(ਸਮਾਜ ਵੀਕਲੀ)
ਮਿੰਨੀ ਕਹਾਣੀ
ਮੰਗਤਾ :- ਭੰਡਾਰੇ ਭਰੇ ਰਹਿਣ, ਘਰ ‘ਚ ਖੁਸ਼ਹਾਲ ਬਣਿਆ ਰਹੇ ।
ਬਿੱਟੂ :- ਹਾਂ ਜੀ , ਬਾਬਾ ਚਾਹ ਪੀਓਗੇ ?
ਮੰਗਤਾ :- ਬੱਚਾ ‘ਪਹਿਲਾ ਬਾਬਿਆਂ ਨੂੰ ਪਾਣੀ ਪਿਲਾ’ ਫੇਰ ਚਾਹ ਵੀ ਪੀਵਾਂਗੇ ।
ਬਿੱਟੂ :- ਠੀਕ, ਬਾਬਾ ਜੀ ਬੈਠੋ ……।
ਰਸੋਈ ਵਿਚ ਜਾ ਚਾਹ ਬਣਾ ਲਿਆਉਂਦਾ ।
ਬਿੱਟੂ :- ਆਹ ਲਉ, ਚਾਹ ਤੇ ਪਾਣੀ ….।
ਮੰਗਤਾ :- ਪਾਣੀ ਪੀ, ਗਿਲਾਸ ਦੇਖ , ਬੱਚਾ ਇੱਕ ਗੱਲ ਪੁਛਾ… ਬੱਚਾ ਗਿਲਾਸ ਦੋਵੇ , ਚਿੱਬੇ ਕਿਉਂ ?
ਬਿੱਟੂ :- ਬਾਬਾ ਜੀ, ਮੇਰੇ ਘਰਵਾਲੀ ਸਰਕਾਰੀ ਦਫਤਰ ਵਿਚ। ਕੱਚੀ ਨੌਕਰੀ ਕਰਦੀ । ਓਥੇ ਦਾ ਗੁਸਾ ਘਰੇ ਆ ਕੇ ਭਾਂਡੇ ਠਿੱਕਰ ਤੇ ਕੱਢਦੀ ਏ ।
ਮੰਗਤਾ :- ਬੱਚਾ, ਮੈ ਸਮਝਿਆ ਨਹੀ !
ਬਿੱਟੂ :- ਬਾਬਾ ਜੀ , ਕੁਝ ਦਫਤਰ ਵਾਲਿਆ ਦਾ ਤੇ ਕੁਝ ਸਰਕਾਰਾਂ ਦੇ ਝੂਠਾ ਦਾ ਗੁਸਾ ਘਰੇ ਆ ਕੇ ਬੇਜਾਨ ਭਾਂਡਿਆਂ ਤੇ ਮਾਸੂਮ ਬੱਚਿਆ ਤੇ ਕੱਢਦੀ ਏ ।
ਮੰਗਤਾ :- ਬੱਚਾ, ਦਫਤਰ ਵਾਲੇ ਤੇ ਸਰਕਾਰਾਂ ਉਹਨੂੰ ਕੀ ਕਹਿੰਦੇ !
ਬਿੱਟੂ :- ਬਾਬਾ ਜੀ, ਦਫਤਰ ਵਾਲੇ ਜਿਹੜਾ ਸਰਕਾਰ ਦਿੰਦੀ, ਓਹ ਵਧਾਉਂਦੇ ਨਹੀ । ਦਫਤਰ ਵਾਲੇ ਦੋ ਤਿੰਨ ਬੰਦਿਆ ਦਾ ਕੰਮ, ਇੱਕ ਬੰਦੇ ਤੋ ਲਈ ਜਾਦੇ ।
ਸਰਕਾਰਾਂ ਵੀ ਦੂਜੇ ਤੀਜੇ ਮਹੀਨੇ ਕਹਿ ਛੱਡਦੀਆ, ਕੱਚੇ ਮੁਲਾਜਮਾਂ ਨੂੰ ਜਲਦ ਪੱਕਾ ਕਰਨਗੀਆਂ। ਐਵੇਂ ਸੜਕਾਂ ਤੇ ਬੋਰਡ ਲਾ ਦਿੰਦੀਆਂ, ਅਸੀ ਐਨੇ ਪੱਕੇ ਕਰਤੇ । ਸਭ ਝੂਠ, ਇਹ ਵਿਚਾਰੇ ਕਦੇ ਧਰਨੇ ਲਾਉਂਦੇ, ਕਦੇ ਪੁਤਲੇ ਫੂਕਦੇ। ਪਰ ਪੱਲੇ ਕੁਝ ਨਹੀ ਪੈਂਦਾ।
ਮੈ ਸੋਚਿਆ, ਐਤਕੀ ਸਾਇਦ ਦੀਵਾਲੀ ਤੇ ਕੁਝ ਨਾ ਕੁਝ ਕਰਨਗੇ। ਪਰ ਕਿੱਥੇ ….।
ਸਾਡੇ ਗਰੀਬਾਂ ਦਾ ਤਾਂ ਬਸ ਰੱਬ ਏ, ਕੋਈ ਸਰਕਾਰ। ਆਵੇ ! ਸਾਨੂੰ ਬਿਨਾਂ ਲਾਰਿਆ ਤੋ ਕੁਝ ਨਹੀ ਮਿਲਿਆ। ਏਨੀ ਵਿਚਾਰੀ ਨੂੰ ਤੇਰਾਂ ਚੌਂਦਾ ਸਾਲ ਹੋ ਗਏ, ਨੌਕਰੀ ਕਰਦਿਆ ਨੂੰ । ਕਿਸੇ ਸਰਕਾਰ ਨੇ, ਕੁਝ ਨਹੀ ਕੀਤਾ । ਅਸੀ ਬਦਲਾਅ ਵੀ ਕਰਕੇ ਦੇਖ ਲਿਆ।
ਮੰਗਤਾ :- ਬੱਚਾ ਜੀ ,ਸਬਰ ਰੱਖੋ । ਰੱਬ ਭਲੀ ਕਰੇਗਾ ।
ਕੋਈ ਗੱਲ ਨਹੀ ਬੱਚਾ , ਬਾਬੇ ਵਚਨ ਕਰਨਗੇ। ਤੇਰੀ ਕਿਸਮਤ ਦਾ ਸਿਤਾਰਾ ਚਮਕੇਗਾ ,ਤੇਰੇ ਚੰਗੇ ਦਿਨ ਆਉਣਗੇ ਤੇ ਤੂੰ ਵੱਡੀਆ ਵੱਡੀਆ ਕਾਰਾਂ ‘ਚ ਘੁੰਮੇਗਾ ।
ਬਿੱਟੂ :- ਬਾਬਾ ਜੀ, ਵੱਡੀਆ ਕਾਰਾਂ ਵਾਲੇ ….ਮੰਤਰੀ ਕੰਧ ਤੁੜਵਾ , ਪਿਛੇ ਦੀ ਭੱਜਦੇ ਦੇਖੇ । ਓਹ ਲੋਕਾਂ ਦੇ ਮੱਥੇ ਨਹੀ ਲੱਗਦੇ । ਸਟੇਜਾਂ ਤੇ ਵੱਡੀਆ ਵੱਡੀਆ ਗੱਲਾ ਕਰਨ ਵਾਲੇ, ਕਲਾਕਾਰ, ਲੁਕ ਲੁਕ ਭੱਜਦੇ ਦੇਖੇ। ਜਿੰਨਾ ਲੋਕਾਂ ਨੇ, ਸਟੇਜ ਤੇ ਚੜਾਇਆ। ਸਰੋਤੇ ਤਿੰਨ-ਚਾਰ ਘੰਟੇ ਬੈਠ , ਏਨਾ ਨੂੰ ਸੁਣਦੇ !
ਮੰਗਤਾ :- ਠੀਕ ਬੱਚਾ, ਰੱਬ ਖੁਸ਼ ਰੱਖੇ। ਰੱਬ ਭਲੀ ਕਰੇ ।
ਬਿੱਟੂ :- ਠੀਕ ਬਾਬਾ ਜੀ, ਪਤਾ ਨਹੀ .. ਰੱਬ ਕਦੋ ਭਲੀ ਕਰੇਗਾ। ਪਤਾ ਨਹੀ ਕਦੋ ਚੰਗੇ ਦਿਨ ਆਉਣਗੇ ।
ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ:- 9855155392