ਇਲਤੀਨਾਮਾ/ ਬੇਸੁਰੀ ਕਵਿਤਾ 

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਚੋਰ ਚੌਕੀਦਾਰ ਹੋਵੇ
ਫੇਰ ਕਾਹਦਾ ਡਰ ਜੀ
ਆਪਾਂ ਕੀ ਲੈਣਾ
 ਆਪਣਾ ਕੀ ਵੇਚਿਆ
ਚੁਪ ਰਹਿ ਕੇ ਜਾਵੇ ਸਰ ਜੀ
ਆਖਣਾ ਹੈ ਕੁੱਝ ਫੇਰ
ਕਿਉ ਰਹੇ ਸੁੱਜ ਜੀ
ਹੈ ਤੁਹਾਡੇ ‘ਚ ਕੋਈ ਨਰ ਜੀ
ਸੱਜਰੀ ਸਵੇਰੇ ਹੋਵੇ
 ਦਿਨੇ ਜੇ ਹਨੇਰ
 ਕੀ ਲਵੋਗੇ ਕਰ ਜੀ ?
 ਪੰਜਾਬ ਦਾ ਪਹਿਰੇਦਾਰ ਹੋਵੇ
 ਕੀ ਹੋਇਆ
  ਜੇ ਗੁਡੀ ‘ਤੇ ਗੱਡੀ ਜਾਵੇ
 ਚੜ੍ਹ ਜੀ
 ਕੋਈ ਬੰਦਾ ਬੁੰਦਾਂ
ਜਾਵੇ ਮਰ ਜੀ
 ਬੁੱਧ ਬੋਲ ਹੋਵੇ
ਕਰਦਾ ਕਲੋਲ ਹੋਵੇ
 ਤੋਲ ਤੁਕਾਂਤ ਭਾਵੇਂ ਘੱਟ ਜੀ
ਪਰ ਮਾਰਦਾ ਹੈ ਸੱਟ ਜੀ..
ਆਪਣੀ ਕਿਹੜਾ ਹੈ ਕੋਈ
 ਕਿਸੇ ਨਾਲ ਸਾਂਝੀ ਵੱਟ ਜੀ
ਆਪਾਂ ਤੇ ਕਸਣੇ ਹੈ ਨੱਟ ਜੀ ।
 ਤੂੰ ਵੀ ਕੁੱਝ ਬੋਲ ਮੈਂ  ਵੀ
 ਕੁੱਝ  ਬੋਲਾਂ ਬਿਨ੍ਹਾਂ ਬੋਲਿਆ ਨੀ
ਹੁਣ ਦੱਸ ਕਿਵੇਂ ਜਾਊ ਸਰ ਜੀ?
 ਬੁੱਧ ਚਿੰਤਨ ਹੋਵੇ
 ਫੇਰ ਕਿਵੇਂ ਮਨੁੱਖ ਰੋਵੇ
 ਜਦ ਹਰ ਇਕ ਦੂਜੇ ਦਾ ਮੂੰਹ ਧੋਵੇ
 ਫੇਰ ਜਿੱਤ ਹੋਊ ਸਰ ਜੀ..
ਜੋੜ ਬਿਨ ਸਰਨਾ ਨੀ,
 ਜਿਉਣਾ ਹੈ, ਮਰਨਾ ਨੀ
ਹਿੱਕ ਡਾਹੇ ਬਿਨ੍ਹਾਂ ਸਰਨਾ  ਨੀ
ਨਹੀਂ ਤਾਂ ਜਾਓਗੇ ਹਰ ਜੀ
ਜਾਤ ਨੂੰ ਜਮਾਤ ਬਣਾ
 ਹੋਰ ਨਾ ਸਮਾਂ ਗਵਾ..
ਧੌਣ ‘ਚੋਂ  ਕੀਲਾ ਕੱਢ .
ਮੈਂ  ਮੈ ਛੱਡ ..ਸਾਰੇ ਨੀ ਜੱਟ
ਬਣ ਕੇ ਮਨੁੱਖ, ਮਨੁੱਖਤਾ ਬਣਾ
ਮੁੜ ਮੁੜ ਇਤਿਹਾਸ ਨਾ ਦੁਹਰਾ.
ਆਪ ਸਮਝ
 ਨਾ ਸਾਨੂੰ  ਸਮਝਾ..ਨਹੀਂ  ਹੋਵੇਗੀ .
.ਕਾਂ ਕਾਂ…ਸਭ ਦੀ ਇਕੋ ਬਾਪ ਮਾਂ
ਰੰਗਰੇਟੇ ਗੁਰੂ ਕੇ ਬੇਟੇ
ਦੇ ਸਿਧਾਂਤ ਸਮਝ
ਗੁਰੂ ਜੀ ਸਮਝ ਰਮਜ਼
ਬਾਕੀ ਸਭ ਨਾਰੀ ਨਰ ਜੀ
ਚੌਕੀਦਾਰ ਚੋਰ ਹੋਵੇ
ਫੇਰ ਕਾਹਦਾ ਡਰ ਜੀ
ਬੱਸ ਕਰ “ਓ ਨੀਲੋੰ “
ਨਾ ਸਾਨੂੰ ਸਮਝਾ..ਤੇਰੇ ਨਾਲੋਂ
ਅਸੀਂ ਵੱਧ ਸਿਆਣੇ..
ਨਾ ਸਮਝ ਨਿਆਣੇ
ਅਸੀਂ ਜਾਣਦੇ ਰੱਬ ਦੇ ਭਾਣੇ
ਕਰ ਹੁਣ ਤੂੰ ਹਰ ਹਰ ਜੀ
ਚੌਕੀਦਾਰ ਚੋਰ ਹੋਵੇ
 ਫੇਰ ਕਾਹਦਾ ਡਰ ਜੀ
ਮਨੁੱਖਤਾ ਨਾ ਜਾਵੇ ਮਰ ਜੀ
ਬੁੱਧ ਸਿੰਘ ਨੀਲੋ
94643.70823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next article“ਮ੍ਰਿਗ ਚਾਲ ਕਬਿੱਤ ਛੰਦ “