ਮੈਂ ਔਰਤ ਹਾਂ ਪਰ ਕਮਜ਼ੋਰ ਨਹੀਂ

ਸਿੰਘਦਾਰ ਇਕਬਾਲ ਸਿੰਘ

(ਸਮਾਜ ਵੀਕਲੀ)

ਮੈਂ ਔਰਤ ਹਾਂ ਪਰ ਕਮਜ਼ੋਰ ਨਹੀਂ
ਬਹੁਤ ਨਾਜ਼ੁਕ ਆ ਕਠੌਰ ਨਹੀਂ

ਸਾਗਰ ਦੀ ਉਹ ਲਹਿਰ
ਜੀਹਂਦਾ ਕੋਈ ਸ਼ੋਰ ਨਹੀਂ
ਨਦੀ ਦਾ ਉਹ ਕਿਨਾਰਾ
ਜੀਹਂਦੇ ਵਰਗਾ ਕੋਈ ਹੋਰ ਨਹੀਂ
ਮੈਂ ਔਰਤ ਹਾਂ ਪਰ ਕਮਜ਼ੋਰ ਨਹੀਂ
ਬਹੁਤ ਨਾਜ਼ੁਕ ਆ ਕਠੌਰ ਨਹੀਂ

ਮੈਂ ਠੰਡਾ ਮਿੱਠਾ ਨੀਰ
ਨਾ ਸਾਹਿਬਾ ਸੱਸੀ ਨਾ ਹੀਰ
ਲੋੜ ਪਈ ਤਾਂ ਵੈਰੀ ਨੂੰ ਦੇਵਾਂ ਚੀਰ
ਟੁੱਟ ਜਾਵਾਂ ਉਹ ਕੱਚੀ ਡੋਰ ਨਹੀਂ
ਮੈਂ ਔਰਤ ਹਾਂ ਪਰ ਕਮਜ਼ੋਰ ਨਹੀਂ
ਬਹੁਤ ਨਾਜ਼ੁਕ ਆ ਕਠੌਰ ਨਹੀਂ

ਮੈਂ ਖੁਸ਼ਬੂ ਹਾਂ ਗੁਲਾਬ ਦੀ
ਮੈਂ ਧੀ ਹਾਂ ਪੰਜਾਬ ਦੀ
ਮੇਰਾ ਪਿਓ ਦਸ਼ਮੇਸ਼
ਜੀਹਂਦਾ ਵਰਗਾ ਕੋਈ ਹੋਰ ਨਹੀਂ
ਮੈਂ ਔਰਤ ਹਾਂ ਪਰ ਕਮਜ਼ੋਰ ਨਹੀਂ
ਬਹੁਤ ਨਾਜ਼ੁਕ ਆ ਕਠੌਰ ਨਹੀਂ

ਮੈਂ ਅਮਰ ਵੇਲ ਫ਼ੁੱਲ ਖੁਸ਼ਬੂਦਾਰ ਹਾਂ
ਮੈਂ ਸੁੱਕਣ ਵਾਲਾ ਰੁੱਖ ਨਹੀਂ ਸਦਾ ਬਹਾਰ ਹਾਂ
ਮੈਂ ਕਲਪ ਬਿਰਖ ਕੋਈ ਕੰਡਿਆਲੀ ਥੋਰ ਨਹੀਂ
ਮੈਂ ਔਰਤ ਹਾਂ ਪਰ ਕਮਜ਼ੋਰ ਨਹੀਂ
ਬਹੁਤ ਨਾਜ਼ੁਕ ਆ ਕਠੌਰ ਨਹੀਂ

ਮੈਂ ਸੱਚ ਦੀ ਕਿਰਪਾਨ
ਮੇਰੀ ਹੈ ਉੱਚੀ ਸ਼ਾਨ
ਮੇਰੀ ਤਾਕ਼ਤ ਮੇਰਾ ਹੋਂਸਲਾ ਬੁਲੰਦ
ਇਕਬਾਲ ਚੱਲਣਾ ਤੇਰਾ ਕੋਈ ਜ਼ੋਰ ਨਹੀਂ
ਮੈਂ ਔਰਤ ਹਾਂ ਪਰ ਕਮਜ਼ੋਰ ਨਹੀਂ
ਬਹੁਤ ਨਾਜ਼ੁਕ ਆ ਕਠੌਰ ਨਹੀਂ

ਮੈਂ ਮੰਦ ਮੰਦ ਚੱਲਦੀ ਹਵਾ
ਮੈਂ ਸ਼ਾਂਤ ਵੱਗਦੀ ਨਦੀ
ਮੈਂ ਅੱਗੇ ਵੱਧਣਾ ਜਾਣਦੀ
ਰੁੱਕ ਜਾਵਾਂ ਇਕਬਾਲ ਮੈਂ
ਮੇਰੀ ਉਹ ਤੋਰ ਨਹੀਂ
ਮੈਂ ਔਰਤ ਹਾਂ ਪਰ ਕਮਜ਼ੋਰ ਨਹੀਂ
ਬਹੁਤ ਨਾਜ਼ੁਕ ਆ ਕਠੌਰ ਨਹੀ

ਸਿੰਘਦਾਰ ਇਕਬਾਲ ਸਿੰਘ
ਟੈਕਸਸ ਯੂ ਐਸ ਏ
ਫ਼ੋਨ ਨੰਬਰ 713-918-9611

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਰਚਾ ਫ਼ਤਹਿ ਦਿੱਲੀ ਦਾ
Next articleਹੈਪੀ ਸੀਡਰ ਨਾਲ ਬੀਜੀ ਕਣਕ ਦਾ ਖੇਤੀਬਾੜੀ ਵਿਭਾਗ ਵਲੋਂ ਨਿਰੀਖਣ ਕੀਤਾ ਗਿਆ।