(ਸਮਾਜ ਵੀਕਲੀ)
ਸਮਝ ਲੈਂਦੇ ਜੇ ਅਸੀਂ ਉਸ ਦੇ ਇਸ਼ਾਰੇ,
ਤਾਂ ਨਾ ਪੈਂਦੇ ਪਿਆਰ ਵਿੱਚ ਸਾਨੂੰ ਖਸਾਰੇ।
ਉਹ ਦੋਸਤ ਵੀ ਵੈਰੀਆਂ ਵਿੱਚ ਗਿਣਿਆ ਜਾਵੇ,
ਜੋ ਦੋਸਤ ਦੇ ਰਸਤੇ ਵਿੱਚ ਕੰਡੇ ਖਿਲਾਰੇ।
ਕੀਤਾ ਹੋਇਆ ਹੈ ਨਸ਼ਾ ਜਿਸ ਦੇ ਮਲਾਹ ਨੇ,
ਕਿਸ ਤਰ੍ਹਾਂ ਪੁੱਜੇਗੀ ਉਹ ਬੇੜੀ ਕਿਨਾਰੇ?
ਦੋ ਵੇਲੇ ਦੀ ਰੋਟੀ ਨਾ ਮਿਲਦੀ ਜਿਨ੍ਹਾਂ ਨੂੰ,
ਉਹ ਕਿਵੇਂ ਆਪਣੇ ਲਈ ਛੱਤਣ ਚੁਬਾਰੇ?
ਜ਼ਿੰਦਗੀ ਖਾਤਰ ਕਰਾਂਗੇ ਸਖਤ ਮਿਹਨਤ,
ਰਹਿਣਾ ਨ੍ਹੀ ਯਾਰੋ, ਅਸੀਂ ਬਣ ਕੇ ਵਿਚਾਰੇ।
ਆਪੇ ਦੰਗੇ ਕਰਵਾ ਕੇ ਖੁਸ਼ੀਆਂ ਮਨਾਂਦੇ,
ਲੀਡਰਾਂ ਦੇ ਕੰਮ ਨੇ ਅੱਜ ਕੱਲ੍ਹ ਨਿਆਰੇ।
ਪੰਜ ਸਾਲਾਂ ਬਾਅਦ ਜਿੱਤ ਜਾਂਦੇ ਨੇ ਲੀਡਰ,
ਭੋਲੇ ਲੋਕਾਂ ਨੂੰ ਲਾ ਵੱਡੇ, ਵੱਡੇ ਲਾਰੇ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly