ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਹੁਜਨ ਨਾਇਕ,ਕ੍ਰਾਂਤੀਕਾਰ,ਮਹਾਨ ਤਿਆਗੀ,ਬਹੁਜਨਾਂ ਦੇ ਮਾਰਗ ਦਰਸ਼ਕ ਅਤੇ ਸਾਇੰਸਦਾਨ ਤੋਂ ਬਣੇ ਸਮਾਜਿਕ ਸਾਇੰਸਦਾਨ ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਜੀ ਦੀ ਅਣਖ ਅਤੇ ਸਵੈਮਾਣ ਦੀ ਦਾਸਤਾਨ ਨੂੰ ਤੁਹਾਡੇ ਨਾਲ ਸਾਂਝੀ ਕਰਦੇ ਹਾਂ । ਸਾਹਿਬ ਸੰਨ 1979 ਵਿੱਚ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਸ਼ਰਦ ਪਵਾਰ ਨੂੰ ਮਿਲਣ ਲਈ – ਪੂਨਾ ਵਿਖੇ ਗਏ ਸਨ। ਉਸ ਵਕਤ ਔਰੰਗਾਬਾਦ ਯੂਨੀਵਰਸਿਟੀ ਦਾ ਨਾਮ ਬਦਲ ਕੇ ਡਾਕਟਰ ਅੰਬੇਡਕਰ ਯੂਨੀਵਰਸਿਟੀ ਦੇ ਨਾਮ ਤੇ ਰੱਖਣ ਲਈ ਸੰਘਰਸ਼ ਚੱਲ ਰਿਹਾ ਸੀ। ਸਾਹਿਬ ਦੇ ਆਉਣ ਦੀ ਖਬਰ,ਸ਼ਰਦ ਪਵਾਰ ਨੂੰ ਮਿਲ ਚੁੱਕੀ ਸੀ। ਲੇਕਿਨ ਉਹ ਆਪਣੇ ਪਾਰਟੀ ਵਰਕਰਾਂ ਦੇ ਨਾਲ ਕਾਫੀ ਰੁੱਝਿਆ ਹੋਇਆ ਸੀ।ਫਰੀ ਹੋਕੇ ਸ਼ਰਦ ਪਵਾਰ ਨੇ ਆਪਣੇ ਸੈਕਟਰੀ ਨੂੰ ਕਿਹਾ ਕਿ ਕਾਂਸ਼ੀ ਰਾਮ ਜੀ ਨੂੰ ਅੰਦਰ ਬੁਲਾਓ ਤਾਂ ਸੈਕਟਰੀ ਦਾ ਜਵਾਬ ਸੀ ਕਿ ਉਨ੍ਹਾਂ ਨੂੰ ਤੇ ਅੱਧਾ ਘੰਟਾ ਹੋ ਚੁੱਕਿਆ ਹੈ ਚਲੇ ਗਿਆਂ ਨੂੰ। ਫਿਰ 6 ਦਸੰਬਰ 1993 ਨੂੰ ਸ਼ਰਦ ਪਵਾਰ ਮਹਾਂਰਾਸ਼ਟਰ ਦੇ ਦੁਬਾਰਾ ਮੁੱਖ ਮੰਤਰੀ ਬਣ ਗਏ ਤੇ ਉੱਧਰ ਸਪਾ ਬਸਪਾ ਦੀ ਸਾਂਝੀ ਸਰਕਾਰ ਉੱਤਰ ਪ੍ਰਦੇਸ਼ ਵਿੱਚ ਹੋਂਦ ਵਿੱਚ ਆ ਚੁੱਕੀ ਸੀ। ਸਾਹਿਬ ਜਦੋਂ ਮੁੰਬਈ ਏਅਰਪੋਰਟ ਤੋਂ ਬਾਹਰ ਨਿਕਲ ਰਹੇ ਸਨ ਤੇ ਸਰਦ ਪਵਾਰ ਦਿੱਲੀ ਲਈ ਉੱਡਾਣ ਭਰਨ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਸਰਦ ਪਵਾਰ ਨੇ ਉੱਠਕੇ ਸਾਹਿਬ ਨਾਲ ਹੱਥ ਮਿਲਾਉਣਾ ਚਾਹਿਆ ਤਾਂ ਸਾਹਿਬ ਨਜ਼ਰ ਅੰਦਾਜ਼ ਕਰਕੇ ਅੱਗੇ ਨਿਕਲ ਗਏ। ਜਿਵੇਂ ਸਾਹਿਬ ਨੇ ਪਵਾਰ ਨੂੰ ਦੇਖਿਆ ਤੱਕ ਹੀ ਨਾ ਹੋਵੇ। ਸਾਹਿਬ ਨੂੰ ਰਿਸੀਵ ਕਰਨ ਆਏ ਵਰਕਰਾਂ ਨੇ ਜਿਵੇਂ ਹੀ ਸਾਹਿਬ ਨੂੰ ਪੁੱਛਿਆ ਕਿ ਸਾਹਿਬ ਜੀ ਮੁੱਖ ਮੰਤਰੀ ਸ਼ਰਦ ਪਵਾਰ ਤੁਹਾਡੇ ਨਾਲ ਹੈਂਡ ਸੇਕ ਕਰਨਾ ਚਾਹੁੰਦੇ ਸਨ ਤੇ ਤੁਸੀਂ ਉਹਨਾਂ ਵੱਲ ਵੇਖਿਆ ਤੱਕ ਵੀ ਨਹੀਂ। ਕਿਉਂ ? ਐਸਾ ਕਿਉਂ ਕਿਆ ? ਸਾਹਿਬ ਦਾ ਸਵਾਭਿਮਾਨ ਨਾਲ ਲਬਰੇਜ਼ ਉਤੱਰ ਸੀ । ਮੈਂ ਜੋ ਵੀ ਕਾਮ ਕਰਤਾ ਹੂੰ, ਸਿਰਫ਼ ਮੂਵਮੇਂਟ ਕੇ ਲੀਏ ਕਰਤਾ ਹੂੰ, ਖੁਦ ਕੇ ਲੀਏ ਕੁੱਛ ਵੀ ਨਹੀਂ ਕਰਤਾ! ਕਭੀ ਇਸ ਕੇ ਪਾਸ ਵਕਤ ਨਹੀਂ ਥਾ ਮੂਝੇ ਮਿਲਨੇ ਕੇ ਲੀਏ, ਆਜ ਮੇਰੇ ਪਾਸ ਵਕਤ ਨਹੀਂ ਥਾ ਉਨਕੋ ਮਿਲਨੇ ਕਾ। ਰਹੀ ਬਾਤ ਹਾਥ ਮਿਲਾਨੇ ਕੀ, ਅਗਰ ਮੈਂ ਉਸ ਸੇ ਹਾਥ ਮਿਲਾਨੇ ਕੀ ਕੋਸ਼ਿਸ਼ ਕਰਤਾ ਤੋ ਆਪ ਸਭੀ ਉਨਕੇ ਪੈਰੋਂ ਮੈਂ ਹੀ ਗਿਰ ਜਾਤੇ। ਕਿਉਂਕਿ ਆਪ ਝੁਕਨੇ ਵਾਲੇ ਲੋਕ ਹੋ। ਮੈਂ ਨਹੀਂ ਚਾਹਤਾ ਕਿ ਕੋਈ ਮੇਰੇ ਸਾਹਮਣੇ ਮੇਰਾ ਸਮਾਜ ਕਿਸੀ ਕੇ ਪੈਰੋਂ ਮੈਂ ਗਿਰੇ। ਕਿਉਂਕਿ ਆਪ ਕੀ ਇੱਜ਼ਤ ਵੀ ਕਿਸੀ ਸੇ ਕਮ ਨਹੀਂ ਹੈ। ਯਾਦ ਰਹੇ ਕਿ ਸ਼ਰਦ ਪਵਾਰ 38 ਸਾਲ ਦੀ ਉਮਰ ਵਿੱਚ ਹੀ ਪਹਿਲੀ ਵਾਰੀ ਕਾਂਗਰਸ ਪਾਰਟੀ ਤੋਂ ਅਲੱਗ ਹੋ ਕੇ, ਜਨਤਾ ਪਾਰਟੀ ਦੀ ਹਮਾਇਤ ਨਾਲ ਮਹਾਂਰਾਸ਼ਟਰ ਦਾ ਮੁੱਖ ਮੰਤਰੀ ਬਣਨ ਵਾਲੇ ਸਰਦ ਪਵਾਰ 7 ਵਾਰੀ ਸੰਸਦ ਅਤੇ 7 ਵਾਰੀ ਵਿਧਾਇਕ ਅਤੇ 4 ਵਾਰੀ ਮੁੱਖ ਮੰਤਰੀ ਦੀ ਕੁਰਸੀ ਤੱਕ ਰਹਿ ਚੁੱਕੇ ਹਨ। ਪਰ ਸਾਹਿਬ ਤੇ ਸਾਹਿਬ ਹੀ ਸਨ। ਉਸ ਮਹਾਨ ਤਪੱਸਵੀ ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਸਾਡੇ ਸਮਾਜ ਨੂੰ ਬਹੁਤ ਹੀ ਵੱਡੀ ਦੇਣ ਹੈ ਜਿਸ ਨੇ ਆਪਣੇ ਸੁੱਤੇ ਪਏ ਸਮਾਜ ਨੂੰ ਜਗਾਉਣ ਤੋਂ ਬਾਅਦ, ਝੁੱਗੀਆਂ ਝੌਂਪੜੀਆਂ ਵਿੱਚੋਂ ਕੱਢਕੇ ਮਹਿਲਾਂ (ਸੱਤਾ) ਵਿੱਚ ਪਹੁੰਚਾਇਆ, ਉਹ ਇਸ ਦੁਨੀਆਂ ਉਪੱਰ ਮਹਾਨ ਸਮਾਜ ਸੁਧਾਰਕ, ਦਾਰਸ਼ਨਿਕ ਤੇ ਬਹੁਤ ਹੀ ਦੂਰ ਅੰਦੇਸ਼ੀ ਸੋਚ ਦੇ ਮਾਲਕ ਸਨ। ਉਹਨਾਂ ਦਾ ਨਾਮ ਭਾਰਤ ਹੀ ਨਹੀਂ ਬਲਕਿ ਦੁਨੀਆਂ ਦੇ ਮਹਾਨ ਸਮਾਜ ਸੁਧਾਰਕ ਅਤੇ ਹਰਮਨ ਪਿਆਰੇ ਨੇਤਾਵਾਂ ਦੀ ਸੂਚੀ ਵਿੱਚ ਦਰਜ ਹੋ ਚੁਕਿਆ ਹੈ। ਜੋ ਕਿ ਧਰੂ ਤਾਰੇ ਦੀ ਤਰ੍ਹਾਂ ਰਹਿੰਦੀ ਦੁਨੀਆਂ ਤੱਕ ਚਮਕਦਾ ਰਹੇਗਾ।
ਪੇਸ਼ ਕਰਦੇ ਹਨ।
ਇੰਜੀਨੀਅਰ ਤੇਜਪਾਲ ਸਿੰਘ
94177-94756
ਯੁੱਗ ਪੁਰਸ਼ ਬਹੁਜਨ ਮਹਾਂਨਾਇਕ
ਮੈਂ ਕਾਂਸ਼ੀ ਰਾਮ ਬੋਲਦਾ ਹਾਂ ਭਾਗ-2
ਪੰਮੀ ਲਾਲੋ ਮਜਾਰਾ -95011-43755



