ਸ਼ਾਂਤੀ ਲਈ ਕੋਈ ਮੌਕਾ ਨਹੀਂ ਛੱਡਾਂਗਾ: ਜ਼ੇਲੈਂਸਕੀ

ਕੀਵ (ਸਮਾਜ ਵੀਕਲੀ):  ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਐਤਵਾਰ ਨੂੰ ਕਿਹਾ ਕਿ ਸ਼ਾਂਤੀ ਵਾਸਤੇ ਉਹ ਕੋਈ ਵੀ ਮੌਕਾ ਨਹੀਂ ਛੱਡਣਗੇ। ਜ਼ਿਕਰਯੋਗ ਹੈ ਕਿ ਰੂਸ ਤੇ ਯੂਕਰੇਨ ਵਿਚਾਲੇ ਜਲਦੀ ਹੀ ਸ਼ਾਂਤੀ ਵਾਰਤਾ ਦੇ ਆਸਾਰ ਹਨ। ਉਨ੍ਹਾਂ ਕਿਹਾ ਕਿ ਮੈਨੂੰ ਇਸ ਮੀਟਿੰਗ ਤੋਂ ਵੱਡੀਆਂ ਆਸਾਂ ਨਹੀਂ ਹਨ ਪਰ ਉਹ ਚਾਹੁੰਦੇ ਹਨ ਕਿ ਯੂਕਰੇਨ ਵਾਸੀ ਉਨ੍ਹਾਂ ਉੱਤੇ ਇਹ ਦੋਸ਼ ਨਾ ਲਗਾਉਣ ਕਿ ਬਤੌਰ ਰਾਸ਼ਟਰਪਤੀ ਜੰਗ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਵੇਂ ਛੋਟੀ ਜਿਹੀ ਉਮੀਦ ਹੀ ਸਹੀ, ਪਰ ਸ਼ਾਂਤੀ ਵਾਸਤੇ ਇਕ ਮੌਕਾ ਮਿਲ ਰਿਹਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleFormer Mayor Zarifa Ghafari returns to Afghanistan
Next articleWhite House: Recent license intended to improve Afghan economy