ਸੱਚ ਬੋਲਣਾ ਚਾਹੁੰਦਾ ਹਾਂ

(ਸਮਾਜ ਵੀਕਲੀ)

ਸੱਚ ਬੋਲਣਾ ਚੁਹੰਦਾ ਹਾਂ
ਡਰ ਲੱਗਦਾ ਦੁਨੀਆਂ ਤੋਂ
ਕਿਤੇ ਅਰਥੀ ਮੇਰੀ ਨਾ
ਜਾਣੀ ਸ਼ਾਮਸ਼ਾਨੋ ਰਹਿ ਜਾਵੇ
ਜਿਸ ਜਿਸ ਨੇ ਸੱਚ ਬੋਲਿਆ
ਉਸ ਸੂਲੀ ਲੱਗੀ ਏ
ਕਿਤੇ ਓਹੀ ਫ਼ਾਹੀ ਨਾ
ਗਲ ਮੇਰੇ ਪੈ ਜਾਵੇ
ਜਿੰਦਰੇ ਮਾਰ ਜਜ਼ਬਾਤਾਂ ਨੂੰ
ਦਿਲ ਵਿੱਚ ਕੈਦ ਕਰ ਲੈ
ਨਾ ਭਾਣਾ ਵਰਤ ਜਾਵੇ
ਤੂੰ ਜਿਉਣੋ ਰਹਿ ਜਾਵੇ
ਮਾਂ ਦੀ ਨਸੀਹਤ ਏ
ਪੁੱਤਰਾ ਝੂਠ ਨਾ ਬੋਲੀਂ
ਸੂਲ਼ੀ ਲਗਦੀ ‘ਲੱਗ’ ਜਾਵੇ
ਫ਼ਾਹੀ ‘ਜੱਸੀ’ ਪੈਂਦੀ ਪੈ ਜਾਵੇ
ਸੱਚ ਬੋਲਣਾ ਚੁਹੰਦਾ ਹਾਂ
ਡਰ ਲੱਗਦਾ ਦੁਨੀਆਂ ਤੋਂ
ਕਿਤੇ ਅਰਥੀ ਮੇਰੀ ਨਾ
ਜਾਣੋ ਸ਼ਾਮਸ਼ਾਨੀ ਰਹਿ ਜਾਵੇ..

ਜਸਪਾਲ ਸਿੰਘ ਜੱਸੀ,
ਹਾਕਮ ਵਾਲਾ (ਮਾਨਸਾ)।
ਮੋਬਾ:90418-64418

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਫੀ ਪਿੰਡ ਦੇ ਬੁੱਧ ਵਿਹਾਰ ਟਰੱਸਟੀਆਂ ਨੇ ਪ੍ਰੀਨਿਰਵਾਣ ਦਿਵਸ ਦੇ ਦਿੱਤੀਆਂ ਸ਼ਰਧਾਂਜਲੀਆਂ
Next articleਦਿੱਲੀ ਨਗਰ ਨਿਗਮ ਵਿੱਚ ‘ਆਪ’ ਦੀ ਵੱਡੀ ਜਿੱਤ