ਮਾਪਿਆਂ ਤੇ ਸਕੂਲ ਦਾ ਨਾਮ ਕੀਤਾ ਰੋਸ਼ਨ
ਜਲੰਧਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਜਲੰਧਰ ਜ਼ਿਲ੍ਹੇ ਦੇ ਚਾਣਕਿਆ ਇੰਟਰਨੈਸ਼ਨਲ ਸਕੂਲ ਸੀ ਬੀ ਐੱਸ ਈ ਤੋਂ ਬਾਰ੍ਹਵੀਂ ਕਲਾਸ ਤੱਕ ਮਾਨਤਾ ਪ੍ਰਾਪਤ ਪੂਰਨ ਪੁਰ ਜਲੰਧਰ ਦੇ ਵਿਦਿਆਰਥੀਆਂ ਨੇ ਸੀ ਬੀ ਐੱਸ ਈ ਵੱਲੋਂ ਐਲਾਨੇ ਗਏ ਬਾਰ੍ਹਵੀਂ ਅਤੇ ਦਸਵੀਂ ਕਲਾਸ ਦੇ ਨਤੀਜਿਆ ਵਿੱਚ ਇੱਕ ਵਾਰ ਫਿਰ ਆਪਣੀ ਪ੍ਰਤਿਭਾ, ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਮਿਹਨਤ ਸਦਕਾ ਮਾਪਿਆ ਅਧਿਆਪਕਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਹਮੇਸ਼ਾ ਦੀ ਤਰ੍ਹਾਂ ਇਸ ਸਾਲ ਵੀ ਨਤੀਜਾ 100% ਰਿਹਾ ਦਸਵੀਂ ਕਲਾਸ ਵਿੱਚ ਨੇਹਾ 97%, ਮੋਨਿਕਾ 96%, ਮੰਨਤ 92%, ਹਰਸਿਮਰਨ 92%, ਗੁਰਇਕਬਾਲ ਸਿੰਘ 86%, ਹਰਸ਼ ਠਾਕੁਰ 85%, ਪ੍ਰਭਪ੍ਰੀਤ ਅਤੇ ਹੈਰੀ ਜੱਸੀ 80% ਬਾਕੀ ਸਾਰੇ ਬੱਚਿਆਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਬਾਰ੍ਹਵੀਂ ਕਲਾਸ ਵਿੱਚ ਮਨਦੀਪ ਕੌਰ 90%, ਮਨਯਾ ਸ਼ਰਮਾ 90%, ਯਸ਼ਿਕਾ 89%, ਕੁਲਵੰਸ਼ ਕੈਲਾ 86% ਬਾਕੀ ਸਾਰੇ ਬੱਚਿਆਂ ਨੇ 75% ਤੋਂ ਵੱਧ ਅੰਕ ਪ੍ਰਾਪਤ ਕਰਕੇ ਮਾਪਿਆ, ਅਧਿਆਪਕਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਤੇ ਮਾਪਿਆ ਦੇ ਨਾਲ – ਨਾਲ ਅਧਿਆਪਕ ਦੀਪਿਕਾ ਸਲਾਰੀਆ, ਮਨਿੰਦਰ ਕੌਰ, ਰਿੱਕੀ ਸ਼ਰਮਾ, ਸੋਬੀਆ, ਅਮਰਿੰਦਰ ਕੌਰ, ਕ੍ਰਿਤਿਕਾ ਰੇਨੂੰ ਬਾਲਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


