– ਅਮਨਦੀਪ ਸਿੱਧੂ
(ਸਮਾਜ ਵੀਕਲੀ)- ਮੈ ਤੁਹਾਡੇ ਨਾਲ ਅੱਜ ਆਪਣੇ ਇਕ ਦੋਸਤ ਦੀ ਕਹਾਣੀ ਸ਼ੇਅਰ ਕਰਨ ਜਾ ਰਿਹਾ ਹਾਂ। ਮੇਰੇ ਇਕ ਦੋਸਤ ਨੂੰ ਨੋਕਰੀ ਮਿਲੀ ਤੇ ਓਹ ਬਹੁਤ ਹੀ ਖੁਸ਼ ਸੀ। ਖੁਸ਼ ਹੋਣਾ ਵੀ ਤੇ ਬਣਦਾ ਸੀ ਆਖਿਰ ਜਿਸ ਇਨਸਾਨ ਨੇ ਇੰਨੀ ਗਰੀਬੀ ਦੇਖੀ ਹੋਵੇ ਜਦੋ ਉਸਨੂੰ 35000/- per month ਆਉਣੇ ਸ਼ੂਰੂ ਹੋ ਜਾਣ ਤਾਂ ਸੋਚੋ ਉਸਦੀ ਖੁਸ਼ੀ ਦਾ ਕੀ ਟਿਕਾਣਾ ਹੋ ਸਕਦਾ ਹੈ। ਉਹ ਬਹੁਤ ਹੀ ਖੁਸ਼ ਸੀ ਤੇ ਮੇਰੇ ਕੋਲ ਆਇਆ। ਕਹਿੰਦਾ ਮੈਨੂੰ ਨੋਕਰੀ ਮਿਲ ਗਈ ਹੈ, ਮੂਹ ਮਿਠਾ ਕਰ। ਮੈਂ ਇਕ ਲੱਡੂ ਚੁਕਿਆ ਤੇ ਖਾ ਲਿਆ ਤੇ ਓਹ ਮੈਂਨੂੰ ਕਹਿਣ ਲੱਗਾ ਰਾਕੇਸ਼ ਯਾਰ ਮੈ ਮਾਤਾ ਨੈਣਾ ਦੇਵੀ ਸੁਖਿਆ ਸੀ ਕਿ ਜੇ ਮੈਂਨੂੰ ਨੋਕਰੀ ਮਿਲ ਗਈ ਤੇ ਮੈਂ ਗੱਡੀ ਲੈਕੇ ਮੱਥਾ ਟੇਕਣ ਜਾਵਾਂਗਾ। ਮੈਂ ਉਸ ਸਦੀ ਇਹ ਗੱਲ ਸੁਣਕੇ ਚੁਪ ਰਿਹਾ ਤੇ ਉਹ ਕਹਿੰਦਾ ਦਸ ਤੂ ਵੀ ਚੱਲੇਗਾ। ਮੈ ਕਿਹਾ ਹਾਂ ਜਰੂਰ ਜਾਂਵਾਂ ਤੇਰੇ ਨਾਲ ਮੈ। ਪਰ ਮੈਨੂ ਇਕ ਗੱਲ ਦੱਸ ਉਹ ਕਿਹੰਦਾ ਹਾਂ ਪੁਛ। ਮੈ ਕਿਹਾ ਯਾਰ ਤੇਰੀ ਇਸ ਨੌਕਰੀ ਦੇ ਪਿਛੇ ਕਿਸਦਾ ਹੱਥ ਹੈ। ਉਹ ਝੱਟ ਦੇਣੀ ਕਹਿਣ ਲੱਗਾ ਕਿ ਮਾਤਾ ਨੈਣਾ ਦੇਵੀ ਦੀ ਕਿਰਪਾ ਹੋ ਗਈ। ਮੈ ਕਿਹਾ ਹੋਰ ਕਿਸੇ ਦਾ ਵੀ ਹੱਥ ਹੋਣਾ ਏ ਯਾਰ ਕਹਿੰਦਾ ਹਾਂ ਮੇਰੇ ਮਾ ਬਾਪ ਦਾ ਉਹਨਾ ਨੇਂ ਬਹੁਤ ਮੇਹਨਤ ਕੀਤੀ ਮੇਰੇ ਲਈ ਮੈ ਕਿਹਾ ਇਹ ਗਲ ਠੀਕ ਹੈ। ਕਿਸੇ ਹੋਰ ਦਾ ਕੋਈ ਹੱਥ ਹੈ। ਕਹਿੰਦਾ ਨਹੀ ਬਸ ਮਾਤਾ ਰਾਣੀ ਦੀ ਕਿਰਪਾ ਹੈ। ਮੈ ਉਸਨੂੰ ਅਗਲਾ ਸਵਾਲ ਪੁੱਛਿਆ ਕਿ ਜਦੋ ਤੂ ਕਾਲਜ ਵਿੱਚ ਦਾਖਲਾ ਲਿਆ ਸੀ ਤੇਰੀ ਫੀਸ ਕਿਨੀ ਲੱਗੀ ਸੀ। ਉਹ ਕਹਿੰਦਾ ਮੇਰੀ ਫੀਸ ਮੈਨੂੰ ਚੰਗੀ ਤਰਾਂ ਯਾਦ ਤਾਂ ਨਹੀ ਪਰ ਬਾਕੀਆ ਨਾਲੋ ਘੱਟ ਹੀ ਲੱਗੀ ਸੀ। ਮੈਂ ਕਿਹਾ ਬਾਕੀਆ ਨਾਲੋ ਘੱਟ ਕਿੳ ਉਹ ਕਿਹੰਦਾ ਮੈ SC ਸਰਟੀਫੀਕੇਟ ਨਾਲ ਲਾਇਆ ਸੀ। ਮੈਂ ਕਿਹਾ ਅੱਛਾ ਠੀਕ ਆ। ਕਹਿੰਦਾ ਮੇਰੀ ਤੇ ਮੰਥਲੀ ਫੀਸ ਵੀ ਬਹੁਤ ਘੱਟ ਸੀ SC ਕਰਕੇ। ਤੇ ਮੈਨੂੰ ਵਜੀਫਾ ਵੀ ਮਿਲਦਾ ਸੀ ਜਿਸ ਕਰਕੇ ਮੈ ਅੱਜ ਟੀਚਰ ਬਣ ਗਿਆ ਹਾਂ।
ਮੈ ਕਿਹਾ ਤੇ ਤੇਨੂ ਫੇਰ ਵੀ ਇਹਦਾ ਲੱਗ ਰਿਹਾ ਹੈ ਕਿ ਤੇਰੇ ਤੇ ਮਾਤਾ ਰਾਣੀ ਦੀ ਕਿਰਪਾ ਹੋਈ ਹੈ। ਕਹਿੰਦਾ ਹੋਰ ਕੀ ਉਹਨਾ ਦੀ ਹੀ ਕਿਰਪਾ ਹੋਈ ਹੈ, ਤੇ ਮੈ ਉਸਨੂੰ ਕਿਹਾ ਜੇ ਤੇਰੇ ਕੋਲ SC ਸਰਟੀਫੀਕੇਟ ਨਾਂ ਹੁੰਦਾ ਕੀ ਤੂ ਅੱਜ ਟੀਚਰ ਬਣ ਸਕਦਾ ਸੀ ਕਹਿੰਦਾ ਨਹੀ। ਕਹਿਣ ਲੱਗਾ ਮੈਨੂ ਤੇ ਨੋਕਰੀ ਵੀ SC ਕੋਟੇ ਵਿੱਚ ਮਿਲੀ ਹੈ। ਮੈ ਕਿਹਾ ਯਾਰ ਤੂੰ ਕਿਸ ਤਰਾਂ ਦਾ ਇਨਸਾਨ ਹੈ। ਤੈਨੂੰ ਸਭ ਕੁਝ ਤਾਂ SC ਸਰਟੀਫੀਕੇਟ ਕਰਕੇ ਮਿਲਿਆ ਹੈ, ਤੇ ਤੂੰ ਕਿਹ ਰਿਹਾ ਇਹ ਮਾਤਾ ਰਾਣੀ ਦੀ ਕਿਰਪਾ ਹੋ ਗਈ। ਮੈ ਕਿਹਾ
ਜੇ SC ਸਰਟੀਫੀਕੇਟ ਨਾਂ ਹੁੰਦਾ ਕੀ ਤੂ ਅਡਮਿਸ਼ਨ ਦੇ ਪੇਸੇ ਭਰ ਸਕਦਾ ਸੀ,
ਜੇ SC ਸਰਟੀਫੀਕੇਟ ਨਾਂ ਹੁੰਦਾ ਕੀ ਤੂ ਫੀਸ ਮਾਫ ਕਰਾ ਸਕਦਾ ਸੀ,
ਜੇ SC ਸਰਟੀਫੀਕੇਟ ਨਾਂ ਹੁੰਦਾ ਕੀ ਤੂ ਸਕੋਲਰਸ਼ਿਪ ਲੈ ਸਕਦਾ ਸੀ,
ਜੇ S C ਸਰਟੀਫੀਕੇਟ ਨਾਂ ਹੁੰਦਾ ਕੀ ਤੂ ਕੋਟੇ ਵਿੱਚ ਨੋਕਰੀ ਲੈ ਸਕਦਾ ਸੀ।
ਉਸ ਨੇਂ ਕਿਹਾ ਨਹੀ ਬਿਲਕੁਲ ਵੀ ਨਹੀ। ਮੈ ਕਿਹਾ ਸਾਰਾ ਕੁਝ ਤੇਰੇ ਲਈ ਕਰਨ ਵਾਲਾ ਡਾ ਅੰਬੇਡਕਰ ਜਿਸ ਦਾ ਤੂੰ ਇੱਕ ਵਾਰ ਵੀ ਨਾਂ ਨਹੀ ਲਿਆ, ਕਿ ਬਾਬਾ ਸਾਹਿਬ ਦੀ ਕਿਰਪਾ ਹੈ
ਜੇ ਤੂ SC ਸਰਟੀਫੀਕੇਟ ਦੀ ਥਾਂ ਮਾਤਾ ਦੀ ਫੋਟੋ ਲੈ ਜਾਂਦਾ ਕਿ ਮੇਰੀ ਫੀਸ ਮਾਫ ਕਰਦਿੳ. ਮੈਨੂੰ ਸਕੋਲਰਸ਼ਿਪ ਦੇ ਦਿੳ ਮੈਨੂ ਕੋਟੇ ਵਿੱਚ ਨੋਕਰੀ ਦੇ ਦਿੳ ਕੀ ਤੈਨੂੰ ਨੋਕਰੀ ਮਿਲਦੀ। ਕਹਿੰਦਾ ਬਿਲਕੁਲ ਵੀ ਨਹੀ। ਮੈ ਕਿਹਾ ਇਹ ਸਭ ਬਾਬਾ ਸਾਹਿਬ ਦੀ ਕਿਰਪਾ ਹੈ ਭਲਿਆ ਲੋਕਾ ਜਿਸ ਨੂੰ ਤੂੰ ਮਾਤਾ ਰਾਣੀ ਦੀ ਕਿਰਪਾ ਸਮਝ ਰਿਹਾ ਹੈ। ਸਾਡੇ ਲੋਕਾਂ ਨੂੰ ਤਾਂ ਸਕੂਲ ਦੇ ਕੋਲ ਵੀ ਖੜਨ ਨਹੀ ਦਿਤਾ ਜਾਂਦਾ ਸੀ ਜੇ ਤੂੰ ਅੱਜ ਟੀਚਰ ਲੱਗ ਗਿਆ ਹੈ, ਉਸ ਰਹਿਬਰ ਬਾਬਾ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਸਾਨੂੰ SC ਸਰਟੀਫੀਕੇਟ ਲੈਕੇ ਦਿਤਾ ਸਾਡੀ ਖਾਤਿਰ ਆਪਣੀਆਂ ਚਾਰੇ ਔਲਾਦਾਂ ਆਪਣੇ ਸਮਾਜ ਤੋਂ ਵਾਰ ਦਿੱਤੀਆਂ ਤੇ ਤੁਸੀ ਹਾਲੇ ਵੀ ਹੀਰੋ ਇਹਨਾਂ ਦੇਵੀ ਦੇਵਤਿਆਂ ਨੂੰ ਬਣਾ ਰਹੇ ਹੋ। ਮੇਰੇ ਹਿਸਾਬ ਨਾਲ ਤਾਂ ਤੂੰ ਅੱਜ ਵੀ ਅਨਪੜ ਏ ਜੌ ਸਹੀ ਤੇ ਗਲਤ ਦੀ ਪਹਿਚਾਣ ਨਹੀਂ ਕਰ ਸਕਦਾ, ਤੇ ਉਹ ਕਹਿਣ ਲੱਗਾ ਕਿ ਮੈਨੂੰ ਤੂ ਅੱਜ ਅਹਿਸਾਸ ਕਰਾ ਦਿਤਾ ਹੈ ਮੇਰੀਆਂ ਅੱਖਾਂ ਖੋਲ ਦਿੱਤੀਆਂ ਨੇ ਤੇ ਉਹ ਇਹਨਾਂ ਕਿਹਕੇ ਮੇਰੇ ਕੋਲੋ ਚਲਾ ਗਿਆ।
ਦੋਸਤੋ ਮੇਰੀ ਸਾਰੇ ਵੀਰਾਂ ਭੈਣਾ ਨੂੰ ਬੇਨਤੀ ਹੈ ਕਿ ਤੁਹਾਨੂ ਜਰੂਰਤ ਹੈ ਆਪਣੇ ਅਸਲੀ ਰਹਿਬਰ ਨੂੰ ਪਹਿਚਾਨਣ ਦੀ ਕਿਉ ਜਾਣ ਬੁਝ ਕਿ ਅਪਾਹਿਜ ਬਣੇ ਹੋ। ਯਾਰ ਬਾਬਾ ਸਾਹਿਬ ਨੇ ਸਾਨੂੰ ਸ਼ੇਰ ਬਣਾਇਆ ਹੈ। ਆਪਣਾ ਸਿਰਫ ਇਕ ਹੀ ਰਹਿਬਰ ਹੈ ਬਾਬਾ ਸਾਹਿਬ ਡਾ ਅੰਬੇਡਕਰ ਜੀ।
ਜੈ ਭੀਮ ਜੈ ਸੰਵਿਧਾਨ