ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਸਰਕਾਰੀ ਐਲੀਮੈਂਟਰੀ ਸੈਲਫਮੇਡ ਸਮਾਰਟ ਸਕੂਲ ਸ਼ੇਖੂਪੁਰ ਵਿਖੇ ਆਈ.ਟੀ.ਸੀ. ਮਿਸ਼ਨ ਸੁਨਹਿਰਾ ਕੱਲ੍ਹ ਵੱਲੋਂ ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਅਧਿਆਪਕਾਂ ਦੀ ਇੱਕ ਰੋਜ਼ਾ “ਸਕੂਲ ਮੈਨੇਜਮੈਂਟ” ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਉਦੇਸ਼ ਸਕੂਲ ਪ੍ਰਬੰਧਨ, ਵਿਦਿਆਰਥੀਆਂ ਦੀ ਵਿੱਦਿਅਕ ਪ੍ਰਗਤੀ, ਵਿਦਿਆਰਥੀਆਂ ਨੂੰ ਸਕੂਲਾਂ ਨਾਲ ਜੋੜਨਾਂ ਅਤੇ ਪਾਠਕ੍ਰਮ ਸੁਧਾਰਾਂ ਬਾਰੇ ਚਰਚਾ ਕਰਨਾ ਸੀ। ਵਰਕਸ਼ਾਪ ਦੀ ਸ਼ੁਰੂਆਤ ਮੌਕੇ ਜੈਮਲ ਸਿੰਘ ਸੈਂਟਰ ਹੈੱਡ ਟੀਚਰ ਸ਼ੇਖੂਪੁਰ ਵੱਲੋਂ ਆਏ ਹੋਏ ਸਕੂਲ ਮੁੱਖੀਆਂ, ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ, ਐੱਸ.ਐੱਮ.ਸੀ. ਮੇੈਂਬਰਜ਼ ਅਤੇ ਆਈ.ਟੀ.ਸੀ. ਮਿਸ਼ਨ ਸੁਨਹਿਰਾ ਕੱਲ੍ਹ ਅਤੇ ਫਿਨਿਸ਼ ਸੁਸਾਇਟੀ ਦੀ ਟੀਮ ਦਾ ਸੁਆਗਤ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਸੈਂਟਰ ਸ਼ੇਖੂਪੁਰ ਦੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਅਤੇ ਸਕੂਲ ਮੈਨਜਮੈਂਟ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰਜ਼ ਸ਼ਾਮਿਲ ਹੋਏ। ਇਸ ਮੌਕੇ ਆਈ.ਟੀ.ਸੀ. ਮਿਸ਼ਨ ਸੁਨਹਿਰਾ ਕੱਲ੍ਹ ਅਤੇ ਫਿਨਿਸ਼ ਸੁਸਾਇਟੀ ਦੀ ਟੀਮ ਮੈਂਬਰ ਹਰਵਿੰਦਰ ਕੌਰ ਵੱਲੋਂ ਮਿਸ਼ਨ ਸੁਨਹਿਰਾ ਕੱਲ੍ਹ ਬਾਰੇ ਜਾਣਕਾਰੀ, ਸਕੂਲ ਮੈਨੇਜਮੈਂਟ ਕਮੇਟੀਆਂ ਦੀ ਸਕੂਲਾਂ ਪ੍ਰਤੀਜ਼ਿੰਮੇਵਾਰੀ, ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਵਧਾਉਣ ਅਤੇ ਬੱਚਿਆਂ ਅੰਦਰ ਚੰਗੀਆਂ ਆਦਤਾਂ ਵਿਕਸਿਤ ਕਰਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆਈ.ਟੀ.ਸੀ. ਮਿਸ਼ਨ ਸੁਨਹਿਰਾ ਕੱਲ੍ਹ ਅਤੇ ਫਿਨਿਸ਼ ਸੁਸਾਇਟੀ ਦੇ ਅਕਾਉਂਟ ਅਫ਼ਸਰ ਜਸਪਾਲ ਸਿੰਘ ਖਾਲਸਾ, ਸੁਪਰਵਾਈਜ਼ਰ ਨਵਦੀਪ ਕੌਰ ਤੋਂ ਇਲਾਵਾ ਰਜੇਸ਼ ਕੁਮਾਰ ਮੈਂਗੀ, ਅੰਜਨਾ ਕੁਮਾਰੀ, ਮਿਨਾਕਸ਼ੀ ਬਹੂਈ, ਰੇਖਾ ਰਾਣੀ (ਸਾਰੇ ਹੈੱਡ ਟੀਚਰ), ਕਮਲਦੀਪ ਬਾਵਾ, ਨੀਤੂ ਆਨੰਦ, ਰਚਨਾਪੁਰੀ, ਮਨਮੋਹਨ ਕੌਰ, ਭਾਰਤੀ ਸ਼ਰਮਾ, ਸ਼ੈਲੀ ਸ਼ਰਮਾ, ਸਤਵਿੰਦਰ ਸਿੰਘ, ਮੀਨੂੰ ਰਾਣੀ, ਮੋਨਿਕਾ ਅਰੋੜਾ, ਕੁਲਦੀਪ ਕੌਰ, ਸ਼ਮਾ ਰਾਣੀ, ਜੋਤਾਂ ਬਾਈ, ਮਮਤਾ ਦੇਵੀ, ਸ਼ੈਲਜ਼ਾ ਸ਼ਰਮਾ, ਬਰਿੰਦਾ ਸ਼ਰਮਾ, ਮੰਜੂ ਰਾਣੀ, ਰੇਨੂੰ ਬਾਲਾ, ਰਣਜੀਤ ਕੌਰ ਆਦਿ ਅਧਿਆਪਕ ਅਤੇ ਐੱਸ.ਐੱਮ.ਸੀ. ਮੈਂਬਰ ਆਦਿ ਹਾਜ਼ਰ ਸਨ।
ਸ਼ੇਖੂਪੁਰ ਸਕੂਲ ਵਿਖੇ ਆਈ ਟੀ ਸੀ ਮਿਸ਼ਨ ਸੁਨਹਿਰਾ ਕੱਲ ਵੱਲੋਂ ਸਕੂਲ ਪ੍ਰਬੰਧਨ ਤੇ ਵਰਕਸ਼ਾਪ ਦਾ ਆਯੋਜਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



