ਮੈ ਹਾਂ ਪੁੱਤ ਪੰਜਾਬ ਦਾ,

(ਸਮਾਜ ਵੀਕਲੀ)

ਮੈ ਹਾਂ ਪੁੱਤ ਪੰਜਾਬ ਦਾ,
ਪੰਜਾਬੀ ਨਾਲ ਪਿਆਰ।
ਪੜ ਕੇ ਪੈ਼ਤੀ ਅੱਖਰੀ,
ਸ਼ਬਦ ਦਾ ਕਰਾਂ ਸਤਿਕਾਰ।
ਮੈਨੂੰ ਮਾਣ ਹੈ ਆਪਣੇ ਦੇਸ਼ ਤੇ,
ਮੈ ਲੜਦਾ ਨਾਲ ਹਥਿਆਰ।
ਕਿਸਾਨ ਹਾਂ ਸੱਚਾ ਮਿਹਨਤੀ,
ਰੱਖਾਂ ਦੇਸ਼ ਨੂੰ ਖੁਸ਼ਹਾਲ,
ਵੈਰੀ ਦੇ ਕਰਾਂ ਡੱਕਰੇ,
ਮੈ ਭਰਿਆ ਜਜ਼ਬੇ ਨਾਲ।
ਮੇਰੀਆਂ ਘਰ ਘਰ ਗੱਲਾਂ ਹੁੰਦੀਆਂ,
ਮੈ ਹਾਂ ਦਸ਼ਮੇਸ ਗੁਰੂ ਦਾ ਲਾਲ।
ਤਾਜ ਹੈ ਸਿਰ ਮੇਰੇ ਦਾ ਪੱਗੜੀ
ਖੜਾ ਦਿਸਾਂ ਲੱਖਾਂ ‘ਚ ਸਰਦਾਰ।
ਗਊ ਗਰੀਬ ਦੀ ਕਰਾਂ ਰੱਖਿਆ,
ਮਾੜੇ ਤੇ ਨਾ ਕਰਦਾ ਵਾਰ।
ਸ਼ਾਨ ਨੂੰ ਮਾਣ ਹੈ ਆਪਣੇ ਗੁਰਾਂ ਤੇ,
“ਨਿਰਮਲ” ਨਾਨੀ ਦਾ ਰਾਜ ਦੁਲਾਰ।
ਮੁਹਬੱਤ ਵੰਡੇ ਭਰ ਭਰ ਮੁੱਠੀਆ,
ਨਹੀ ਖਾਂਦਾ ਕਿਸੇ ਨਾ ਖਾਰ।
ਨਹੀ ਖਾਂਦਾ ਕਿਸੇ ਨਾਲ ਖਾਰ।

ਨਿਰਮਲ ਕੌਰ ਕੋਟਲਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“”ਜੇ ਨਾ ਸਾਂਭਿਆ ਊਡ਼ਾ ਜੂਡ਼ਾ,ਝੱਲਣੀ ਪਉ ਖੁਆਰੀ””
Next articleਪਿੰਡ ਕਾਰਕੋਰ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾਇਆ