ਕਪੂਰਥਲਾ , (ਸਮਾਜ ਵੀਕਲੀ) (ਕੌੜਾ ) ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਦੇ ਹਜੂਰੀ ਰਾਗੀ ਭਾਈ ਸਰਬਜੀਤ ਸਿੰਘ ਲੋਹੀਆਂ ਤੇ ਰਾਗੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦੀ ਕਾਬਲੀਅਤ ਦੇ ਆਧਰ ਤੇ ਤਰੱਕੀ ਦੇ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਨਿਯੁਕਤ ਕੀਤਾ ਗਿਆ ਹੈ । ਜਿਨ੍ਹਾਂ ਨੂੰ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਰਿਲੀਵ ਕਰ ਦਿੱਤਾ ਗਿਆ ਹੈ।ਇਸ ਸਮੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਗੁਰਬਖਸ਼ ਸਿੰਘ ਬੱਚੀਵਿੰਡ ਤੇ ਸਮੂਹ ਸਟਾਫ ਵੱਲੋਂ ਰਾਗੀ ਭਾਈ ਸਰਬਜੀਤ ਸਿੰਘ ਲੋਹੀਆਂ ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਸਿਰੋਪਾਓ ਤੇ ਯਾਦਗਾਰੀ ਤਸਵੀਰ ਦੇ ਕੇ ਸਨਮਾਨ ਕੀਤਾ ਗਿਆ । ਮੈਨੇਜਰ ਬੱਚੀਵਿੰਡ ਨੇ ਦੱਸਿਆ ਕਿ ਭਾਈ ਸਰਬਜੀਤ ਸਿੰਘ ਲੋਹੀਆਂ ਆਪਣੇ ਜਥੇ ਸਮੇਤ ਪਿਛਲੇ 18 ਸਾਲਾਂ ਤੋਂ ਬਹੁਤ ਹੀ ਨਿਮਰਤਾ ਸਾਹਿਤ ਸ਼ੁੱਧ ਗੁਰਬਾਣੀ ਦਾ ਕੀਰਤਨ ਕਰਦੇ ਹੋਏ ਬਹੁਤ ਹੀ ਵਧੀਆ ਡਿਊਟੀ ਨਿਭਾ ਚੁੱਕੇ ਹਨ ।ਬਤੌਰ ਰਾਗੀ ਦੇ ਡਿਊਟੀ ਕਰਨ ਤੋਂ ਇਲਾਵਾ ਭਾਈ ਸਰਬਜੀਤ ਸਿੰਘ ਗੁਰੂ ਕੇ ਲੰਗਰ ਵਿਚ ਵੱਖ ਵੱਖ ਸੇਵਾਵਾਂ ਬੜੀ ਸ਼ਰਧਾ ਨਾਲ ਨਿਭਾਉਂਦੇ ਰਹੇ ਹਨ ਤੇ ਨਾਮ ਬਾਣੀ ਦੇ ਧਨੀ ਹਨ । ਇਸ ਸਮੇ ਬੀਬੀ ਬਲਜੀਤ ਕੌਰ ਕਮਾਲਪੁਰ , ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਰਿਕਾਰਡ ਕੀਪਰ ਭੁਪਿੰਦਰ ਸਿੰਘ , ਮੀਡੀਆ ਇੰਚਾਰਜ ਸੁਖਜਿੰਦਰ ਸਿੰਘ , ਖਜਾਨਚੀ ਜਸਵਿੰਦਰ ਸਿੰਘ , ਭਾਈ ਰਣਯੋਧ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਹੱਟ ਸਾਹਿਬ, ਰਣਜੀਤ ਸਿੰਘ ਠੱਟਾ ਧਰਮ ਪ੍ਰਚਾਰ ਕਮੇਟੀ , ਰਾਗੀ ਭਾਈ ਬੱਗਾ ਸਿੰਘ , ਭਾਈ ਮਨਜੀਤ ਸਿੰਘ ,ਜਰਨੈਲ ਸਿੰਘ ਅਕਾਉਟੈਟ, ਹਰਪ੍ਰੀਤ ਸਿੰਘ ਸਹਾਇਕ ਅਕਾਉਟੈਟ, ਭਾਈ ਜੁਝਾਰ ਸਿੰਘ , ਸਨਮਪ੍ਰੀਤ ਸਿੰਘ ਆਦਿ ਨੇ ਭਾਈ ਸਰਬਜੀਤ ਸਿੰਘ ਲੋਹੀਆਂ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੀ ਤਰੱਕੀ ਦੀ ਕਾਮਨਾ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly