(ਸਮਾਜ ਵੀਕਲੀ)
ਸਾਧੂ ਬਣ ਜਾਵਾਂ? ।
ਪੰਜ ਸੰਤ ਰੱਖਾਂ ਚੇਲੇ
ਉਨਾਂ ਨੂੰ ਵੀ ਕੰਮ ਮਿਲ ਜਾਉਗਾ
ਜਿਹੜੇ ਫਿਰਦੇ ਵੇਹਲੇ
ਲੰਬੀ ਜਹੀ ਮੈਂ ਰੱਖਲਾ ਦਾਹੜੀ
ਕਟਵਾ ਛੱਡਾਂ ਮੁੱਛਾਂ
ਵੀਰਵਾਰ ਨੂੰ ਲਾਕੇ ਚੌਕੀ ਦਿਆਂ
ਕਰਾਂਗੇ ਪੁੱਛਾਂ
ਲੋਕਾਂ ਦਾ ਵੀ ਚੱਲ ਹੀ ਜਾਂਦਾ ਏਦਾਂ
ਕੰਮ ਬਥੇਰਾ
ਪਿੰਡੋ ਬਾਹਰ ਬਣਾ ਲੈਨੇ ਆ ਛੋਟਾ
ਜਿਹਾ ਇੱਕ ਡੇਰਾ
ਮੂਰਖ ਦੁਨੀਆਂ ਆਪੇ ਬਣਨੀ
ਦੇਖੀ ਜੋ ਤੂੰ ਚਾਇਆ
ਬੇਗਿਣਤ ਹੀ ਡਿਗਣੀ ਤੇਰੇ ਪੈਰਾਂ
ਦੇ ਵਿੱਚ ਮਾਇਆ
ਗੁਰਮੀਤ ਡੁਮਾਣੇ ਵਾਲਿਆਂ ਦੁਨੀਆ
ਰਹਿ ਜਾਉ ਹੱਕੀ ਬੱਕੀ
ਬਿਨ ਮਿਹਨਤ ਹੀ ਹੋ ਜਾਣੀ ਆ
ਤੇਰੀ ਖੂਬ ਤਰੱਕੀ
,, ਗੁਰਮੀਤ ਡੁਮਾਣਾ
,, ਲੋਹੀਆਂ ਖਾਸ
,, ਜਲੰਧਰ