ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅਗਰ ਬਸਪਾ ਨੂੰ ਸੱਤਾ ਤੱਕ ਪਹੁੰਚਾਉਣ ਹੈ ਤਾਂ 2027 ਦੇ ਟਾਰਗੇਟ ਨੂੰ ਹੁਣੇ ਤੋਂ ਚਣੌਤੀ ਫੈਕਸ ਕਰਕੇ ਚੱਲੋ ਪੂਰੇ ਪੰਜਾਬ ਨੂੰ ਅੱਠ ਜੋਨਾਂ ਭਾਵ ਦੁਆਬੇ ਦੇ ਦੋ ਜੋਨ ਮਾਲਵੇ ਦੇ ਚਾਰ ਜੋਨ ਤੇ ਮਾਝੇ ਦੇ ਵੀ ਦੋ ਜੋਨ ਬਣਨ । ਇਹਨਾਂ ਅੱਠ ਜੋਨਾਂ ਦੇ ਮਜਬੂਤ, ਸੂਝਵਾਨ, ਜਨਤਾ ਚ ਪ੍ਰਭਾਵ ਛੱਡਣ ਵਾਲੇ, ਮਿਸ਼ਨ ਤੇ ਰਾਜਨੀਤੀ ਦੀ ਏ ਟੂ ਜੈਡ ਜਾਣਕਾਰੀ ਰੱਖਣ ਵਾਲੇ,ਜਨਤਾ ਨੂੰ ਆਕਰਸ਼ਿਤ ਕਰਨ ਵਾਲੇ,ਮਿਸ਼ਨ ਮੂਵਮੈਂਟ ਚ ਟਿਕੇ ਰਹਿਣ ਪਰਿਵਾਰਕ ਪਿਛੋਕੜ ਸਾਫ ਸੁਥਰੇ ਵਾਲੇ ਤੇ ਜੋਨ ਵਿਚਲੀਆਂ ਬਹੁਗਿਣਤੀ ਵੋਟਾਂ ਵਾਲੀਆਂ ਜਾਤਾਂ ਦੇ ਪ੍ਰਧਾਨ ਬਣਾਏ ਜਾਣ ਤੇ ਉਹਨਾਂ ਪ੍ਰਧਾਨਾ ਨੂੰ ਸਿਰਫ ਤੇ ਸਿਰਫ ਪੈਸਾ ਇਕੱਠਾ ਕਰਕੇ ਜਲੰਧਰ ਪਹੁੰਚਾਉਣ ਦੀ ਜੁੰਮੇਵਾਰੀ ਨਾ ਦਿੱਤੀ ਜਾਵੇ ਉਹਨਾਂ ਨੂੰ ਆਪਣੇ ਜੋਨ ਮਜਬੂਤ ਕਰਕੇ ਦਿਖਾਉਣ ਲਈ ਤਿਆਰ ਕੀਤਾ ਜਾਵੇ ਤੇ ਸ੍ਰ ਅਵਤਾਰ ਸਿੰਘ ਕਰੀਮਪੁਰੀ ਅੱਠੇ ਜੋਨਾਂ ਨੂੰ ਮੋਨੀਟਰਿੰਗ ਕਰਨ। ਨਾਲ ਹੀ ਇਹ ਵੀ ਬਹੁਤ ਜਰੂਰੀ ਏ ਕਿ ਬਸਪਾ ਆਪਣਾ ਵਿਦਿਆਰਥੀ ਵਿੰਗ, ਮਹਿਲਾ ਵਿੰਗ ਤੇ ਕਾਨੂੰਨੀ ਵਿੰਗ ਫਿਰ ਤੋਂ ਬਹਾਲ ਕਰੇ ਪਹਿਲਾਂ ਤੋਂ ਵੀ ਮਜਬੂਤੀ ਨਾਲ।ਇਸ ਤੋਂ ਸ਼ੋਸ਼ਲ ਮੀਡੀਏ ਤੇ ਸਮੇਂ ਦੇ ਹਾਣੀ ਬਣਨਾ ਪਵੇਗਾ ਆਥੋਰਾਈਜ ਆਈ ਟੀ ਸੈਲ ਸਥਾਪਿਤ ਕਰਨਾ ਅਤਿ ਜਰੂਰੀ ਏ ਤੇ ਪੂਰੇ ਚ ਹਰ ਜਿਲੇ ਦਾ ਇਕ ਇਕ ਮੁੱਖ ਸਪੋਕਸ ਪਰਸ਼ਨ ਤੇ ਸੂਬਾ ਪੱਧਰ ਤੇ ਘੱਟੋ-ਘੱਟ 11 ਸਪੋਕਸਪਰਸ਼ਨ ਹੋਣ ਜੋ ਰੋਜ਼ਾਨਾ ਹਰੇਕ ਚੈਨਲ ਤੇ ਡਿਬੇਟ ਚ ਹਿੱਸਾ ਲੈਣ। ਉਮੀਦ ਏ ਬਸਪਾ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਜਰੂਰ ਇਸ ਗੱਲ ਨੂੰ ਕਰੀਮਪੁਰੀ ਸਾਹਿਬ ਕੋਲ ਪਹੁੰਚਾਉਣ ਗੇ ਤੇ ਬਸਪਾ ਲੀਡਰਸ਼ਿੱਪ ਦੀ ਮਜਬੂਰੀ ਬਣਾ ਦੇਣਗੇ ਇਸ ਤਰਾਂ ਦਾ ਢਾਂਚਾ ਤਿਆਰ ਕਰਨ ਲਈ ਸਾਰੇ ਜ਼ੋਰ ਲਗਾਉਣ। ਰਾਜਵੀਰ ਗੰਗੜ ਅਤੇ ਬਾਕੀ ਸਾਥੀ ਬਸਪਾ ਨੂੰ ਚੜ੍ਹਦੀ ਕਲਾ ਵਿੱਚ ਦੇਖਣ ਵਾਲੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj