*ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ*

ਸਿੰਘਦਾਰ ਇਕਬਾਲ ਸਿੰਘ

(ਸਮਾਜ ਵੀਕਲੀ)

ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ

ਦੇਸ਼ ਲਈ ਅੰਨ ਉਗਾਇਆ
ਆਪ ਢਿੱਡ ਭਰ ਨਾ ਖਾਹਿਆ
ਬਣਕੇ ਰਿਹਾ ਦੇਸ਼ ਦਾ ਜਾਇਆ
ਮੈਂ ਵੀ ਇਨਸਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ

ਸਰਹੱਦਾਂ ਉੱਤੇ ਮੈਂ ਹੀ ਲੜਦਾ
ਸੀਨਾ ਤਾਣ ਦੇਸ਼ ਲਈ ਖੜਦਾ
ਤਮਗੇ ਦੇਸ਼ ਦੇ ਤਾਜ ਤੇ ਜੜਦਾ
ਮੈਂ ਦੇਸ਼ ਹਿੰਦਸਤਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ

ਦੇਸ਼ ਲਈ ਅਸੀਂ ਗਏ ਜਾਨਾ ਵਾਰ
ਜਰਾਇਮ ਪੇਸ਼ਾ ਸਾਨੂੰ ਕਿਹਾ ਸਰਕਾਰ
ਅਸੀਂ ਫ਼ਿਰ ਵੀ ਤੈਨੂੰ ਕਰੀਏ ਪਿਆਰ
ਮੈਂ ਪੰਜਾਬ ਦੀ ਜਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ

ਦੇਸ਼ ਲਈ ਸਬ ਕੁੱਝ ਕੀਤਾ
ਸਾਡੀ ਵਾਰੀ ਮੂੰਹ ਫ਼ੇਰ ਲਿੱਤਾ
ਦੇਸ਼ ਨੂੰ ਦਵਾਈਆਂ ਸਾਰੀਂਆਂ ਜਿੱਤਾਂ
ਮੈਂ ਆਜ਼ਾਦ ਨਿਸ਼ਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ

ਅਸੀਂ ਵਾਰ ਦਿੱਤੀ ਜ਼ਿੰਦਗਾਨੀ
ਭੁੱਲ ਗਏ ਤੁਸੀਂ ਸਾਡੀ ਕੁਰਬਾਨੀ
ਹੁਣ ਕਰਦੇ ਤੁਸੀਂ ਆਪਣੀ ਮੰਨਮਾਨੀ
ਜੋ ਤੁਸੀਂ ਭੁੱਲੇ ਮੈਂ ਉਹ ਇਹਸਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ

ਸੱਚ ਲਿੱਖ ਗਿਆ ਸਿੰਘਦਾਰ
ਮੇਰੇ ਦੇਸ਼ ਨਾ ਲਈ ਮੇਰੀ ਸਾਰ
ਕੱਚਾ ਹੁਣ ਹਿੰਦ ਤੇਰਾ ਕਿਰਦਾਰ
ਜੈ ਜਵਾਨ ਜੈ ਕਿਸਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ

ਉੱਚੇ ਸੁੱਚੇ ਅਣਖੀ ਸਾਡੇ ਨੇ ਕਿਰਦਾਰ
ਸਾਡਾ ਗੁਰੂ ਕਲਗੀਧਰ ਸੱਚੀ ਸਰਕਾਰ
ਅਸੀਂ ਰਹਿਣਾ ਜਾਣਦੇ ਹਾਂ ਨਾਲ ਪਿਆਰ
ਨਾਲ ਹੀ ਕਲਗੀਧਰ ਦੀ ਕਿਰਪਾਨ ਹਾਂ
ਜੈ ਜਵਾਨ ਜੈ ਕਿਸਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ
ਮੈਂ ਕਿਸਾਨ ਹਾਂ ਮੈਂ ਕਿਸਾਨ ਹਾਂ

ਸਿੰਘਦਾਰ ਇਕਬਾਲ ਸਿੰਘ
ਟੈਕਸਸ ਯੂ ਐਸ ਏ
ਫ਼ੋਨ ਨੰਬਰ 713-918-9611

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ ਨਾਇਕ ਦੀ ਤਲਾਸ਼ !
Next article. “ਸਿਆਣਿਆਂ ਦੇ ਲੀਡਰ ਵੀ ਸਿਆਣੇ ਹੋਣਗੇ”