(ਸਮਾਜ ਵੀਕਲੀ)
ਮੈ ਮਿੱਟੀ ਹੀ ਹਾਂ
ਜਿਵੇਂ ਮਰਜੀ ਮਧੋਲ ਲੈ
ਕਿਸੇ ਵੀ ਸਾਂਚੇ ਪਾ ਲੈ,
ਢਾਲ ਲੈ ,
ਮੈਂ ਮਿੱਟੀ ਹੀ ਹਾਂ
ਮਿੱਟੀ ਵਿੱਚ ਬੀਜ ਪਾ ਲੈ ,
ਨਵੀਂ ਸੋਚ ਉਗਾ ਲੈ,
ਮੈ ਮਿੱਟੀ ਹੀ ਹਾਂ
ਬਣਾ ਕੇ ਖੇਡ ਦਾ ਮੈਦਾਨ
ਮੈਨੂੰ ਮੱਥੇ ਨਾਲ ਲਾ ਲੈ,
ਮੈਂ ਮਿੱਟੀ ਹੀ ਹਾਂ
ਜੇ ਪਾਵਾਂਗਾ ਸ਼ਹੀਦੀ
ਤੇ ਮੱਥੇ ਤਿਲਕ ਲਗਾ ਲੈ,
ਮੈਂ ਮਿੱਟੀ ਹੀ ਹਾਂ
ਦਿੱਤੀ ਦੇਸ਼ ਲਈ ਜਾਨ
ਤਿਰੰਗੇ ਚ ਲਪੇਟ ਕੇ ਸ਼ਾਨ ਬਣਾ ਲੈ,
ਮੈਂ ਮਿੱਟੀ ਹੀ ਹਾਂ
ਇਸੇ ਮਿੱਟੀ ਵਿੱਚ ਮਰਜਾਣਾ
ਅਗਲੇ ਜਨਮ ਵਿੱਚ ਕੁਝ ਕਰ ਜਾਣਾ
ਏਸੇ ਉਮੀਦ ਨਾਲ ….
ਮੈਂ ਮਿੱਟੀ ਹੀ ਹਾਂ
– ਗਗਨਪ੍ਰੀਤ ਸੱਪਲ ਸੰਗਰੂਰ ਪਿੰਡ ਘਾਬਦਾਂ
– ਗਗਨਪ੍ਰੀਤ ਸੱਪਲ ਸੰਗਰੂਰ ਪਿੰਡ ਘਾਬਦਾਂ
ਫੋਨ ਨੰਬਰ – 6280157535
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly