HOME ਵਾਅਦਾਖਿਲਾਫ਼ੀ ਤੋਂ ਖਫ਼ਾ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ...

ਵਾਅਦਾਖਿਲਾਫ਼ੀ ਤੋਂ ਖਫ਼ਾ ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਕੂਚ:ਚਾਹਲ 

3
ਨਵਾਂਸ਼ਹਿਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ): ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ. 295) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸੂਬਾ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਲਈ ਵੱਡਾ ਕਾਫਲਾ ਰਵਾਨਾ ਹੋਇਆ। ਸੂਬਾ ਕਮੇਟੀ ਦੇ ਵਾਇਸ ਪ੍ਰਧਾਨ ਡਾ. ਦਿਲਦਾਰ ਸਿੰਘ ਚਾਹਲ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਪ੍ਰਧਾਨ ਡਾ. ਕਸ਼ਮੀਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਇਕੱਤਰ ਹੋਏ ਪ੍ਰੈਕਟੀਸ਼ਨਰਾਂ ਨੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।​ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਡਾ. ਕਸ਼ਮੀਰ ਸਿੰਘ ਢਿੱਲੋਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਚੋਣਾਂ ਸਮੇਂ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਵੱਡੇ ਵਾਅਦੇ ਕੀਤੇ ਸਨ। ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਕਾਨੂੰਨ ਵਿੱਚ ਲੋੜੀਂਦੀ ਸੋਧ ਕਰਕੇ ਜਾਂ ਨਵਾਂ ਕਾਨੂੰਨ ਬਣਾ ਕੇ ਪੇਂਡੂ ਖੇਤਰਾਂ ਵਿੱਚ ਸੇਵਾਵਾਂ ਦੇ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕੰਮ ਕਰਨ ਦਾ ਰੈਗੂਲਰ ਅਧਿਕਾਰ ਦਿੱਤਾ ਜਾਵੇਗਾ।ਡਾ. ਢਿੱਲੋਂ ਨੇ ਅਫ਼ਸੋਸ ਜਤਾਇਆ ਕਿ ਸਰਕਾਰ ਦੇ ਕਾਰਜਕਾਲ ਦੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।​ ਸਰਕਾਰ ਦੀ ਇਸ ਕਥਿਤ ਵਾਅਦਾਖਿਲਾਫ਼ੀ ਦੇ ਵਿਰੋਧ ਵਿੱਚ ਅੱਜ ਪੰਜਾਬ ਭਰ ਦੇ ਮੈਡੀਕਲ ਪ੍ਰੈਕਟੀਸ਼ਨਰ ਸੰਗਰੂਰ ਵਿਖੇ ਇਕੱਠੇ ਹੋ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ। ਐਸੋਸੀਏਸ਼ਨ ਦੀ ਮੁੱਖ ਮੰਗ ਹੈ ਕਿ ਉਨ੍ਹਾਂ ਨੂੰ ਕਾਨੂੰਨੀ ਤੌਰ ‘ਤੇ ਕੰਮ ਕਰਨ ਦੀ ਮਾਨਤਾ ਦਿੱਤੀ ਜਾਵੇ ਤਾਂ ਜੋ ਉਹ ਬਿਨਾਂ ਕਿਸੇ ਡਰ ਤੋਂ ਲੋਕਾਂ ਦੀ ਸੇਵਾ ਕਰ ਸਕਣ।​ਇਸ ਮੌਕੇ ਵੱਡੀ ਗਿਣਤੀ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਹਾਜ਼ਰ ਸਨ, ਜਿਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਰੈਲੀ ਵਿੱਚ  ਜ਼ਿਲ੍ਹੇ ਦੇ ਮੈਂਬਰ ਸ਼ਾਮਿਲ ਹੋਏ।ਡਾ ਗਿਆਨ ਸਿੰਘ ਮੰਡੇਰ, ਡਾ ਹਰਜਿੰਦਰ ਸਿੰਘ , ਡਾ ਮਨੋਹਰ ਲਾਲ, ਡਾ ਪਿੰਕਾ, ਡਾ ਯਸ਼ਪਾਲ ਸ਼ਰਮਾ, ਰਾਹੋਂ ਤੋਂ ਡਾ ਕੁਲਵਿੰਦਰ,ਡਾ ਤਰਸੇਮ, ਡਾ ਬਿਮਲ, ਡਾ ਟੇਕ ਚੰਦ,  ਮੁਕੰਦਪੁਰ ਤੋਂ ਡਾ ਦੇਸ਼ ਰਾਜ, ਨਵਾਂ ਸ਼ਹਿਰ ਤੋਂ ਡਾ ਹਰਜਿੰਦਰ ਸਿੰਘ,ਡਾ ਅਵਤਾਰ ਮੱਲ੍ਹ, ਡਾ ਮਨਜੀਤ ਲੱਧੜ, ਬਲਾਕ ਔੜ ਤੋਂ ਡਾ ਅਸ਼ੋਕ ਸ਼ਰਮਾ,ਡਾ ਧਰਮਜੀਤ,ਡਾ ਧਰਮਪਾਲ,ਡਾ ਬਿੱਟੂ ਪਾਬਲਾ, ਬਹਿਰਾਮ ਤੋਂ ਡਾ  ਰਾਜੇਸ਼,ਡਾ ਕਰਨੈਲ ਸਿੰਘ,ਡਾ ਮੰਗ
ਲ, ਡਾ ਸੰਦੀਪ ਜੋਸ਼ੀ,ਬੰਗਾ ਤੋਂ ਡਾ ਕਸ਼ਮੀਰ ਸਿੰਘ, ਡਾ ਧੀਰਜ, ਡਾ ਰਜਿੰਦਰ ਸ਼ਰਮਾ,ਸੜੋਆ ਤੋਂ ਡਾ ਬਲਵੀਰ ਚੰਦ,ਡਾ ਬਲਵੀਰ ਸਿੰਘ,ਡਾ ਦਾਰਾ ਸਿੰਘ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪ੍ਰਿੰਸ ਹੈਰੀ ਖ਼ਿਲਾਫ਼ ਮਾਨਹਾਨੀ ਦਾ ਮਾਮਲਾ ਦਰਜ
Next articleਕੇਸੀ ਕਾਲਜ ਆਫ਼ ਫਾਰਮੇਸੀ ਦੇ ਬੀ.ਫਾਰਮਾ ਪੰਜਵੇਂ ਅਤੇ ਸੱਤਵੇਂ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ