(ਸਮਾਜ ਵੀਕਲੀ)
ਤੱਕਕੇ ਹੈਰਾਨ ਹੋਇਆ ਅੰਦਰੋਂ ਸ਼ੈਤਾਨੀਆਂ
ਕੀਤੀਆਂ ਚਲਾਕੀਆਂ ਤੇ ਕੁਝ ਬੇਈਮਾਨੀਆਂ
ਓਹੋ ਕੁਝ ਕਿਤਾ ਜੋ ਵੀ ਚਿੱਤ ਵਿੱਚ ਧਾਰਿਆ
ਅਪਣੇ ਖ਼ਿਆਲਾਂ ਅੱਗੇ ਆਪ ਹੀ ਸਾਂ ਹਾਰਿਆ
ਖੁਦ ਬਾਰੇ ਸੋਚਿਆ ਤੇ ਜਦੋਂ ਸੀ ਵਿਚਾਰਿਆ
ਅਪਣੇ ਖਿਆਲਾਂ ਅੱਗੇ ਆਪ ਹੀ ਸਾਂ ਹਾਰਿਆ
ਕਿਹੜੀਆਂ ਗੱਲਾਂ ਤੋਂ ਦਿਲ ਕੀਹਦਾ ਕੀਹਦਾ ਤੋੜਿਆ
ਲੱਗਿਆ ਨਾ ਆਖੇ ਕਹਿਣਾ ਕਿੰਨਿਆਂ ਦਾ ਮੋੜਿਆ
ਕੋਈ ਮਨੋਂ ਛੇਕਿਆ ਤੇ ਕੋਈ ਦੁਰਕਾਰਿਆ
ਅਪਣੇ ਖ਼ਿਆਲਾਂ ਅੱਗੇ ਆਪ ਹੀ ਸਾਂ ਹਾਰਿਆ
ਖੁਦ ਬਾਰੇ ਸੋਚਿਆ ਤੇ ਜਦੋਂ ਸੀ ਵਿਚਾਰਿਆ
ਵਿੰਗੇ ਟੇਢੇ ਮੇਢੇ ਜਦੋਂ ਟੁਰਿਆ ਸੀ ਰਾਹਾਂ ਨੂੰ
ਚੇਤੇ ਕਰ ਰੋ ਲੈ ਹੁਣ ਅਪਣੇ ਗੁਨਾਹਾਂ ਨੂੰ
ਕਿਸ ਉੱਤੇ ਕੀ ਕੀ ਜਦੋਂ ਕਹਿਰ ਗੁਜਾਰਿਆ
ਅਪਣੇ ਖ਼ਿਆਲਾਂ ਅੱਗੇ ਆਪ ਹੀ ਸਾਂ ਹਾਰਿਆ
ਖੁਦ ਬਾਰੇ ਸੋਚਿਆ ਤੇ ਜਦੋਂ ਸੀ ਵਿਚਾਰਿਆ
ਰਹਿਗੇ ਪਛਤਾਵੇ ਪੱਲੇ ਮਨ ਵਾਲੀ ਚਾਲ ਦੇ
ਆਈ ਏ ਸਮਝ ਗੱਲ ਹੁਣ ਧਾਲੀਵਾਲ਼ ਦੇ
ਫਾਇਦਾ ਕੀ ਏ ਜੇ ਨਾ ਏਹ ਤੋਂ ਪਹਿਲਾਂ ਮਨ ਮਾਰਿਆ
ਅਪਣੇ ਖ਼ਿਆਲਾਂ ਅੱਗੇ ਆਪ ਹੀ ਸਾਂ ਹਾਰਿਆ
ਖੁਦ ਬਾਰੇ ਸੋਚਿਆ ਤੇ ਜਦੋਂ ਸੀ ਵਿਚਾਰਿਆ
ਧੰਨਾ ਧਾਲੀਵਾਲ਼
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly