(ਸਮਾਜ ਵੀਕਲੀ)
ਮੈਂ ਵੱਲ ਸੂਰਜ ਚੜ੍ਹ ਕਦੋਂ ਉੱਡ-ਪੁੱਡ ਤੁਰਿਆ
ਤੈਂ ਵੱਲ ਬਖਸ਼ੀ ਰਿਸ਼ਮ ਸਿਖਰ ਦੁਪਹਿਰ ਖੜ੍ਹੀ
ਦੇ ਕੋਈ ਛਿਟ ਉਧਾਰ ਭਲਿਆ ਰਾਹੀਆ ਵੇ
ਲੰਮ – ਲੰਮੇਰਾ ਪੈਂਡਾ ਉੱਤੋਂ ਰਾਤ ਚੜ੍ਹੀ
ਸਾਂ-ਸਾਂ ਕਰਦਾ ਵਣ ਵੇ ਕਣ-ਕਣ ਓਦਰਿਆ
ਦੋ ਜਗਨੂੰ ਮੈਂ ਮੱਚਦੇ ਨੇ ਵੇਖੇ ਇਕ ਮੜ੍ਹੀ
ਘੁੱਪ ਸਿਆਹ ਹਨ੍ਹੇਰਾ ਦੀਵਾ ਕਿੰਝ ਬਾਲਾਂ
ਲਾ ਨਾ ਬੈਠਾਂ ਲਾਂਬੂ ਕਿੱਧਰੇ ਜਨਮ ਸੜ੍ਹੀ
ਬੁੱਕ-ਬੁੱਕ ਦਿਆਂ ਖਿਲਾਰ ਕਿੱਧਰੇ ਥਹੁ ਪਵੇ
ਸੂਤਕ ਦੂਰ ਕਰੇਂਦੀ ਹਵਨ ਦੀ ਲੋਅ ਖਰੀ
ਦੀਪ ਸੰਧੂ
+61 459 966 392


