੌਰ

(ਸਮਾਜ ਵੀਕਲੀ)

ਲੈ – ਲੈ ਡਿਗਰੀਆਂ ਝੋਲੇ ਅਸੀਂ ਭਰ ਲਏ
ਅਕਲਾਂ ਵਾਲੇ ਖਾਨੇ ਬੰਦ ਅਸੀਂ ਕਰਲੈ
ਇੱਕੀਵੀਂ ਸਦੀ ਵਿੱਚ ਬੰਦਾ ਰੱਬ ਚਾਰਦਾ
ਸਾਨੂੰ ਡਿਗਰੀਆਂ ਵਾਲਾ ਅਨਪੜ੍ਹ ਮਾਰਦਾ

ਜਾਤਾਂ – ਪਾਤਾਂ ਦੇ ਗੇਡ਼ ਵਿੱਚ ਰਹੇ ਉਲਝਿਆ
ਇਨਸਾਨੀਅਤ ਦਾ ਭੇਤ ਨਾ ਉਸਤੋਂ ਸੁਲਝਿਆ
ਧਰਮ ਯੁੱਧ ਵਾਲੀ ਕਦੇ ਜਾਂਦੀ ਨੀਂ ਟੱਪੀ ਤਾਰ
ਖਾ ਜਾਂਦੇ ਲੁੱਟ ਉਹਨੂੰ ਧਰਮ ਦੇ ਠੇਕੇਦਾਰ
ਚਾਈਂ -ਚਾਈਂ ਭੇਟਾਂ ਲੱਖਾਂ ਦੀਅਾਂ ਚਾੜ੍ਹਦਾ
ਸਾਨੂੰ ਡਿਗਰੀਆਂ ਵਾਲਾ ਅਨਪੜ੍ਹ ਮਾਰਦਾ

ਹੱਕਾਂ ਆਪਣਿਆਂ ਦਾ ਹੁੰਦਾ ਨਹੀਂ ਰਖਵਾਲਾ
ਦੇਣ ਲਈ ਰਿਸ਼ਵਤ ਸਦਾ ਰਹੇ ਉਹ ਕਾਹਲਾ
ਫੈਲੀਆਂ ਕੁਰੀਤੀਆਂ ਨੂੰ ਦਵੇ ਤਵੱਜੋ ਰੱਜ ਕੇ
ਕੋਹੜ੍ਹੀ ਰਿਵਾਜ ਫਿਰ ਸਮਾਜ ਚ ਆਉਣ ਭੱਜ ਕੇ
ਪੱਲੇ ਨਹੀਓਂ ਕੱਖ ਬੱਸ ਗੱਲੀ ਬਾਤੀ ਸਾਰਦਾ
ਸਾਨੂੰ ਡਿਗਰੀਆਂ ਵਾਲਾ ਅਨਪੜ੍ਹ ਮਾਰਦਾ

ਵੋਟ ਆਪਣੀ ਦਾ ਉਹ ਹੱਕ ਨਹੀਂਂ ਜਾਣਦਾ
ਵਿਕ ਜਾਵੇ ਸਦਾ ਆਪਾਂ ਨ੍ਹੀਂ ਉਹ ਪਛਾਣਦਾ
ਚਾਦਰਾਂ ਤੋਂ ਬਾਹਰ ਸਦਾ ਪੈਰ ਉਹਦੇ ਪਸਰਦੇ
ਸੀਰਨੀ ਵੰਡਣ ਲਈ ਉਹ ਰੱਖੇ ਮੂਹਰੇ ਘਰਦੇ
ਆਪਣੇ ਬੇਗਾਨੇ ਵਾਲਾ ਸਦਾ ਭੇਦ ਮਾਰਦਾ
ਸਾਨੂੰ ਡਿਗਰੀਆਂ ਵਾਲਾ ਅਨਪੜ੍ਹ ਮਾਰਦਾ

ਬੇ – ਮੁੱਖ ਹੋਵੇ ਉਹ ਆਪਣੀ ਹੀ ਮਾਂ ਬੋਲੀ ਤੋਂ
ਰੁਸ਼ਨਾਉਂਦਾ ਨਹੀਂ ਆਪਾਂ ਗਿਆਨ ਵਾਲੀ ਝੋਲੀ ਤੋਂ
ਕਹੇ ਪਰਮ ਗਿਆਨ ਦਾ ਦੀਪ ਜਲਾ ਲਓ
ਰਲ -ਮਿਲ ਸਾਰੇ ਅਨਪੜ੍ਹਤਾ ਦੂਰ ਭਜਾ ਲਓ
ਫੇਰ ਨਹੀਂਓਂ ਦੇਸ਼ ਕੋਈ ਬਾਜ਼ੀ ਹਾਰਦਾ
ਸਾਨੂੰ ਡਿਗਰੀਆਂ ਵਾਲਾ ਅਨਪੜ੍ਹ ਮਾਰਦਾ

ਪਰਮਜੀਤ ਕੌਰ

ਸੇਖੂਪੁਰ ਕਲਾਂ (ਮਲੇਰਕੋਟਲਾ)
98782 16694

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਬਟਸਫੋਰਡ ਵਿਖੇ ਕਰਵਾਏ ਕਬੱਡੀ ਕੱਪ ਤੇ ਯੂਥ ਕਬੱਡੀ ਕਲੱਬ ਕਨੈਡਾ ਦੀ ਟੀਮ ਪਹਿਲੇ ਨੰਬਰ ਤੇ ਰਹੀ।
Next articleਸਮਾਜਸੇਵੀ ਸੰਸਥਾ ਵੱਲੋਂ ਜਰੂਰਤਮੰਦ ਲੜਕੀ ਨੂੰ ਲੈਪਟੈਪ ਭੇਂਟ