ਹੈºਡੀਕੈਪਡ ਸੇਵਾ ਸੋਸਾਇਟੀ (ਰਜ਼ਿ.) ਸੰਸਥਾ ਨੇ ਕੀਤੀਆਂ ਵਿਚਾਰਾਂ

ਕੈਪਸ਼ਨ-ਮੀਟਿੰਗ ਮੌਕੇ ਹਾਜ਼ਰ ਸਮੂਹ ਮੋਹਤਬਰ

(ਜੱਸੀ) ਜਲੰਧਰ/ਅੱਪਰਾ (ਸਮਾਜ ਵੀਕਲੀ)- ਹੈºਡੀਕੈਪਡ ਸੇਵਾ ਸੋਸਾਇਟੀ (ਰਜ਼ਿ.) ਦੀ ਇੱਕ ਅਹਿਮ ਮੀਟਿੰਗ ਕਰੀਬੀ ਪਿੰਡ ਸੁਲਤਾਨਪੁਰ ਵਿਖੇ ਚੇਅਰਮੈਨ ਬਲਿਹਾਰ ਸਿੰਘ ਸੰਧੀ ਦੀ ਅਗਵਾਈ ਹੇਠ ਹੋਈ | ਇਸ ਮੌਕੇ ਬੋਲਦਿਆਂ ਸਮੂਹ ਅਹੁਦੇਦਾਰਾਂ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਦਿਵਿਆਗਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹਲ ਕਰਨ ਦੀ ਗੱਲ ਕਹੀ ਸੀ, ਜਿਸ ‘ਚ ਸਾਰੀਆਂ ਹੀ ਸਰਕਾਰਾਂ ਨਾਕਾਮ ਸਾਬਤ ਹੋਈਆਂ ਹਨ | ਉਨਾਂ ਅੱਗੇ ਕਿਹਾ ਕਿ ਸਰਕਾਰ ਨੂੰ ਦਿਵਾਆਂਗਾਂ ਨੂੰ ਆਤਮ ਨਿਰਭਰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ | ਉਨਾਂ ਅੱਗੇ ਕਿਹਾ ਕਿ ਉਨਾਂ ਨੂੰ ਪੰਜਾਬ ਦੀ ਸੱਤਾ ਸੰਭਾਲਣ ਵਾਲੀ ‘ਆਮ ਆਦਮੀ ਪਾਰਟੀ’ ਦੀ ਸਰਕਾਰ ਤੋਂ ਬਹੁਤ ਉਮੀਦਾਂ ਹਨ ਕਿ ਉਹ ਦਿਵਿਆਗਾਂ ਦੇ ਮੁੱਖ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹਲ ਕਰੇਗੀ | ਇਸ ਮੌਕੇ ਪਾਰਸ ਨਈਅਰ, ਅਮਰਜੀਤ ਸਿੰਘ ਸਮਰਾੜ੍ਹੀ, ਅਵਤਾਰ ਚੰਦ, ਪਿ੍ਤਪਾਲ ਸਿੰਘ, ਮਨਮੋਹਨ ਸਿੰਘ, ਲਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ |

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਤਰਰਾਸ਼ਟਰੀ ਕਬੱਡੀ ਕਮੈਂਟੇਟਰ ਮਨਦੀਪ ਸਰਾਂ ਕਾਲੀਏ ਵਾਲਾ ਦਾ ਹੋਇਆ 10 ਲੱਖ ਦੀ ਹੋਂਡਾ ਇਮੇਜ਼ ਗੱਡੀ ਨਾਲ ਸਨਮਾਨ।
Next articleਹਲਵਾਰਾ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਨਾਲ ਇਲਾਕਾ ਵਪਾਰਕ ਹੱਬ ਵਜੋਂ ਵਿਕਸਤ ਹੋਵੇਗਾ : ਡਾ.ਅਮਰ ਸਿੰਘ/ ਰਵਨੀਤ ਬਿੱਟੂ