(ਸਮਾਜ ਵੀਕਲੀ)
ਬਾਬਲ ਦੀ ਰਾਜਕੁਮਾਰੀ,
ਮਾਂ ਦੀ ਦੁਲਾਰੀ।
ਸਾਂਝਾਂ ਸਭ ਨਾਲ਼ ਪਾਵੇ,
ਵੀਰੇ ਦੀ ਭੈਣ ਪਿਆਰੀ।
ਮੈਂ ਹਾਂ ਧੀ! ਮੈਂ ਹਾਂ ਧੀ।
ਅਰਮਾਨਾਂ ਨੂੰ ਦਿਲ ‘ਚ ਦਬਾ,
ਹੋਰਾਂ ਦੇ ਖੁਆਬਾਂ ਨੂੰ ਸਜਾਉਂਦੀ।
ਸੋਹਰੇ ਘਰ ਵਿੱਚ ਜਾ,
ਉਹਨਾਂ ਨੂੰ ਆਪਣਾ ਬਣਾਉਂਦੀ।
ਮੈਂ ਹਾਂ ਪਤਨੀ! ਮੈਂ ਹਾਂ ਨੂੰਹ!
ਨੋਂ ਮਹੀਨੇ ਕੁੱਖ਼ ਵਿਚ ਰੱਖ ਕੇ,
ਆਪਣਾ ਆਪਾ ਕੁਰਬਾਨ ਕਰ ਜਾਂਦੀ।
ਸੁੱਕੀ ਥਾਂ ਬਾਲ ਨੂੰ ਪਾਕੇ,
ਆਪੇ ਗਿੱਲੀ ਥਾਂ ਪੈ ਜਾਂਦੀ।
ਮੈਂ ਹਾਂ ਮਾਂ! ਮੈਂ ਹਾਂ ਮਾਂ!
ਸਮਾਜ ਵਿੱਚ ਵਿਚਰ,
ਵੱਖ ਵੱਖ ਫਰਜ਼ ਨਿਭਾਉਂਦੀ।
ਸੁੱਖਾਂ ਦੁੱਖਾਂ ਨੂੰ ਝੱਲ ਕੇ,
ਹੱਸ ਹੱਸ ਕੇ ਹਰ ਜਖਮ ਸਹਿ ਜਾਂਦੀ ।
ਮੈਂ ਹਾਂ ਔਰਤ ! ਮੈਂ ਹਾ ਔਰਤ!
ਸਰਿਤਾ ਦੇਵੀ
9464925265
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly