(ਸਮਾਜ ਵੀਕਲੀ)
ਜ਼ਿੰਦਗੀ ਦੇ ਪਹਿਲੂਆਂ ਤੇ ਮਾਰੀ ਨਜ਼ਰ,
ਆਤਮਾ ਗ਼ਮਗੀਨ ਹੋ ਕੇ ਬਹਿ ਗਈ।
ਰੱਬ ਭੇਜਿਆ ਧਰਤੀ ਤੇ ਵਧੀਆ ਜਿਉਣ ਲਈ,
ਲਾਲਸਾ ਹੋਰ ਹੋਰ ਪਾਉਣ ਦੀ ਰਹਿ ਗਈ।
ਬੁੱਧੂ ਬਣਾਉਣਾ ਸਿੱਖ ਲਿਆ ਚਾਰ ਅੱਖਰ ਪੜ੍ਹ ਕੇ,
ਅੱਖਰ ਜੋੜਦੇ ਨੇ,ਬੈਂਕ ‘ਚ ਵਾਧੂ ਜਮ੍ਹਾਂ ਖਾਤੇ ਬਣਾ ਲਏ।
ਸਾਂਭਿਆ ਨਾ ਜਾਵੇ ਪੈਸਾ,ਆਤਮਾ ਦਾ ਧੁੜਕੂ ਧੜਕੇ,
ਮੰਗੇ ਸੀ ਖੁਸ਼ੀਆਂ ਵਾਲੇ ਦਿਨ, ਲਾਲਚ ਨਾਲ ਨਾਤੇ ਬਣਾ ਲਏ।
ਘਰਵਾਲੀ ਮੰਗੇ ਰੋਜ਼ ਦਾ ਹਿਸਾਬ ਕਿਤਾਬ,
ਕਿਹੜੇ ਕੁਕਰਮੀਂ, ਵਹਿਣੀਂ ਪੈ ਗਿਆ।
ਆਤਮਾ ਭਟਕਦੀ ਫਿਰੇ ਵਿਆਜ-ਦਰ- ਵਿਆਜ,
ਆਤਮਾ ਹੋ ਗਈ ਲੀਨ ਪਰਮਾਤਮਾ ਵਿੱਚ,
ਬਾਕੀ ਫੋਕਾ ਸਰੀਰ ਰਹਿ ਗਿਆ ।
ਕਸ਼ਮਕਸ਼ ਬੰਦੇ ਤੇ ਵਾਹਿਗੁਰੂ ਵਿੱਚ ਚਲਦੀ ਰਹਿਣੀ,
ਜਦੋਂ ਤੱਕ ਬੰਦਾ ਮਾਫੀ ਮੰਗ ਬਣਦਾ ਨ੍ਹੀਂ ਸੰਤ।
ਨਿਉਂ ਕੇ ਰਹਿਣਾ ਸਿੱਖ ਲੈ, ਨਹੀਂ ਤਾਂ ਵਿਅਰਥ ਉਮਰ ਢਲਦੀ ਰਹਿਣੀ।
ਚੰਗਿਆਂ ਤੋਂ ਮਾੜੇ, ਮਾੜਿਆਂ ਤੋਂ ਚੰਗੇ, ਮਾਮਲੇ
ਰਹਿਣੇ ਚਲੰਤ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly