*ਆਈ. ਪੀ. ਐੱਸ ਅਫਸਰ ਨੇ ਆਪਣੇ ਸੁਸਾਈਡ ਨੋਟ ‘ਚ ਕੀਤੇ ਕਈ ਅਹਿਮ ਖੁਲਾਸੇ*
ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਹਰਿਆਣਾ ਦੇ ਆਈ. ਪੀ. ਐੱਸ ਵਾਈ ਐੱਸ ਪੂਰਨ ਨੇ ਆਤਮਹੱਤਿਆ ਨਹੀਂ ਕੀਤੀ, ਸਗੋਂ ਸਿਸਟਮ ਦੀ ਸਾਜ਼ਿਸ਼ ਦੁਆਰਾ ਹੱਤਿਆ ਕੀਤੀ ਗਈ ਹੈੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੋਮ ਦੱਤ ਸੋਮੀ ਅੱਪਰਾ ਕੋ-ਚੇਅਰਮੈਨ ਐੱਸ. ਸੀ ਡਿਪਾਰਟਮੈਂਟ ਜਿਲਾ ਜਲੰਧਰ (ਦਿਹਾਤੀ) ਨੇ ਕਿਹਾ ਕਿ ਜੇਕਰ ਇੱਕ ਆਈ. ਪੀ. ਐੱਸ ਅਫਸਰ ਸਿਸਟਮ ‘ਚ ਰਹਿੰਦੇ ਹੋਏ ਆਤਮਹੱਤਿਆ ਲਈ ਮਜਬੂਰ ਹੋ ਰਿਹਾ ਹੈ ਤਾਂ ਆਮ ਲੋਕਾਂ ਦਾ ਕੀ ਹਸ਼ਰ ਹੋਵੇਗਾ | ਸੋਮ ਦੱਤ ਸੋਮੀ ਨੇ ਅੱਗੇ ਕਿਹਾ ਕਿ ਪੂਰਨ ੇ ਆਪਣੇ ਸੁਸਾਈਡ ਨੋਟ ‘ਚ ਵੀ ਡੀ. ਆਈ. ਜੀ ਹਰਿਆਣਾ ਸ਼ਤਰੂਜੀਤ ਸਿੰਘ ਕਪੂਰ ਸਮੇਤ 11 ਜਿੰਮੇਵਾਰ ਲੋਕਾਂ ਦੇ ਨਾਂ ਲਿਖੇ ਹਨ | ਆਈ ਪੀ. ਐੱਸ. ਅਫਸਰ ਪੂਰਨ ਜਾਤੀਵਾਦ ਤੇ ਸਿਸਟਮ ਦੀ ਭੇਟ ਚੜ ਗਿਆ | ਉਸਨੂੰ ਥਾਣੇ ‘ਚ ਬਣੇ ਮੰਦਿਰ ‘ਚ ਜਾਣ ਤੋਂ ਰੋਕਿਆ ਜਾਂਦਾ ਸੀ | ਉਸਦੇ ਪਿਤਾ ਦੀ ਮੌਤ ਹੋਣ ‘ਤੇ ਵੀ ਉਸਨੂੰ ਛੁੱਟੀ ਨਹੀਂ ਦਿੱਤੀ ਗਈ | ਉਹ ਲੰਬੇ ਸਮੇਂ ਤੋਂ ਜਾਤੀਵਾਦ ਤੋਂ ਪ੍ਰਤਾੜਿਤ ਸੀ ਤੇ ਦਰਦ ਸਹਿ ਰਿਹਾ ਸੀ | ਉਨਾਂ ਨੇ ਭਾਰਤ ਦੇ ਗ੍ਰਹਿ ਮੰਤਰੀ ਤੇ ਚੀਫ਼ ਸੈਕਟਰੀ ਨੂੰ ਵੀ ਚਿੱਠੀ ਲਿਖ ਕੇ ਜਾਣੂੰ ਕਰਵਾਇਆ ਸੀ, ਪਰੰਤੂ ਸਮੱਸਿਆ ‘ਤੇ ਕੋਈ ਵੀ ਕਾਰਵਾਈ ਨਹੀਂ ਹੋਈ | ਉਨਾਂ ਸੁਸਾਈਡ ਨੋਟ ‘ਚ ਵੀ ਕਿਹਾ ਕਿ ਮੇਰੀ ਮੌਤ ਦੇ ਕਾਰਣ ਮੁੱਖ ਵਿਅਕਤੀ ਮੇਰੇ ਕਲਾਸਮੇਟ ਮਨੋਜ ਯਾਦਵ, ਪੀ ਅੱਗਰਵਾਲ, ਪੀ. ਬੀ. ਐੱਸ ਪ੍ਰਸ਼ਾਦ ਨੇ ਮੇਰਾ ਜਾਤੀਵਾਦ ਉਤਪੀੜਨ ਕੀਤਾ | ਇਸ ਸ਼ਿਕਾਇਤ ਤੋਂ ਬਾਅਦ ਆਈ. ਪੀ ਐੱਸ ਕੁਲਵਿੰਦਰ ਸਿੰਘ ਨੇ ਮੈਨੂੰ ਕਿਹਾ ਕਿ ਮੈਨੂੰ ਡੀ. ਜੀ. ਪੀ ਸਾਹਿਬ ਦਾ ਆਦੇਸ਼ ਹੈ ਕਿ ਤੇਰੀ ਨੌਕਰੀ ਖਤਮ ਕਰ ਦਿੱਤੀ ਜਾਵੇਗੀ | ਉੱਧਰ ਟੀ. ਪੀ ਐੱਸ ਮਾਟਾ ਰਵੀ ਕਿਸ਼ਨ ਨੇ ਮੇਰੇ ਖਿਲਾਫ਼ ਜਾਤੀ ਵਾਦਕ ਆਪਤੀਜਨਕ ਭਾਸਾ ਦਾ ਪ੍ਰਯੋਗ ਕੀਤਾ, ਜੋ ਕਿ ਮੇਰੀ ਮੌਤ ਦਾ ਮੁੱਖ ਕਾਰਣ ਹੈ | ਮੇਰੇ ਤੋਂ ਹੁਣ ਸਹਿਣ ਨਹੀਂ ਹੋ ਰਿਹਾ, ਜਿਸ ਕਾਰਣ ਮੈਂ ਆਤਮਹੱਤਿਆ ਕਰਨ ਲਈ ਮਜਬੂਰ ਹੋ ਰਿਹਾ ਹਾਂ | ਭਾਜਪਾ ਤੇ ਆਰ. ਐੱਸ ਐੱਸ ਨੇ ਸਮਾਜ ‘ਚ ਕਿੰਨਾ ਮੰਨੂਵਾਦੀ ਜਹਿਰ ਘੋਲ ਦਿੱਤਾ ਹੈ | ਜਿਸ ਕਾਰਣ ਸਰਕਾਰ ਤੋਂ ਕਿਸੇ ਨੂੰ ਵੀ ਨਿਆਂ ਦੀ ਉਮੀਦ ਨਹੀਂ ਹੈ | ਉਕਤ ਵਿਅਕਤੀਆਂ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਜੇਲ ਭੇਜਣਾ ਚਾਹੀਦਾ ਹੈ |



