ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸ਼੍ਰੋਮਣੀ ਅਕਾਲੀ ਦਲ ਤੋ ਇਲਾਵਾ ਕਿਸਾਨਾਂ ਦੇ ਜਮਹੂਰੀ ਹੱਕਾਂ ਬਾਰੇ ਕੋਈ ਹੋਰ ਸਿਆਸੀ ਪਾਰਟੀ ਸੋਚ ਵੀ ਨਹੀਂ ਸਕਦੀ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਮੰਗਾਰੋਡਾ ਵਿਖੇ ਜੱਥੇਦਾਰ ਕੇਵਲ ਸਿੰਘ ਦੇ ਘਰ ਵਿਸ਼ੇਸ਼ ਮੀਟਿੰਗ ਦੌਰਾਨ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਕੀਤਾ।ਉਹਨਾਂ ਕਿਹਾ ਕਿ ਸਭ ਪਾਰਟੀਆਂ ਝੂਠੇ ਸਬਜ਼ ਬਾਗ਼ ਦਿਖਾਉਣ ਨੂੰ ਹਨ। ਸ਼੍ਰੋਮਣੀ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ ਜੋ ਇਹ ਗੱਲ ਬਾਖੂਬੀ ਸਮਝਦੀ ਹੈ ਕਿ ਜੇਕਰ ਕਿਸਾਨ ਖੁਸ਼ਹਾਲ ਹੈ ਤਾਂ ਹੀ ਬਾਕੀ ਦੇ ਵਰਗ ਖੁਸ਼ਹਾਲ ਹੋ ਸਕਦੇ ਹਨ। ਇਸ ਦੌਰਾਨ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੂੰ ਸ੍ਰੋਮਣੀ ਅਕਾਲੀ ਦਲ ਦੇ ਪੀ ਏ ਸੀ ਮੈਂਬਰ ਬਣਨ ਤੇ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਤੇ, ਬਖਸ਼ੀਸ਼ ਸਿੰਘ, ਹਰਦੇਵ ਸਿੰਘ ਢੋਟ ਗੁਰਦੇਵ ਸਿੰਘ, ਸੱਤਪਾਲ ਅਰੋੜਾ, ਸਵਰਨ ਸਿੰਘ, ਡਾ. ਮਨਜੀਤ ਸਿੰਘ ਦਲਵਿੰਦਰ ਸਿੰਘ ਸਿਧੂ ਦਲਜੀਤ ਸਿੰਘ ਬਸਰਾ, ਸਤਵਿੰਦਰ ਸਿੰਘ, ਮਨਦੀਪ ਸਿੰਘ, ਸਰਬਜੀਤ ਸਿੰਘ ਦਿਉਲ ਅਮਨਦੀਪ ਸਿੰਘ, ਅਮਰੀਕ ਸਿੰਘ, ਧਰਮਵੀਰ ਸਿੰਘ ਦਿਉਲ ਬਲਦੇਵ ਸਿੰਘ, ਆਕਾਸ਼ਦੀਪ ਸਿਘ ਆਹਲੂਵਾਲੀਆ ਨਿਰਮਲ ਸਿੰਘ, ਅਮਰਜੀਤ ਸਿੰਘ ਸੰਨੀ ਬੈਂਸ , ਰੇਸ਼ਮ ਸਿੰਘ, ਨੰਬਰਦਾਰ ਸਤਵਿੰਦਰ ਸਿੰਘ, ਸਰਵਣ ਸਿੰਘ, ਪਰਮਿੰਦਰ ਸਿੰਘ, ਪ੍ਰਵਾਸੀ ਭਾਰਤੀ ਸੁਖਪ੍ਰੀਤ ਸਿੰਘ, ਸਾਬਕਾ ਸਰਪੰਚ ਸੁਰਿੰਦਰ ਕੌਰ, ਜਸਵੀਰ ਕੌਰ, ਹਰਬੰਸ ਕੌਰ, ਮਨਜੀਤ ਕੌਰ, ਬਲਵਿੰਦਰ ਕੌਰ, ਸਤਿੰਦਰਜੀਤ ਕੌਰ, ਰਣਜੀਤ ਕੌਰ, ਗੁਰਬਖਸ਼ ਕੌਰ ਸਾਬਕਾ ਸਰਪੰਚ ਜਸਵੀਰ ਕੌਰ, ਸਰਦਾਰ ਮੋਹਨ ਸਿੰਘ ਗੋਸਲ,ਮੈਂਬਰ ਪੰਚਾਇਤ ਗੁਰਪ੍ਰੀਤ ਸਿੰਘ, ਪਲਵਿੰਦਰ ਕੌਰ, ਰਣਜੀਤ ਕੌਰ, ਸੁਖਵਿੰਦਰ ਕੌਰ, ਪਾਲ ਕੌਰ, ਸੁਲਿੰਦਰ ਕੌਰ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly