HOME ਸਰਕਾਰ ਮਨਜ਼ੂਰੀ ਦੇਵੇ ਤਾਂ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸਿਹਤ, ਸਿੱਖਿਆ ਤੇ ਖੇਡਾਂ...

ਸਰਕਾਰ ਮਨਜ਼ੂਰੀ ਦੇਵੇ ਤਾਂ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸਿਹਤ, ਸਿੱਖਿਆ ਤੇ ਖੇਡਾਂ ਦੇ ਵੱਡੇ ਪ੍ਰੋਜੈਕਟ ਸ਼ੁਰੂ ਕਰੇਗਾ ਆਦਿ ਧਰਮ ਮਿਸ਼ਨ : ਸੰਤ ਸਤਵਿੰਦਰ ਹੀਰਾ

5
ਫੋਟੋ ਅਜਮੇਰ ਦੀਵਾਨਾ 

ਹੁਸ਼ਿਆਰਪੁਰ   (ਸਮਾਜ ਵੀਕਲੀ)   (ਤਰਸੇਮ ਦੀਵਾਨਾ ) –  ​ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਸ੍ਰੀ ਗੁਰੂ ਰਵਿਦਾਸ ਚਰਨਛੋਹ ਇਤਿਹਾਸਕ ਧਰਮ ਅਸਥਾਨ ਬੇਗਮਪੁਰਾ (ਸ੍ਰੀ ਖੁਰਾਲਗੜ੍ਹ ਸਾਹਿਬ) ਵਿਖੇ ਆਦਿ ਧਰਮ ਮੰਡਲ ਦੇ ਸ਼ਤਾਬਦੀ ਸਮਾਗਮਾਂ ਦੌਰਾਨ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਈ ਅਹਿਮ ਐਲਾਨ ਕੀਤੇ। ਸੰਤ ਸਤਵਿੰਦਰ ਹੀਰਾ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਮਨਜ਼ੂਰੀ ਦੇਵੇ ਅਤੇ ਇੱਥੇ ਉਸਾਰੀ ‘ਤੇ ਲਗਾਈਆਂ ਧਾਰਾਵਾਂ ਨੂੰ ਖ਼ਤਮ ਕਰੇ, ਤਾਂ ਆਦਿ ਧਰਮ ਮਿਸ਼ਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸਿਹਤ, ਸਿੱਖਿਆ ਅਤੇ ਖੇਡਾਂ ਦੇ ਵੱਡੇ ਪ੍ਰੋਜੈਕਟਾਂ ਦੀ ਉਸਾਰੀ ਲਈ ਪਹਿਲ ਕਰੇਗਾ, ਤਾਂ ਜੋ ਇਸ ਨੂੰ ਇੱਕ ਖੁਸ਼ਹਾਲ ਮਾਡਲ ਵਜੋਂ ਵਿਕਸਤ ਕੀਤਾ ਜਾ ਸਕੇ।

  • ਅਲੌਕਿਕ ਮੰਦਿਰ ਦੀ ਉਸਾਰੀ: 
  •  
  • ਉਹਨਾ ਕਿਹਾ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਮਿਲੇ ਭਰਵੇਂ ਹੁੰਗਾਰੇ ਸਦਕਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਉਨ੍ਹਾਂ ਦੀ ਪਰਮ ਸ਼ਿਸ਼ ਮੀਰਾਂ ਬਾਈ ਦੇ ਸੁੰਦਰ ਮੰਦਿਰ ਦੀ ਉਸਾਰੀ ਦਾ ਕਾਰਜ ਜਲਦ ਹੀ ਸੰਗਤਾਂ ਦਾ ਇਕੱਠ ਕਰਕੇ ਆਰੰਭ ਕੀਤਾ ਜਾਵੇਗਾ।
  • ਸਥਾਈ ਪ੍ਰਬੰਧਕ ਕਮੇਟੀ ਦਾ ਗਠਨ:
  • ਉਹਨਾਂ ਕਿਹਾ ਕਿ ਮੰਦਿਰ ਅਤੇ ਹੋਰ ਕਾਰਜਾਂ ਦੇ ਸਦੀਵੀ ਪ੍ਰਬੰਧਾਂ ਲਈ ਸੇਵਾ-ਮੁਕਤ ਅਫ਼ਸਰਾਂ ਅਤੇ ਬੁੱਧੀਜੀਵੀਆਂ ਦੀ ਇੱਕ ਸਥਾਈ ਪ੍ਰਬੰਧਕੀ ਕਮੇਟੀ ਬਣਾਈ ਜਾਵੇਗੀ, ਤਾਂ ਜੋ ਇਹ ਅਸਥਾਨ ਹਮੇਸ਼ਾ ਲਈ ਆਦਿ ਧਰਮੀ ਕੌਮ ਦਾ ਮੁੱਖ ਕੇਂਦਰ ਬਣਿਆ ਰਹੇ।
  • ਮੁਫ਼ਤ ਕੋਚਿੰਗ ਸੈਂਟਰ ਦੀ ਸਥਾਪਨਾ:
  • ਉਹਨਾਂ ਕਿਹਾ ਕਿ ਨੌਜਵਾਨਾਂ ਦੇ ਸੁਹਿਰਦ ਭਵਿੱਖ ਲਈ ਇੱਥੇ ਜਲਦ ਹੀ IAS, IPS ਅਤੇ PCS ਵਰਗੀਆਂ ਉੱਚ ਪ੍ਰੀਖਿਆਵਾਂ ਦੀ ਮੁਫ਼ਤ ਟ੍ਰੇਨਿੰਗ ਦੇਣ ਲਈ ਇੱਕ ਆਧੁਨਿਕ ਕੋਚਿੰਗ ਸੈਂਟਰ ਦੀ ਸਥਾਪਨਾ ਕੀਤੀ ਜਾਵੇਗੀ। ਉਹਨਾਂ  ਬੁੱਧੀਜੀਵੀਆਂ ਨੂੰ ਇਸ ਕਾਰਜ ਵਿੱਚ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ ਗਈ ਹੈ।
  • ਵਿਸ਼ਵ ਪੱਧਰੀ ਅਕੈਡਮੀ ਦਾ ਸੁਪਨਾ:
  • ਸੰਤ ਹੀਰਾ ਨੇ ਆਪਣੀ ਸੋਚ ਨੂੰ ਦੁਹਰਾਉਂਦਿਆਂ ਕਿਹਾ ਕਿ ਉਹ ਇੱਥੇ ਇੱਕ ਅਜਿਹੀ ਵੱਡੀ ਅਕੈਡਮੀ ਸਥਾਪਿਤ ਕਰਨਾ ਚਾਹੁੰਦੇ ਹਨ, ਜਿੱਥੋਂ ਬਾਬੂ ਮੰਗੂ ਰਾਮ ਮੁਗੋਵਾਲੀਆ, ਮਹਾਤਮਾ ਜੋਤੀਬਾ ਫੁਲੇ, ਬਾਬਾ ਸਾਹਿਬ ਡਾ. ਅੰਬੇਡਕਰ, ਅਤੇ ਬਾਬੂ ਕਾਂਸ਼ੀ ਰਾਮ ਵਰਗੇ ਮਹਾਨ ਨਾਇਕ ਪੈਦਾ ਹੋਣ, ਜੋ ਆਦਿ ਧਰਮ ਦੀ ਲਹਿਰ ਨੂੰ ਪੂਰੇ ਵਿਸ਼ਵ ਵਿੱਚ ਪ੍ਰਚੰਡ ਕਰਕੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਪਰਿਵਰਤਨ ਲਿਆ ਸਕਣ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article​How the Government Delayed and It Took an Outsider to Demand Justice
Next articleਸੀਨੀਅਰ ਵੂਮੈਨ ਕ੍ਰਿਕਟ: ਬਾਰਸ਼ ਕਾਰਨ ਰੋਕਿਆ ਗਿਆ ਮੈਚ, ਹੋਸ਼ਿਆਰਪੁਰ ਨੇ ਬਿਹਤਰ ਅੰਕਾਂ ਦੇ ਆਧਾਰ ‘ਤੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ: ਡਾ. ਰਮਨ ਘਈ