HOME ਨਜਾਇਜ਼ ਮਾਈਨਿੰਗ ਕਾਰਨ ਬੰਨ੍ਹ ਟੁੱਟਣ ਕਿਨਾਰੇ- : ਮਿੱਠੂ ਚੱਡਾ

ਨਜਾਇਜ਼ ਮਾਈਨਿੰਗ ਕਾਰਨ ਬੰਨ੍ਹ ਟੁੱਟਣ ਕਿਨਾਰੇ- : ਮਿੱਠੂ ਚੱਡਾ

ਮ੍ਰਿਗਵੀਰ ਸਿੰਘ ਮਿੱਠੂ ਚੱਡਾ
ਲੁਧਿਆਣਾ  (ਸਮਾਜ ਵੀਕਲੀ)  ( ਕਰਨੈਲ ਸਿੰਘ ਐੱਮ.ਏ.) ਭਾਜਪਾ ਯੂਥ ਵਿੰਗ ਦੇ ਨੌਜਵਾਨ ਆਗੂ ਮ੍ਰਿਗਵੀਰ ਸਿੰਘ ਮਿੱਠੂ ਚੱਡਾ ਨੇ ਸੂਬਾ ਸਰਕਾਰ ਨੂੰ ਨਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਘੇਰਦਿਆਂ ਕਿਹਾ ਕਿ ਬੰਨ੍ਹ ਟੁੱਟਣ ਦੀ ਮੁੱਖ ਵਜ੍ਹਾ ਦਰਿਆਵਾਂ ਵਿੱਚੋਂ ਗੈਰਕਾਨੂੰਨੀ ਖੁਦਾਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ ਲੰਮੇ ਸਮੇਂ ਤੋਂ ਉਹ ਦਰਿਆਵਾਂ ਵਿੱਚੋਂ ਹੋ ਰਹੀ ਨਜਾਇਜ਼ ਮਾਈਨਿੰਗ ਵਿਰੁੱਧ ਆਵਾਜ਼ ਉਠਾਉਂਦੇ ਆ ਰਹੇ ਹਨ ਪਰ ਸੂਬਾ ਸਰਕਾਰ ਅਤੇ ਸੰਬੰਧਿਤ ਮਹਿਕਮੇ ਦੇ ਕਿਸੇ ਵੀ ਅਧਿਕਾਰੀਆਂ ਨੇ ਇਸ ਵੱਲ ਨਾ ਤਾਂ ਕੋਈ ਧਿਆਨ ਦਿੱਤਾ ਤੇ ਨਾ ਕੋਈ ਕਾਰਵਾਈ ਕੀਤੀ। ਮਿੱਠੂ ਚੱਡਾ ਨੇ ਕਿਹਾ ਕਿ ਸਰਕਾਰ ਦੀ ਲਾਪਰਵਾਹੀ ਕਾਰਨ ਅੱਜ ਸਤਲੁਜ ਦਰਿਆ ਕੰਢੇ ਜ਼ਿਲ੍ਹਾ ਲੁਧਿਆਣਾ ਵਿਖੇ ਰਹਿੰਦੇ ਲੋਕ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ। ਲੋਕਾਂ ਦਾ ਵਿਰੋਧ ਵਧਣ ਤੋਂ ਬਾਅਦ ਹੀ ਹੁਣ ਪ੍ਰਸ਼ਾਸਨ ਜਾਗਿਆ ਹੈ, ਜਦਕਿ ਹਕੀਕਤ ਵਿੱਚ ਇਸ ਸਮੱਸਿਆ ਨੂੰ ਪਹਿਲਾਂ ਹੀ ਰੋਕਿਆ ਜਾ ਸਕਦਾ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੁਦਰਤੀ ਆਫ਼ਤਾਂ ਅਤੇ ਮਨੁੱਖੀ ਵਿਕਾਸ
Next articleਹਾਈਡਰੋਜੈਲ