(ਸਮਾਜ ਵੀਕਲੀ)
ਜੇਕਰ ਵਾਇਦਾ ਨਹੀਂ ਨਿਭਾ ਸਕਦੇ
ਕਿਸੇ ਨੂੰ ਝੂਠਾ ਦਿਲਾਸਾ ਦਿਓ ਨਹੀਂ।
ਜੇਕਰ ਮੰਜਿਲ ਤੱਕ ਪਹੁੰਚਾ ਸਕਦੇ ਨਹੀਂ
ਉਸਨੂੰ ਆਪਣਾ ਹੱਥ ਐਵੇਂ ਫੜਾਓ ਨਹੀਂ।
ਜੇ ਕਿਸੇ ਬੰਦੇ ਦੀ ਮਦਦ ਨਹੀਂ ਕਰ ਸਕਦੇ
ਉਸ ਨੂੰ ਸਬਜ਼ ਬਾਗ ਦਿਖਾਓ ਨਹੀਂ।
ਜੇਕਰ ਕਿਸੇ ਨਾਲ ਸੰਬੰਧ ਨਹੀਂ ਨਿਭਾ ਸਕਦੇ
ਉਸ ਨਾਲ ਸਬੰਧ ਅੱਗੇ ਵਧਾਓ ਨਹੀਂ।
ਜੇਕਰ ਸੰਤਾਨ ਨੂੰ ਸੰਸਕਾਰੀ ਬਣਾਉਣਾ ਚਾਹੁੰਦੇ ਹੋ
ਉਸ ਦੇ ਸਾਹਮਣੇ ਗਲਤ ਤਮਾਸ਼ਾ ਦਿਖਾਓ ਨਹੀਂ।
ਜੇਕਰ ਘਰ ਗ੍ਰਹਿਸਤੀ ਚਲਾਉਣਾ ਚਾਹੁੰਦੇ ਹੋ ਤਾਂ
ਆਮਦਨੀ ਵਧਾਓ ਖਰਚ ਵਧਾਓ ਨਹੀਂ।
ਜੇ ਆਪਣਾ ਵਿਸ਼ਵਾਸ ਵਧਾਉਣਾ ਚਾਹੁੰਦੇ ਹੋ
ਕਿਸੇ ਨਾਲ ਧੋਖਾ ਅਤੇ ਹੇਰਾ ਫੇਰੀ ਕਰੋ ਨਹੀਂ।
ਜੇਕਰ ਸੁਖ ਸ਼ਾਂਤੀ ਨਾਲ ਜੀਣਾ ਚਾਹੁੰਦੇ ਹੋ ਤਾਂ
ਮਨ ਤੇ ਕੰਟਰੋਲ ਕਰੋ ,ਆਪਾਂ ਗਵਾਓ ਨਹੀਂ।
ਅੱਜ ਕੱਲ ਕਦਰ ਹੁੰਦੀ ਹੈ ਪੈਸੇ ਵਾਲੇ ਦੀ
ਦਿਖਾਵਾ ਕਰਕੇ ਆਪਣੀ ਕਮਾਈ ਗਵਾਓ ਨਹੀਂ।
ਜ਼ਿੰਦਗੀ ਤਾਂ ਹੈ ਚਾਰ ਦਿਨ ਦੀ ਹੀ ਮੇਰੇ ਪਿਆਰਿਓ
ਲੜਾਈ ਝਗੜੇ ਅਤੇ ਨਫਰਤ ਵਿੱਚ ਗਵਾਓ ਨਹੀਂ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ