(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਅਕਸਰ ਹੀ ਕੋਈ ਨਾ ਕੋਈ ਅਜਿਹਾ ਮਾਮਲਾ ਜਨਤਾ ਦੀ ਕਚਹਿਰੀ ਵਿੱਚ ਆ ਜਾਂਦਾ ਹੈ ਜੋ ਹੈਰਾਨ ਕਰਨ ਵਾਲਾ ਤਾਂ ਹੁੰਦਾ ਹੀ ਹੈ ਨਾਲ ਹੀ ਇਹ ਸੋਚਣ ਲਈ ਮਜਬੂਰ ਕਰਦਾ ਹੈ ਕਿ ਇਹ ਹੋ ਕੀ ਰਿਹਾ ਹੈ ਇਸੇ ਤਰ੍ਹਾਂ ਹੀ ਅੱਜ ਕੱਲ ਚਰਚਾ ਵਿੱਚ ਹੈ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਵੱਲੋਂ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਇੱਕ ਪੱਤਰਕਾਰ ਦੇ ਸਵਾਲ ਕਰਨ ਉੱਤੇ ਧਾਮੀ ਨੇ ਕੱਢੀਆਂ ਗਾਲਾਂ ਦਾ, ਪੱਤਰਕਾਰ ਗੁਰਿੰਦਰ ਸਿੰਘ ਕੋਟਕਪੂਰਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਲ ਸੁਖਬੀਰ ਬਾਦਲ ਦੇ ਮੁੱਦੇ ਸਬੰਧੀ ਜਥੇਦਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਦਾ ਨਾਮ ਲੈ ਲਿਆ। ਬਸ ਜਗੀਰ ਕੌਰ ਦੇ ਨਾਮ ਲੈਣ ਦੀ ਦੇਰ ਸੀ ਕਿ ਧਾਮੀ ਅੱਗ ਬਬੂਲਾ ਹੋ ਕੇ ਕੱਪੜਿਆਂ ਤੋਂ ਬਾਹਰ ਹੋ ਗਏ ਤੇ ਬੀਬੀ ਜਗੀਰ ਕੌਰ ਦਾ ਨਾਮ ਸੁਣਦੇ ਹੀ ਅਜਿਹੀਆਂ ਗੰਦੀਆਂ ਗਾਲਾਂ ਕੱਢੀਆਂ ਜੋ ਇਥੇ ਲਿਖੀਆਂ ਵੀ ਨਹੀਂ ਜਾ ਸਕਦੀਆਂ ਤੇ ਇਹ ਸਭ ਕੁਝ ਸੋਸ਼ਲ ਮੀਡੀਆ ਉੱਪਰ ਚੱਲ ਰਿਹਾ ਹੈ ਪਹਿਲੇ ਨੰਬਰ ਤੇ ਤਾਂ ਇਹ ਬਹੁਤ ਅਹਿਮੀਅਤ ਵਾਲੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਬਣੇ ਧਾਮੀ ਜੋ ਇਕ ਅਹਿਮ ਧਾਰਮਿਕ ਸੰਸਥਾ ਦੇ ਮੁਖੀ ਦੀਆਂ ਸੇਵਾਵਾਂ ਨਿਭਾ ਰਹੇ ਹਨ ਤੇ ਜਦੋਂ ਉਹਨਾਂ ਦੀ ਬੋਲਬਾਣੀ ਵੱਲ ਜਾਈਏ ਤਾਂ ਉਹ ਟਰੱਕ ਡਰਾਈਵਰਾਂ ਨੂੰ ਵੀ ਮਾਤ ਪਾ ਗਏ ਬੀਬੀ ਕੌਰ ਜਗੀਰ ਕੌਰ ਨੂੰ ਕੱਢੀਆਂ ਗਾਲਾਂ ਦਾ ਮਸਲਾ ਜਿੱਥੇ ਜਿੱਥੇ ਸਮੁੱਚੀ ਦੁਨੀਆਂ ਵਿੱਚ ਹੀ ਚਰਚਾ ਵਿੱਚ ਹੈ ਇਸ ਸਬੰਧੀ ਪੰਜਾਬ ਮਹਿਲਾ ਕਮਿਸ਼ਨ ਨੇ ਵਿ ਨੋਟ ਲਿਆ ਹੈ ਹੋਰ ਪਾਸਿਓਂ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਨਿੰਦਿਆ ਕੀਤੀ ਜਾ ਰਹੀ ਹੈ ਤੇ ਕੋਈ ਕਾਨੂੰਨੀ ਪੱਖ ਤੋਂ ਵੀ ਵਿਚਾਰ ਚਰਚਾ ਹੋ ਰਹੀ ਹੈ। ਇਸ ਸਾਰੇ ਕਾਸੇ ਦੇ ਵਿੱਚ ਅੱਜ ਬੀਬੀ ਜਗੀਰ ਕੌਰ ਨੇ ਖੁਦ ਕਿਹਾ ਕਿ ਮੌਜੂਦਾ ਪ੍ਰਧਾਨ ਵੱਲੋਂ ਸਾਬਕਾ ਪ੍ਰਧਾਨ ਉਹ ਵੀ ਔਰਤ ਨੂੰ ਕੱਢੀਆਂ ਹੋਈਆਂ ਗਾਲਾਂ ਜੱਗ ਜਾਹਰ ਹਨ। ਪਿਛਲੇ ਦਿਨੀ ਜਦੋਂ ਵਿਰਸਾ ਸਿੰਘ ਵਲਟੋਹਾ ਨੇ ਜਥੇਦਾਰ ਹਰਪ੍ਰੀਤ ਸਿੰਘ ਦੇ ਬੱਚਿਆਂ ਨੂੰ ਗਾਲਾਂ ਕੱਢੀਆਂ ਸਨ ਤਾਂ ਜਥੇਦਾਰਾਂ ਦੇ ਹੁਕਮਾਂ ਉੱਤੇ ਅਕਾਲੀ ਦਲ ਵਿੱਚੋਂ ਵਿਰਸਾ ਸਿੰਘ ਵਲਟੋਹਾ ਨੂੰ 10 ਸਾਲ ਲਈ ਬਾਹਰ ਕੱਢ ਦਿੱਤਾ। ਹੁਣ ਮੇ ਮੇਰੀਆਂ ਗਾਲਾਂ ਵਾਲਾ ਮਾਮਲਾ ਜਥੇਦਾਰਾਂ ਦੇ ਸਾਹਮਣੇ ਹੀ ਹੈ ਮੈਂ ਇਸ ਮਾਮਲੇ ਉੱਤੇ ਮੈਂ ਇਹ ਦੇਖਦੀ ਹਾਂ ਕਿ ਜਥੇਦਾਰ ਹੁਣ ਫੈਸਲਾ ਲੈਂਦੇ ਹਨ ਜਾਂ…..!
ਇਸ ਤੋਂ ਬਾਅਦ ਸਖ਼ਤ ਕਾਰਵਾਈ ਲਈ ਇਸ ਸਾਰੇ ਮਾਮਲੇ ਉੱਤੇ ਆਪਣੇ ਸਾਥੀਆਂ ਸਹਿਯੋਗੀਆਂ ਨਾਲ ਰਾਏ ਸਲਾਹ ਕਰਾਂਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly