(ਸਮਾਜ ਵੀਕਲੀ)
ਲੱਗੀ ਹੁੰਦੀ ਹੈ ਭੀੜ੍ਹ ਬੜੀ,
ਬਾਹਰ ਆਈਲੈਟਸ ਸੈਂਟਰਾਂ ਦੇ,
ਹਰ ਕੋਈ ਕੋਸ਼ਿਸ਼ ਕਰਦਾ ਰਹਿੰਦਾ,
ਵੱਧ ਤੋਂ ਵੱਧ ਬੈਂਡ ਲੈਣ ਲਈ।
ਕਾਮਯਾਬ ਨੇ ਜਿਹੜੇ ਹੋ ਜਾਂਦੇ,
ਕਰਦੇ ਤਿਆਰੀ ਜਹਾਜ਼ ਵਿਚ ਬਹਿਣ ਲਈ।
ਬੜਾ ਕੁਝ ਹੁੰਦਾ ਦਿਲ ਵਿਚ ਉਨ੍ਹਾਂ ਦੇ,
ਕਿਸੇ ਨਾ ਕਿਸੇ ਨੂੰ ਕੁਝ ਕਹਿਣ ਲਈ।
ਪ੍ਰਸੈਲਟੀ ਡਾਊਨ ਹੋਣ ਨਹੀਂ ਦਿੰਦੇ ਕਈ,
ਵਧੀਆ ਤੋਂ ਵਧੀਆ ਸੂਟ ਬੂਟ ਹੁੰਦਾ,
ਪੱਗਾਂ ਪੋਚਵੀਆਂ ਬੰਨ੍ਹੀਆਂ ਹੁੰਦੀਆਂ,
ਕਈਆਂ ਕਰ ਕਰਾ ਪੌਣੀਆਂ ਜੀ।
ਕਹਿੰਦੇ ਹੋਏ ਜਦੋਂ ਸੈਟ ਅਸੀਂ,
ਵਿਚ ਵਿਦੇਸ਼ਾਂ ਦੇ ਤਾਂ ,
ਘਰ ਘਰ ਗੱਲਾਂ ਸਾਡੀਆਂ ਹੋਣੀਆਂ ਜੀ।
ਪਾਉਂਦੇ ਕਈ ਪ੍ਰਰੈਸਰ ਰਹਿੰਦੇ,
ਫੈਮਲੀ ਮੈਂਬਰਾਂ ਤੇ,
ਕਰਵਾਉਣ ਲਈ ਪੂਰੀਆਂ ਡਿਮਾਂਡਾਂ ਨੂੰ,
ਕੋਈ ਮੰਗੇ ਮੋਬਾਈਲ ਨਵਾਂ,
ਕੋਈ ਬਾਈਕ ਨਵੀਂ ਮੰਗਦਾ ਏ।
ਰੱਜੇ ਪੁੱਜੇ ਪੂਰੀਆਂ ਕਰ ਦਿੰਦੇ,
ਮੱਧਵਰਗੀਆਂ ਨੂੰ ਨਾਗ ਫ਼ਿਕਰਾਂ ਦਾ ਡੰਗਦਾ ਏ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly