HOME ਬੱਚਿਆਂ ਵਿੱਚ ਟੀ.ਬੀ. ਦੀ ਪਛਾਣ ਅਤੇ ਇਲਾਜ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉ...

ਬੱਚਿਆਂ ਵਿੱਚ ਟੀ.ਬੀ. ਦੀ ਪਛਾਣ ਅਤੇ ਇਲਾਜ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉ ਸਬੰਧੀ ਮੀਟਿੰਗ

3

ਹੁਸ਼ਿਆਰਪੁਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਸਿਵਲ ਸਰਜਨ ਡਾ. ਮਨਦੀਪ ਕਮਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਸ਼ਵ ਸਿਹਤ ਭਾਗੀਦਾਰ (WHP) ਵੱਲੋਂ ਮੈਡੀਕਲ ਅਫ਼ਸਰਾਂ ਅਤੇ ਸਟਾਫ਼ ਨਰਸਾਂ ਲਈ ਬੱਚਿਆਂ ਦੀ ਟੀਬੀ (TB) ਸਬੰਧੀ ਟ੍ਰੇਨਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਡਾ. ਸ਼ਕਤੀ ਸ਼ਰਮਾ ਡੀ.ਟੀ.ਓ., ਡਾ. ਨਵਜੋਤ ਸਿੰਘ ਐਸ.ਐਮ ਓ. ਅਤੇ ਡਾ. ਨੇਹਾ ਪਾਲ ਐਸ.ਐਮ.ਓ. ਜ਼ਿਲ੍ਹਾ ਹਸਪਤਾਲ ਅਤੇ ਡਾ. ਸਤੀਸ਼ ਪੁੰਧੀਰ , ਸੂਬਾ ਟੈਕਨੀਕਲ ਮੈਨੇਜਰ,WHP ਦੀ ਖਾਸ ਹਾਜ਼ਰੀ ਰਹੀ। ਇਸ ਮੌਕੇ ਡਾ. ਸੁਪਰੀਤ ਅਤੇ ਡਾ. ਰਜਵੰਤ ਕੌਰ ,ਬੱਚਿਆਂ ਦੇ ਰੋਗਾਂ ਦੇ ਮਾਹਰ ਡਾਕਟਰਾਂ ਵੱਲੋਂ ਸਾਰੇ ਮੈਡੀਕਲ ਅਫ਼ਸਰਾਂ ਅਤੇ ਸਟਾਫ਼ ਨਰਸਾਂ ਨੂੰ ਟ੍ਰੇਨਿੰਗ ਦਿੱਤੀ ਗਈ ਅਤੇ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੀ ਸਕਰੀਨਿੰਗ ਅਤੇ ਰਿਪੋਰਟਿੰਗ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਬੱਚਿਆਂ ਵਿੱਚ ਟੀ.ਬੀ. ਦੇ ਮਾਮਲਿਆਂ ਦੀ ਸਮੇਂ-ਸਿਰ ਪਛਾਣ ਅਤੇ ਇਲਾਜ਼ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਡਾ. ਸ਼ਕਤੀ ਸ਼ਰਮਾ ਵੱਲੋਂ ਸਾਰੇ ਮੈਡੀਕਲ ਅਧਿਕਾਰੀਆਂ ਨੂੰ ਟੀ.ਬੀ. ਸਕਰੀਨਿੰਗ ਦੇ ਮਾਪਦੰਡਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਬੱਚਿਆਂ ਵਿੱਚ ਟੀ.ਬੀ. ਦੀ ਸਮੇਂ-ਸਿਰ ਪਛਾਣ ਅਤੇ ਉਚਿਤ ਰੈਫਰਲ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਡਾ. ਸ਼ਕਤੀ ਸ਼ਰਮਾ ਵੱਲੋਂ ਆਨਲਾਈਨ ਐਨਰੋਲਮੈਂਟ ਅਤੇ ਐਂਟਰੀ ਪ੍ਰਕਿਰਿਆ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਤਾਂ ਜੋ ਸਾਰੇ ਕੇਸ ਨਿਕਸ਼ੇ ਪੋਰਟਲ ‘ਤੇ ਸਹੀ ਤਰੀਕੇ ਨਾਲ ਦਰਜ ਕੀਤੇ ਜਾ ਸਕਣ। ਇਸ ਮੌਕੇ ਡਾ. ਸਤੀਸ਼ ਪੁੰਧੀਰ ਵੱਲੋਂ ਵੀ ਟੀ.ਬੀ. ਕੰਟਰੋਲ ਪ੍ਰੋਗਰਾਮ ਨੂੰ ਪ੍ਰਭਾਵਸ਼ੀਲ ਢੰਗ ਨਾਲ ਲਾਗੂ ਕਰਨ ਲਈ ਆਪਣੇ ਮਹੱਤਵਪੂਰਨ ਸੁਝਾਅ ਸਾਂਝੇ ਕੀਤੇ ਗਏ। ਇਸ ਮੌਕੇ ਤੇ ਦਵਿੰਦਰ ਸਿੰਘ,ਜਿਲਾ ਪ੍ਰੋਜੈਕਟ ਮੈਨੇਜਰ , ਸੁਖਜੀਤ ਕੌਰ ,ਜਿਲਾ ਨਰਸ ਮੇਂਟਰ ,ਨਰਿੰਦਰ ਸਿੰਘ ਅਤੇ ਹਰਜੀਤ ਸਿੰਘ,ਜਿਲਾ ਪ੍ਰੋਜੈਕਟ ਕੋਆਰਡੀਨੇਟਰ , ਆਦਿ ਹਾਜਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਦੇਸੀ ਬੀਟਸ ਅੋਸਟ੍ਰੇਲਿਆ ਵੱਲੋਂ ਹਰਫ ਚੀਮਾ ਦਾ ਸ਼ੋਅ ਕਰਵਾਇਆ ਗਿਆ ।
Next articleਖੇਡਾਂ ਨੂੰ ਪ੍ਰੋਤਸਾਹਿਤ ਕਰਨ ਲਈ ਬੇਹਤਰੀਨ ਕੰਮ ਕਰ ਰਹੀ ਹੈ ਪੰਜਾਬ ਸਰਕਾਰ – ਬ੍ਰਹਮ ਸ਼ੰਕਰ ਜਿੰਪਾ