ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਆਦਰਸ਼ ਸੌਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਦੀ ਅਗਵਾਈ ਵਿੱਚ ਸਨਮਾਨ ਸਮਾਰੋਹ ਕਰਵਾਇਆ ਗਿਆ l ਜਿਸ ਦੌਰਾਨ ਜਗਦੀਸ਼ ਰਾਏ ਬੁਲਾਰਾ ਪੰਜਾਬ, ਜਸਪ੍ਰੀਤ ਕੌਰ ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਹਰਪ੍ਰੀਤ ਸਿੰਘ ਬਲਾਕ ਪ੍ਰਧਾਨ , ਜੋਗਿੰਦਰ ਪਾਲ (ਹੈਪੀ) ਵਾਈਸ ਪ੍ਰਧਾਨ ਬਲਾਕ ,ਸੰਤੋਖ਼ ਸਿੰਘ ਜੁਆਇੰਟ ਸਕੱਤਰ ਬਲਾਕ ਆਦਿ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਜਿਸ ਦੌਰਾਨ ਸੁਸਾਇਟੀ ਵਲੋਂ ਪਿੰਡ ਪਾਰੋਵਾਲ ਵਿੱਚ ਬੜਪੱਗਾ ਪਰਿਵਾਰ ਦੇ ਗੁਰਸ਼ਰਨਜੀਤ ਬੜਪੱਗਾ (ਮਿੰਟਾ) ਅਤੇ ਦੀਆ ਬੜ੍ਹਪੱਗਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ। ਜਿਹਨਾਂ ਨੇ ਆਪਣੀ ਬੇਟੀ ਨਾਇਰਾ ਬੜਪੱਗਾ ਦੀ ਲੋਹੜੀ ਪਾਈ ਸੀ। ਇਸ ਮੌਕੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਸੁਸਾਇਟੀ ਵਲੋ ਬੇਟੀ ਬਚਾਓ ਧਰਤੀ ਬਚਾਓ ਮੁਹਿੰਮ ਚਲਾਈ ਹੋਈ ਹੈ। ਜਿਸ ਦੌਰਾਨ ਹਰ ਸਾਲ ਬੇਟੀਆਂ ਦੀ ਲੋਹੜੀ ਪਾਈ ਜਾਂਦੀ ਹੈ। ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਬੜਪੱਗਾ ਪਰਿਵਾਰ ਵਲੋ ਬੇਟੀ ਦੀ ਲੋਹੜੀ ਪਾ ਕੇ ਸਾਡੀ ਮੁਹਿੰਮ ਨੂੰ ਅੱਗੇ ਵਧਾਉਣ ਚ ਹਿੱਸਾ ਪਾਇਆ ਹੈ। ਅਸੀਂ ਉਹਨਾਂ ਨੂੰ ਇਸ ਨੇਕ ਕਾਰਜ ਲਈ ਵਧਾਈ ਦਿੰਦੇ ਹਾਂ। ਇਸ ਮੌਕੇ ਬੁਲਾਰਾ ਪੰਜਾਬ ਪ੍ਰੋ.ਜਗਦੀਸ਼ ਰਾਏ ਨੇ ਕਿਹਾ ਕਿ ਅੱਜ ਬੇਟੀਆਂ ਹਰ ਖੇਤਰ ਚ ਅਪਣੀ ਛਾਪ ਛੱਡ ਰਹੀਆਂ ਹਨ। ਅਪਣੀ ਹੋਂਦ ਨੂੰ ਸਮਾਜ ਦੇ ਸਾਹਮਣੇ ਪੇਸ਼ ਕਰ ਰਹੀਆਂ ਹਨ। ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ ਨੇ ਕਿਹਾ ਕਿ ਬੜਪੱਗਾ ਪ੍ਰੀਵਾਰ ਦਾ ਇਹ ਕਾਰਜ ਬਹੁਤ ਹੀ ਸ਼ਲਾਘਾਯੋਗ ਹੈ। ਹਰ ਇਕ ਪ੍ਰੀਵਾਰ ਨੂੰ ਬੇਟਿਆਂ ਦੇ ਨਾਲ ਨਾਲ ਬੇਟੀਆਂ ਦੀ ਲੋਹੜੀ ਪਾਂ ਕੇ ਉਹਨਾ ਨੂੰ ਬਣਦਾ ਮਾਣ ਸਨਮਾਨ ਦੇਣਾ ਚਾਹੀਦਾ ਹੈ। ਹੁਣ ਸਮੇਂ ਦੀ ਮੰਗ ਅਨੁਸਾਰ ਬੇਟੀਆਂ ਨੂੰ ਬਚਾਉਣ ਲਈ ਮੁਹਿੰਮ ਉਲੀਕਣੀ ਚਾਹੀਦੀ ਹੈ। ਨਸ਼ਿਆਂ ਦੇ ਕਾਲੇ ਦੌਰ ਚੋਂ ਬਚਾਉਣ ਲਈ ਇੱਕਠੇ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ। ਇਸ ਮੌਕੇ ਪਰਿਵਾਰ ਵਲੋ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਜਿਸ ਦੌਰਾਨ ਸੰਤ ਸਤਨਾਮ ਦਾਸ ਜੀ ਮਹਿਦੂਦ ਵਾਲਿਆਂ ਨੇ ਆਪਣੇ ਪਵਿੱਤਰ ਸਤਸੰਗ ਰਾਹੀ ਆਈਆਂ ਹੋਈਆਂ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤੋਖ ਸਿੰਘ ਜੁਆਇੰਟ ਸਕੱਤਰ ਬਲਾਕ, ਹੈਪੀ ਸਾਧੋਵਾਲੀਆ ਵਾਈਸ ਪ੍ਰਧਾਨ ਬਲਾਕ, ਪ੍ਰੀਤ ਪਾਰੋਵਾਲੀਆ ਬਲਾਕ ਪ੍ਰਧਾਨ, ਗੁਰਸ਼ਰਨਜੀਤ ਮਿੰਟਾ, ਦੀਆ ਬੜਪੱਗਾ, ਬੇਬੀ ਨਾਇਰਾ ਬੜਪੱਗਾ, ਮਲਕੀਤ ਸਿੰਘ, ਜਗਦੀਸ਼ ਕੌਰ, ਸੰਤ ਸਤਨਾਮ ਦਾਸ ਮਹਿਦੂਦ ਵਾਲੇ ਅਤੇ ਹੋਰ ਪਤਵੰਤੇ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj