ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਸ਼ਹੀਦੀ ਪੰਦਰਵਾੜੇ ਦੇ ਚਲਦੇ ਸਕੂਲ ਵਿੱਚ ਚਾਰ ਸਾਹਿਬਜ਼ਾਦੇ ਫਿਲਮ ਦਿਖਾਈ ਗਈ

 ਬੰਗਾ  (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋ ਸ਼ਹੀਦੀ ਪੰਦਰਵਾੜਾ ਦੇ ਚਲਦੇ ਸਕੂਲ ਆਫ ਐਮੀਨੇਂਸ ਬੰਗਾ ਵਿੱਚ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ. ਸੋਨੀ ਦੀ ਅਗਵਾਈ ਵਿੱਚ ਬੱਚਿਆ ਨੂੰ ਚਾਰ ਸਾਹਿਬਜਾਦੇ ਫਿਲਮ ਦਿਖਾਈ ਗਈ । ਜਿਸ ਦੌਰਾਨ ਜਨਰਲ ਸੈਕਟਰੀ ਪੰਜਾਬ ਡਾਕਟਰ ਹਰੀਕ੍ਰਿਸ਼ਨ ਬੰਗਾ, ਬਹਾਦੁਰ ਚੰਦ ਅਰੋੜਾ ਜਿਲ੍ਹਾ ਪ੍ਰਧਾਨ ਨਵਾਸ਼ਹਿਰ, ਵਾਸੁਦੇਵ ਪਰਦੇਸੀ ਜਿਲ੍ਹਾਂ ਪ੍ਰੈਸ ਸਕਤੱਰ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਵੰਸ਼ ਹਿੰਦੂ ਧਰਮ ਨੂੰ ਬਚਾਉਣ ਲਈ ਵਾਰ ਦਿੱਤਾ । ਇਹਨਾ ਦਿਨਾਂ ਵਿਚ ਗੁਰੂ ਸਾਹਿਬਾਨ ਦੇ ਚਾਰ ਸਾਹਿਬਜ਼ਾਦਿਆਂ ਸਾਹਿਬਜਾਦਾ ਅਜੀਤ ਸਿੰਘ, ਸਾਹਿਬਜਾਦਾ ਜੁਝਾਰ ਸਿੰਘ, ਸਾਹਿਬਜਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਨੇ ਆਪਣਾ ਆਪ ਨਿਓਛਾਵਰ ਕਰ ਦਿੱਤਾ ਅਤੇ ਸਾਡੇ ਸਮਾਜ ਨੂੰ ਮੁਗਲਾਂ ਦੇ ਗੁਲਾਮ ਹੋਣ ਤੋਂ ਬਚਾਅ ਲਿਆ ।ਉਹਨਾ ਦੀ ਕੁਰਬਾਨੀ ਅਤੇ ਸਾਹਿਬਜ਼ਾਦਿਆਂ ਨੂੰ ਨਮਨ ਕਰਨ ਲਈ ਅੱਜ ਸਾਡੀ ਸੁਸਾਇਟੀ ਵਲੋ ਬੱਚਿਆ ਨੂੰ ਚਾਰ ਸਾਹਿਬਜਾਦੇ ਫਿਲਮ ਦਿਖਾਈ ਗਈ ਤਾਂ ਜੋਂ ਬੱਚਿਆ ਨੂੰ ਗੁਰੂ ਸਾਹਿਬ ਦੀਆ ਸਿੱਖਿਆਵਾਂ ਅਤੇ ਕੁਰਬਾਨੀ ਵਾਰੇ ਜਾਗ੍ਰਿਤ ਕੀਤਾ ਜਾ ਸਕੇ। ਡਾਕਟਰ ਹਰਿਕ੍ਰਿਸ਼ਨ ਬੰਗਾ ਜਨਰਲ ਸਕੱਤਰ ਪੰਜਾਬ ਨੇ ਕਿਹਾ ਸੁਸਾਇਟੀ ਵਲੋ ਜਨਵਰੀ ਮਹੀਨੇ ਵਿੱਚ ਸਕੂਲ ਵਿੱਚ ਇੱਕ ਕੁਇਜ਼ ਮੁਕਾਬਲਾ ਕਰਵਾਇਆ ਜਾਵੇਗਾ ਜਿਸ ਵਿਚ ਗੁਰੂ ਸਾਹਿਬਾਨ ਅਤੇ ਉਹਨਾ ਦੇ ਸਾਹਿਬਜ਼ਾਦਿਆਂ ਦੀ ਜਾਣਕਾਰੀ ਦੇ ਸੰਬੰਧ ਵਿਚ ਬੱਚਿਆਂ ਦਾ ਪ੍ਰਸ਼ਨੋਤਰੀ ਟੈਸਟ ਲਿਆ ਜਾਵੇਗਾ । ਜਿਸ ਵਿੱਚ ਟੋਪਰ ਬੱਚਿਆ ਨੂੰ ਸਨਮਾਨਤ ਕੀਤਾ ਜਾਵੇਗਾ। ਜਿਲ੍ਹਾ ਨਵਾਂਸਹਿਰ ਦੇ ਪ੍ਰਧਾਨ ਬਹਾਦੁਰ ਚੰਦ ਅਰੋੜਾ ਜੀ ਨੇ ਸੁਸਾਇਟੀ ਦੇ ਇਸ ਮਿਸ਼ਨ ਵਿਚਂ ਸਹਿਯੋਗ ਦੇਣ ਲਈ ਸਕੂਲ਼ ਮੁੱਖ ਅਧਿਆਪਕ ,ਉਹਨਾ ਦੇ ਸਟਾਫ ਅਤੇ ਵਿਦਿਆਰਥੀਆ ਦਾ ਧੰਨਵਾਦ ਕੀਤਾ ।ਸਕੂਲ ਦੇ ਪ੍ਰਿੰਸੀਪਲ ਸ. ਅਮਰੀਕ ਸਿੰਘ ਜੀ ਨੇ ਆਪਣੇ ਸਕੂਲ ਵਿੱਚ ਚਾਰ ਸਾਹਿਬਜਾਦੇ ਫਿਲਮ ਦਿਖਾਉਣ ਲਈ ਧੰਨਵਾਦ ਕੀਤਾ ਅਤੇ ਉਹਨਾ ਸੁਸਾਇਟੀ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਗੁਰੂ ਸਾਹਿਬਾਨ ਅਤੇ ਉਹਨਾ ਦੀਆਂ ਸਿੱਖਿਆਵਾਂ ਨਾਲ ਜੋੜਨ ਵਿੱਚ ਮਦਦ ਮਿਲੇਗੀ। ਇਸ ਮੌਕੇ ਹੋਰਨਾ ਤੋਂ ਇਲਾਵਾ ਸਤੀਸ਼ ਕੁਮਾਰ ਸੋਨੀ ਸੰਸਥਾਪਕ ਪ੍ਰਧਾਨ, ਡਾਕਟਰ ਹਰਿਕ੍ਰਿਸ਼ਨ ਬੰਗਾ ਜਨਰਲ ਸਕੱਤਰ ਪੰਜਾਬ, ਬਹਾਦੁਰ ਚੰਦ ਅਰੋੜਾ ਜਿਲ੍ਹਾ ਪ੍ਰਧਾਨ ਨਵਾਸ਼ਹਿਰ, ਵਾਸੁਦੇਵ ਪਰਦੇਸੀ ਪ੍ਰੈਸ ਸਕਤੱਰ ਜਿਲ੍ਹਾ, ਦਰਸ਼ਨ ਕੁਮਾਰ ਮੈਂਬਰ, ਗੁਰਜੀਤ ਸਿੰਘ ਨਵਾਸ਼ਹਿਰ, ਪ੍ਰਿੰਸੀਪਲ ਸ.ਅਮਰੀਕ ਸਿੰਘ, ਸ. ਕੰਵਲਜੀਤ ਸਿੰਘ ਅਰੋੜਾ,ਸ.ਅੰਮ੍ਰਿਤਪਾਲ ਸਿੰਘ, ਮੈਡਮ ਸਰੋਜ ਬਾਲਾ,ਮੈਡਮ ਕਿਰਨਜੀਤ ਕੌਰ,ਰਾਜ ਕੁਮਾਰ , ਸ. ਮਨਵਿੰਦਰ ਸਿੰਘ,ਪਰਦੀਪ ਤੇਜ਼ੀ,ਮੈਡਮ ਐਨੀ ਅਰੋੜਾ,ਮੈਡਮ ਨਿਲਿਮਾ ਸ਼ੇਖਰ, ਸ਼੍ਰੀ ਬਲਵੀਰ ਸਿੰਘ,ਮੈਡਮ ਰਾਜਵਿੰਦਰ ਕੌਰ, ਸ਼੍ਰੀ ਸਤਪਾਲ ਸਿੰਘ,ਮੈਡਮ ਰਜਨੀ ਬਾਲਾ,ਮੈਡਮ ਨਿਧੀ, ਸ.ਸੁਲੱਖਣ ਸਿੰਘ, ਸ. ਦਰਸ਼ਨ ਸਿੰਘ,ਮੈਡਮ ਅਮਰਜੀਤ ਕੌਰ,ਮੈਡਮ ਨਵਦੀਪ ਕੌਰ,ਸ਼੍ਰੀ ਦੀਵਿਆਂਸ਼,ਸ਼੍ਰੀ ਵਿਲਾਸਦੀਪ ਸਿੰਘ,ਮੈਡਮ ਮੀਨਾ ਰਾਣੀ, ਸ਼੍ਰੀ ਮੱਖਣ ਲਾਲ,ਸ਼੍ਰੀ ਦੇਵ ਦੱਤ, ਛਿੰਦਰ ਪਾਲ ਕੌਰ , ਮੈਡਮ ਅੰਜਨਾ ਕੁਮਾਰੀ, ਸ਼੍ਰੀ ਨਰਿੰਦਰ ਸਿੰਘ, ਸ਼੍ਰੀ ਰਣਜੀਤ ਸਿੰਘ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੰਨਿਆ ਸਕੂਲ ਰਾਹੋਂ ਦੀ ਜੈਸਮੀਨ ਨੇ ਰਾਜ ਪੱਧਰੀ ਮੁਕਾਬਲੇ ’ਚ ਤੀਸਰਾ ਸਥਾਨ ਹਾਸਲ ਕੀਤਾ,ਅਥਲੈਟਿਕਸ ਮੁਕਾਬਲਿਆਂ ਵਿਚ ਵੀ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲ੍ਹਾਂ
Next articleਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਡਾਕਟਰ ਅੰਬੇਦਕਰ ਜੀ ਦੇ ਪ੍ਰਤੀ ਟਿੱਪਣੀ ਬੇਹੱਦ ਨਿੰਦਣਯੋਗ:- ਡਾਕਟਰ ਕਟਾਰੀਆ, ਡਾਕਟਰ ਜੈਨਪੁਰ।