ਬੰਗਾ (ਸਮਾਜ ਵੀਕਲੀ) ਨਵਾਂ ਸ਼ਹਿਰ ( ਚਰਨਜੀਤ ਸੱਲ੍ਹਾ ) ਜਮੀਰ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਇਹ ਵਾਕਿਆ 1985 ਨੂੰ ਹੋਈ ਬਿਜਨੌਰ( ਉੱਤਰ ਪ੍ਰਦੇਸ਼) ਉੱਪ ਚੋਣ ਦੌਰਾਨ ਦਾ ਹੈ। ਹੋਇਆ ਇਸ ਤਰ੍ਹਾਂ ਕਿ ਕੁਮਾਰੀ ਮਾਇਆਵਤੀ ਬਿਜਨੌਰ ਉੱਪ ਚੋਣ ਤੋਂ ਬਸਪਾ ਦੀ ਉਮੀਦਵਾਰ ਸੀ। ਪਰ ਪੈਸੇ ਦੀ ਕਮੀ ਵੀ ਅੰਤਾਂ ਦੀ ਚੱਲ ਰਹੀ ਸੀ । ਪੈਸੇ ਦੀ ਕਮੀ ਦਾ ਕਾਰਣ ਸੀ ਇੱਥੋਂ ਬਾਮਸੇਫ਼ ਦਾ ਮਦਦ ਨਾ ਕਰਨਾ। ਪੂਨੇ ਤੋਂ ਸਾਹਿਬ ਦੇ ਸਾਥੀ ਰਹੇ ਐਨ.ਟੀ .ਘੋਰਮੋੜੇ ਉਸ ਭਿਆਨਕ ਦੌਰ ਨੂੰ ਯਾਦ ਕਰਦਿਆਂ ਅੱਖਾਂ ਚੋਂ ਅੱਥਰੂ ਕੇਰਦਿਆ ਬਿਆਨ ਕਰਦੇ ਹਨ ਕਿ ਇੱਕ ਦਿਨ ਰਾਤ ਦਾ ਵਕਤ ਸੀ। ਵਰਕਰ ਸਾਹਿਬ ਦੇ ਆਲੇ ਦੁਆਲੇ ਬੈਠੇ ਹੋਏ ਸਨ। ਲੰਗਰ ਦੀ ਕੋਈ ਵਿਵਸਥਾ ਨਹੀਂ ਸੀ। ਸਾਹਿਬ ਨੇ ਵਰਕਰਾਂ ਨੂੰ ਬੜੇ ਹੀ ਉਦਾਸ ਭਰੇ ਮਨ ਨਾਲ ਕਿਹਾ ਕਿ ਆਜ ਮੇਰੇ ਪਾਸ ਆਪਕੋ ਖਿਲਾਨੇ ਕੇ ਲਿਏ ਜੇਬ ਮੇਂ ਏਕ ਭੀ ਪੈਸਾ ਨਹੀਂ ਹੈ। ਜਾਉ ਆਪ ਕਿਸੀ ਢਾਬੇ ਪਰ ਜਾਕੇ ਖਾਨਾ ਖਾ ਲਉ, ਜਿਸ ਦਿਨ ਮੇਰੇ ਪਾਸ ਪੈਸਾ ਹੋਗਾ, ਮੈਂ ਢਾਬੇ ਵਾਲੇ ਕੋ ਦੇ ਦੂੰਗਾ। ਇਸ ਤੋਂ ਬਾਅਦ ਸਾਹਿਬ ਨੇ ਪਾਰਟੀ ਵਰਕਰਾਂ ਦੇ ਨਾਮ ਇੱਕ ਸੰਦੇਸ਼ ਵਿੱਚ ਕਿਹਾ ਸੀ ਕਿ ਅਗਰ ਇਸ ਤਰ੍ਹਾਂ ਹੀ ਰਿਹਾ ਤਾਂ ਸਾਡੇ ਦੁਸ਼ਮਣ ਨੂੰ ਸਿੱਧਾ ਹੀ ਫਾਇਦਾ ਹੋਵੇਗਾ। ਅਗਰ ਤੁਸੀਂ ਇੱਕ ਦੋ ਦਿਨ ਦੇ ਵਿੱਚ ਵਿੱਚ ਪੈਸੇ ਦਾ ਪਰਬੰਧ ਨਾ ਕੀਤਾ ਤਾਂ ਮੈਂ ਮੂਵਮੈਂਟ ਨੂੰ ਛੱਡਕੇ ਪਾਸੇ ਹੋ ਜਾਵਾਂਗਾ। ਸਾਹਿਬ ਦੇ ਲਫ਼ਜ਼ਾਂ ਦਾ ਵਰਕਰਾਂ ਤੇ ਅਜਿਹਾ ਅਸਰ ਹੋਇਆ ਕਿ ਕਾਫ਼ੀ ਹੱਦ ਤੱਕ ਪੈਸੇ ਦੀ ਭਰਪਾਈ ਹੋਣ ਦੇ ਕਾਰਣ ਕੁਮਾਰੀ ਮਾਇਆਵਤੀ , ਮੀਰਾ ਕੁਮਾਰ ਨੂੰ ਤੱਕੜੀ ਲੜਾਈ ਦੇਣ ਵਿੱਚ ਕਾਮਯਾਬ ਰਹੀ। ਮਤਲਬ ਕਿ ਕੁਮਾਰੀ ਮਾਇਆਵਤੀ ਇੱਥੋਂ 63000 ਵੋਟ ਲੈਕੇ ਦੂਸਰੇ ਨੰਬਰ ਤੇ ਰਹੀ। ਤੇ ਰਾਮ ਵਿਲਾਸ ਪਾਸਵਾਨ ਤੀਸਰੇ ਨੰਬਰ ਤੇ ਰਿਹਾ ਸੀ। ਮੀਰਾ ਕੁਮਾਰੀ ਦੇ ਉੱਪ ਚੋਣ ਜਿੱਤਣ ਤੋਂ ਬਾਅਦ ਤੱਤਕਾਲ ਪਰਧਾਨ ਮੰਤਰੀ ਰਾਜੀਵ ਗਾਂਧੀ ਨੇ ਮੀਰਾ ਕੁਮਾਰ ਦੇ ਪਿਤਾ ਜਗਜੀਵਨ ਰਾਮ ਨੂੰ ਸੱਦਕੇ ਜਲੀਲ ਕਰਦਿਆਂ ਕਿਹਾ ਕਿ ਅਗਰ ਤੇਰੀ ਕੋਈ ਹੈਸੀਅਤ ਹੁੰਦੀ ਤਾਂ ਤੇਰੀ ਬੇਟੀ ਨੂੰ ਜਿਤਾਉਣ ਲਈ ਕਾਂਗਰਸ ਨੂੰ ਇੰਨੀ ਸਖਤ ਮਿਹਨਤ ਨਾ ਕਰਨੀ ਪੈਂਦੀ।
* ਮੈਨੂੰ ਵਰਕਰ ਚਾਹੀਦੇ ਹਨ, ਨਾ ਕਿ ਨੇਤਾ –ਸਾਹਿਬ ਕਾਂਸੀ ਰਾਮ।
ਪਰਮਜੀਤ ਸਿੰਘ ਪੰਮੀ
( ਮੈਂ ਕਾਂਸੀ ਰਾਮ ਬੋਲਦਾ ਹਾਂ ” ਕਿਤਾਬ ਚੋਂ ) 9501143755
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj