ਮੈਂ ਪਿੰਡ ਭੱਜ ਜਾਂਵਾਂ

ਕਲਮ --- ਬ- ਗੱਖੜ

(ਸਮਾਜ ਵੀਕਲੀ)

ਸ਼ਹਿਰੀ ਜੀਵਨ ਨੂੰ ਚੰਗਾ ਕਹਿੰਦੇ
ਪੁੱਛੋ,ਜੋ ਪੇਂਡੂ ਇਥੇ ਆ ਕੇ ਰਹਿੰਦੇ
ਮੈਂ ਵੀ ਆ ਕੇ ਨਿਤ ਪਛਤਾਵਾਂ
ਜੀ ਕਰਦਾ ਮੈਂ ਪਿੰਡ ਭੱਜ ਜਾਂਵਾਂ ।

ਵੱਖਰਾ ਹੀ ਹੈ ਸ਼ਹਿਰੀ ਜਹਾਨ ਚਿੱਟੇ ਲਹੂ ਦੀ ਲੰਬੀ ਦਾਸਤਾਨ
ਇਸ ਤੋਂ ਕਿਵੇਂ ਮੈਂ ਪਿੱਛਾ ਛੁਡਾਂਵਾਂ
ਜੀ ਕਰਦਾ ——

ਇੱਥੇ ਹਰ ਵਰਗ ਵਪਾਰੀ ਦਿਸਦਾ
ਨਹੀਂ ਬਣ ਸਕਦਾ ਸਕਾ ਕਿਸੇ ਦਾ
ਹਰ ਸੋਚੇ ਮੈਂ ਇਸ ਦੇ ਕੱਪੜੇ ਲਾਹਵਾਂ
ਜੀ ਕਰਦਾ—–

ਕੋਈ ਛੋਟਾ ਚੋਰ ਕੋਈ ਵੱਡਾ ਚੋਰ
ਇੱਥੇ ਦਿਸਦਾ ਕਲਯੁਗ ਘੋਰ
ਹਰ ਕੋਈ ਚਾਹੇ ਲੁੱਟ ਕੇ ਖਾਂਵਾਂ
ਜੀ ਕਰਦਾ –
ਨਾਨਕ ਦੁਨੀਆ ਕੈਸੀ ਹੋਈ
ਸਾਲਕੁ ਮਿਤੁ ਨ ਰਹਿਓ ਕੋਈ
ਇਹ ਸ਼ਬਦ ਵਾਰ ਵਾਰ ਦੁਹਰਾਂਵਾਂ
ਜੀ ਕਰਦਾ ——-

ਕਲਮ — ਬ- ਗੱਖੜ
94642 20600

 

Previous articleTaliban supreme leader comes under attack from powerful ministers
Next articleਗ਼ਜ਼ਲ