(ਸਮਾਜ ਵੀਕਲੀ)
ਮੈਂ ਜਨਮ ਲਿਆ ਸਭ ਹੋਏ ,
ਪੁੱਤਰ ਤੇ ਰੱਬ ਨੇ ਨਹੀਂ ਦਿੱਤਾ ,
ਇਹਨਾਂ ਏਸ ਬੇਗਾਨੀ ਦੇ ਜਨਮ ਦੀ ਖੁਸ਼ੀ ਦੇ ਹੱਕ ਵੀ ਸਾਰੇ ਖਾ ਗਈ
ਮੈਂ ਵੱਡੀ ਹੋਈ
ਮੈਂ ਧੀ ਬਣੀ
ਮੈਨੂੰ ਮਿਲੀਆਂ ਕਈ ਜਿੰਮੇਦਾਰੀਆਂ,
ਤੇ ਵੀਰ ਹਿੱਸੇ ਆਇਆ ਸਭ ਸਰਦਾਰੀਆਂ,
ਮੇਰੇ ਹਿੱਸੇ ਇੱਜ਼ਤ ਘਰ ਦੀ ,
ਤੇ ਵੀਰ ਹਿੱਸੇ ਮਹਿਲ ਅਟਾਰੀਆਂ,
ਮੈਂ ਬੇਗਾਨੀ ਸਾਂ ਮੈ ਬਿਗਾਨੇ ਘਰ ਤੁਰ ਗਈ
ਮੈਂ ਦਾਨ ਹੋ ਗਈ
ਮੈਂ ਪਤਨੀ ਬਣੀ
ਫਿਰ ਮੈਂ ਬੇਗਾਨੀ ਬੇਗਾਨੇ ਘਰ ਆ ਗਈ
ਤੇ ਦੁਨੀਆਂ ਮੇਰੇ ਸਾਰੇ ਹੱਕ ਏਥੇ ਵੀ ਖਾ ਗਈ
ਫਿਰ ਮੈਂ ਬੇਗਾਨੀ ਬੇਗਾਨੇ ਘਰ ਆ ਗਈ
ਡਾ. ਪਰਮਿੰਦਰ ਕੌਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly