ਮੈਂ, ਤੇ ਮੇਰਾ ਕਰਮ

ਗੁਰਮੀਤ ਡੁਮਾਣਾ

(ਸਮਾਜ ਵੀਕਲੀ)

ਤਹਾਨੂੰ  ਪਤਾ ਮੈਂ ਹੈਡੀਕੈਪ ਹਾਂ

ਰੱਖਦਾ ਸੋਚ ਮੈ ਵੱਡੀ
ਲੱਖ ਔਕੜਾਂ ਆਵਣ ਭਾਵੇਂ, ਹਿੰਮਤ
ਕਦੇ ਨਹੀਂ ਛੱਡੀ
ਗੀਤ ਗ਼ਜ਼ਲ ਕਵਿਤਾਵਾਂ ਲਿਖਦਾਂ
ਥੋੜਾ ਬਹੁਤਾ ਗਾ ਵੀ ਲਈਦਾ
ਯਾਰਾਂ ਮਿੱਤਰਾਂ ਦੇ ਸੰਗ ਰਲਕੇ ਗੀਤ
ਰਿਕਾਰਡ ਕਰਾ ਵੀ ਦਈਦਾ
ਯੂ ਟਿਊਬ ਤੇ ਸਰਚ ਮਾਰਕੇ ਗੀਤ
ਮੇਰਾ ਕੋਈ ਲੱਭੀ
ਲੱਖ ਔਕੜਾਂ ਆਵਣ ਭਾਵੇ ਹਿੰਮਤ
ਕਦੇ ਨਹੀਂ ਛੱਡੀ
ਜਿਨ੍ਹਾਂ ਕਰਕੇ ਅਗੇ ਆਇਆ ਉਨ੍ਹਾਂ
ਦਾ ਮੈ ਅਭਾਰੀ ਹਾਂ
ਰਾਜਨੀਤੀ ਤੇ ਰਣਨੀਤੀ ਵਿਚ ਮੈਂ
ਕਈਆ ਤੇ ਭਾਰੀ ਹਾਂ
ਸਾਫ਼ ਨੀਅਤ ਨਾਲ ਅਗੇ ਵੱਧਿਆ
ਮਾਰੀ ਨਹੀਂ ਕਦੇ ਠੱਗੀ
ਲੱਖ ਔਕੜਾਂ ਆਵਣ ਭਾਵੇ ਹਿੰਮਤ
ਕਦੇ ਨਹੀਂ ਛੱਡੀ
ਜਿਨ੍ਹਾਂ ਮਿਲ ਜਾਏ ਖੁਸ਼ ਰਹਿੰਦਾ ਹਾਂ
ਆਖਿਆ ਨਹੀਂ ਕਦੇ ਤੰਗੀ
*ਗੁਰਮੀਤ ਡੁਮਾਣੇ ਵਾਲੇ* ਦੀ ਤਾ ਪੂਰੇ
ਪਿੰਡ ਵਿੱਚ ਝੰਡੀ
ਦਿੱਤੀ ਗੱਠ ਕੋਈ ਖੋਲ੍ਹ ਨਹੀਂ ਸਕਦਾ
ਮੇਰੇ ਹੱਥ ਦੀ ਬੱਝੀ
ਲੱਖ ਔਕੜਾਂ ਆਵਣ ਭਾਵੇਂ ਹਿੰਮਤ
ਕਦੇ ਨਹੀਂ ਛੱਡੀ
          ਗੁਰਮੀਤ ਡੁਮਾਣਾ
           ਲੋਹੀਆਂ ਖਾਸ
           ਜਲੰਧਰ
Previous articleਇਤਿਹਾਸਕ ਪੂਨਾ-ਪੈਕਟ ਦੀ ਅੱਜ ਦੇ ਸਮੇ ’ਚ ਸਾਰਥਿਕਤਾ
Next articleਇੰਪੀਰੀਅਲ ਬੁੱਲਸ ਨੇ ਚੰਡੀਗੜ੍ਹ ਰੋਡ ‘ਤੇ ਆਪਣੀ ਪੰਜਵੀਂ ਸ਼ਾਖਾ ਦੀ ਕੀਤੀ ਸ਼ੁਰੂਆਤ