ਜੇਕਰ ਜਾਤਪਾਤ ਵਿਵਸਥਾ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਉਨ੍ਹਾਂ ਅਸੂਲਾਂ ਤੇ ਡੱਟ ਕੇ ਖੜ੍ਹਾ ਹੋਣਾ ਪਵੇਗਾ, ਜਿਸ ਤੇ ਤਥਾਗਤ ਬੁੱਧ ਡੱਟਕੇ ਖਲੋਤੇ ਸਨ।

ਇੰਜ ਵਿਸ਼ਾਲ ਖੈਰਾ

ਜੇਕਰ ਜਾਤਪਾਤ ਵਿਵਸਥਾ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਉਨ੍ਹਾਂ ਅਸੂਲਾਂ ਤੇ ਡੱਟ ਕੇ ਖੜ੍ਹਾ ਹੋਣਾ ਪਵੇਗਾ, ਜਿਸ ਤੇ ਤਥਾਗਤ ਬੁੱਧ ਡੱਟਕੇ ਖਲੋਤੇ ਸਨ

(ਸਮਾਜ ਵੀਕਲੀ)- ਜਦੋਂ ਮੈ ਅਸ਼ੋਕ ਵਿਜੈ ਦਸ਼ਮੀ ਦੇ ਦਿਨ ਫਿਲੌਰ ਫਾਟਕ ਕਰੋਸ ਕਰ ਰਿਹਾ ਸੀ, ਉਪਰੰਤ ਰੇਲ ਗੱਡੀ ਲੰਘਣ ਦੀ ਉਡੀਕ ਵਿੱਚ ਸੀ ਤਾਂ ਮੈ ਇਹ ਫੋਟੋ ਖਿੱਚੀ ਅਤੇ ਦੇਖਿਆ ਕਿ ਪਿੰਜਰੇ ਵਿੱਚ ਕੁੱਝ ਮੁਰਗੇ ਹੱਸ ਖੇਡ ਰਹੇ ਸੀ ਅਤੇ ਇੱਕ- ਇੱਕ ਕਰਕੇ ਮੀਟ ਸ਼ਾਪ ਵੱਲੋਂ ਗਾਹਕਾਂ ਨੂੰ ਦੇਣ ਲਈ ਮਾਰੇ ਵੀ ਜਾ ਰਹੇ ਸੀ, ਕਿਉਂਕਿ ਅੱਜ ਕੁੱਝ ਲੋਕਾਂ ਲਈ ਤਿਉਹਾਰ ਦੁਸਹਿਰਾ ਹੈ, ਕੁੱਝ ਲਈ ਅਸ਼ੋਕ ਵਿਜੈ ਦਸ਼ਮੀ ਅਤੇ ਕੁੱਝ ਲਈ ਕੋਈ ਹੋਰ ਤਿਉਹਾਰ ਹੋ ਸਕਦਾ ਹੈ। ਇਸ ਕਰਕੇ ਦੁਕਾਨ ਤੇ ਭੀੜ ਵੀ ਕਾਫੀ ਸੀ। ਧਿਆਨਯੋਗ ਗੱਲ ਤਾਂ ਇਹ ਸੀ ਕਿ ਮੁਰਗੇ ਇੱਕ- ਇੱਕ ਕਰਕੇ ਜਿਵੇਂ ਘੱਟ ਰਹੇ ਸੀ ਪਰ ਪਿੰਜਰੇ ਦੇ ਬਾਕੀ ਮੁਰਗਿਆਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਬਾਕੀ ਮੁਰਗੇ ਇੱਕ- ਇੱਕ ਕਰਕੇ ਜਾ ਕਿੱਥੇ ਰਹੇ ਹਨ। ਹੈਰਾਨੀ ਦੀ ਗੱਲ ਉਨ੍ਹਾਂ ਵਿੱਚ ਖੁਸ਼ੀ ਜਿਂਉ ਦੀ ਤਿਉਂ ਬਰਕਰਾਰ ਹੀ ਸੀ।ਮੁਰਗਿਆਂ ਦੇ ਪਿੰਜਰੇ ਦੇ ਨਜਦੀਕ ਹੋਣ ਕਾਰਨ ਜਿੰਨੀ ਵਾਰ ਵੀ ਮੁਰਗੇ ਦੀ ਧੌਣ ਤੇ ਦਾਤ ਵੱਜਦਾ ਸੁਣਿਆ ਥੋਡ੍ਹਾ ਸੈਂਸਟਿਵ ਹੋਣ ਕਾਰਨ ਮੈਨੂੰ ਕੰਬਣੀ ਜਿਹੀ ਵੀ ਛਿੜਦੀ ਰਹੀ । ਮੈਂ ਇਹ ਸੱਭ ਗੌਰ ਨਾਲ ਦੇਖੀ ਜਾ ਰਿਹਾ ਸੀ, ਜੇ ਨਾ ਵੀ ਦੇਖਦਾ ਤਾਂ ਧਿਆਨ ਉਸ ਤਰਫ ਹੀ ਰਹਿੰਦਾ ਸੀ। ਅੱਗੇ ਪਿੱਛੇ ਹੋਣਾ ਵੀ ਮੁਸ਼ਕਿਲ ਸੀ, ਕਿਉਕਿ ਅੱਗੇ ਪਿੱਛੇ ਕਾਫੀ ਸਾਧਨ ਸਨ ਅਤੇ ਧੁੱਪ ਵਿੱਚ ਜਿਆਦਾ ਦੇਰ ਖੜੇ ਹੋਣ ਕਾਰਨ ਰਾਤ ਨੂੰ ਬੁਖਾਰ ਵੀ ਕਾਫੀ ਚੜ੍ਹ ਗਿਆ ਸੀ।

ਇਹ ਕਹਾਣੀ ਇਸ ਕਰਕੇ ਹੋਂਦ ਵਿੱਚ ਆਈ ਕਿਉਕਿ ਮੇਰਾ ਧਿਆਨ ਉਸ ਵਕਤ ਇਸ ਦੇਸ਼ ਦੇ ਬਹੁਜਨ ਸਮਾਜ਼ ਤੇ ਗਿਆ ਅਤੇ ਮੈਂ ਸੋਚਿਆ ਕਿ ਸ਼ਾਇਦ ਸਮਾਜ ਵੀ ਇੰਝ ਹੀ ਜਾਤਪਾਤ ਦੇ ਹਨੇਰੇ ਵਿੱਚ ਅਗਿਆਨ/ਅੰਧਵਿਸ਼ਵਾਸ਼ ਵਿੱਚ ਮਸਤੀ ਹੀ ਕਰ ਰਿਹਾ ਹੈ ? ਇੰਝ ਹੀ ਜਾਤਪਾਤ ਦੇ ਹੰਕਾਰ ਵਿੱਚ ਇੱਕ ਦੂਜੇ ਦਾ ਦਰਦ ਮਹਿਸੂਸ ਨਹੀਂ ਕਰ ਰਿਹਾ ? ਜਾਤਪਾਤ ਦੇ ਪਿੰਜਰੇ ਵਿੱਚ ਇੰਝ ਹੀ ਗ਼ੁਲਾਮ ਹੈ, ਮਰਨ ਲਈ ਵੀ ਤਿਆਰ ਹੈ ਤੇ ਇੱਕ -ਇੱਕ ਕਰਕੇ ਮਾਰਿਆ ਵੀ ਤਾ ਹੀਂ ਜਾ ਰਿਹਾ ਹੈ? ਤਾ ਹੀਂ ਸਿਸਟਮ ਵੱਲੋਂ ਗੁਲਾਮ ਬਣਾਇਆ ਜਾ ਰਿਹਾ ਹੈ ? ਅਗਿਆਨਤਾਂ ਅਤੇ ਮਸਤੀ ਵਿੱਚ ਯਾਤਰਾਵਾਂ ਕਰ ਰਿਹਾ ਤੇ ਮੌਜ ਕਰ ਰਿਹਾ ? ਇਸ ਨੂੰ ਕੁੱਝ ਮਹਿਸੂਸ ਨਹੀ ਹੋ ਰਿਹਾ ? ਜਾਂ ਇੰਝ ਹੀ ਕੁਰਸੀ, ਪ੍ਰਧਾਨਗੀ ਜਾਂ ਫੋਕੀ ਚੌਧਰ ਦੇ ਲਾਲਚ ਵਿੱਚ ਇਸੇ ਤਰ੍ਹਾਂ ਖੇਡੀ ਜਾ ਰਿਹਾ ਹੈ ਜਾਂ ਦਿਮਾਗੋਂ ਅੰਨਾ ਹੋ ਗਿਆ ਹੈ ? ਇਹ ਕੁੱਝ ਸਵਾਲ ਮੇਰੇ ਮਨ ਵਿੱਚ ਅੱਜ ਹੀ ਪੈਦਾ ਹੋਏ ਤੇ ਅੱਜ ਹੀ ਬਿਆਨ ਕਰ ਦਿੱਤੇ, ਬਾਕੀ ਤੁਸੀ ਅੱਗੇ ਸਮਝਦਾਰ ਹੋ ਕੀ ਕਰਨਾ ਜਾਂ ਕੀ ਨਹੀਂ ਕਰਨਾ ਪਰ ਨਵਾਂ ਵੀ ਕੁੱਝ ਕਰਨ ਨੂੰ ਨਹੀ ਚਾਹਿਦਾ ਕਿਉਂਕਿ ਸੱਭ ਕੁੱਝ ਤਿਆਰ ਪਿਆ ਹੈ ਰਾਸਤਾ ਵੀ ਹੈ, ਬੱਸ ਇੱਕ ਕੋਸਿਸ਼ ਦੀ ਜਰੂਰਤ ਹੈ।

ਪਰ ਬਾਬਾ ਸਾਹਿਬ ਡਾ. ਅੰਬੇਡਕਰ ਜੀ ਸਾਨੂੰ ਬਹੁਤ ਸਾਲਾਂ ਪਹਿਲਾਂ ਹੀ ਮੁਕਤੀ ਦਾ ਰਾਸਤਾ ਦੱਸ ਗਏ ਸਨ ਕਿ ਸਾਡੀ ਮੁਕਤੀ ਦਾ ਮਾਰਗ ਧਰਮ-ਗ੍ਰੰਥ ਅਤੇ ਮੰਦਰ ਨਹੀਂ ਹਨ, ਸਗੋਂ ਸਾਡੀ ਮੁਕਤੀ ਉੱਚ ਵਿੱਦਿਆ, ਕਾਰੋਬਾਰ-ਰੋਜ਼ਗਾਰ, ਉੱਚ ਆਚਰਣ ਤੇ ਨੈਤਿਕਤਾ ਵਿੱਚ ਹੈ। ਤੀਰਥ ਯਾਤਰਾ, ਵਰਤ, ਪੂਜਾ-ਪਾਠ ਤੇ ਕਰਮਕਾਂਡਾਂ ਵਿੱਚ ਕੀਮਤੀ ਸਮਾਂ ਬਰਬਾਦ ਨਾ ਕਰੋ। ਧਰਮ ਗ੍ਰੰਥਾਂ ਦੇ ਪਾਠ ਕਰਨ, ਯੱਗਾਂ ਵਿੱਚ ਬਲੀ ਦੇਣ ਤੇ ਧਾਰਮਿਕ ਸਥਾਨਾ ‘ਚ ਮੱਥੇ ਟੇਕਣ ਨਾਲ ਤੁਹਾਡੀ ਗ਼ੁਲਾਮੀ ਦੂਰ ਨਹੀਂ ਹੋਵੇਗੀ। ਜੇ ਤੁਸੀਂ ਜਾਤਪਾਤ ਵਿਵਸਥਾ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਉਹੀ ਦ੍ਰਿਸ਼ਟੀਕੋਣ ਅਪਣਾਉਣਾ ਪਵੇਗਾ, ਜਿਹੜਾ ਤਥਾਗਤ ਬੁੱਧ ਨੇ ਅਪਣਾਇਆ ਸੀ। ਤੁਹਾਨੂੰ ਉਸ ਅਸੂਲ ਉੱਤੇ ਡੱਟਕੇ ਖੜ੍ਹਾ ਹੋਣਾ ਪਵੇਗਾ, ਜਿਸ ਉੱਤੇ ਗੁਰੂ ਨਾਨਕ ਡੱਟ ਕੇ ਖਲੋਤੇ ਸਨ। (ਡਾ. ਅੰਬੇਡਕਰ, Vol. 1, ਸਫ਼ਾ:69) ਇਸ ਗੁਲਾਮੀ ਦੇ ਪਿੰਜਰੇ ਵਿੱਚੋ ਅਸਾਨੀ ਨਾਲ ਬਾਹਰ ਨਿਕਲਣ ਲਈ ਸਾਨੂੰ ਸਾਡੇ ਰਹਿਬਰਾਂ ਦੇ ਦੱਸੇ ਰਸਤੇ ਨੂੰ ਅਪਣਾਉਣਾ ਬਹੁੱਤ ਜਰੂਰੀ ਹੈ ਨਹੀ ਤਾਂ ਇਨ੍ਹਾਂ ਮੁਰਗਿਆ ਦੀ ਤਰ੍ਹਾਂ ਅਸੀਂ ਵੀ ਇੱਕ ਇੱਕ ਕਰਕੇ ਮਰਦੇ ਰਹਾਂਗੇ ਤੇ ਖੁੱਸ਼ ਵੀ ਹੁੰਦੇ ਰਹਾਂਗੇ ।

ਇੰਜ ਵਿਸ਼ਾਲ ਖੈਰਾ 99889-13417 ਵਾਸਤਵਿਕ ਕਲਮ ਤੋਂ

 

 

 

Previous articleਟੀਮ ਇੰਡੀਆ ਨੂੰ ਹੁਣ ਵਿਰਾਟ ਕੋਹਲੀ ਦੀ ਨਹੀਂ ਲੋੜ, ਬੱਲੇਬਾਜ਼ਾਂ ਦੇ ਫਲਾਪ ਸ਼ੋਅ ਤੋਂ ਬਾਅਦ ਛਿੜੀ ਨਵੀਂ ਬਹਿਸ
Next articleSAMAJ WEEKLY = 22/06/2024