ਪਤੀਵਰਤਾ ਔਰਤ-ਇੱਕ ਬੁਝਾਰਤ

(ਸਮਾਜ ਵੀਕਲੀ)

ਪਤੀਵਰਤਾ ਔਰਤ-ਇੱਕ ਬੁਝਾਰਤ
ਭੇਜ ਕੇ ਕਾਰਟੂਨ ਔਰਤਾਂ ਵਾਲਾ, ਨਵੀਂ ਬੁਝਾਰਤ ਪਾਈ,
360 ਚਲਿੱਤਰ ਬੁੱਝਣ ਲੱਗਿਆਂ, ਮੈਨੂੰ ਸਮਝ ਨਾ ਆਈ।
ਮਰਦ ਹੁੰਦੇ ਤਾਕਤਵਰ, ਰੋਕਣ ਚ ਆਵੇ ਕਠਿਨਾਈ,
ਉਹਨਾਂ ਦੀ ਸ਼ਕਤੀ ਸੇਧਣ ਲਈ,ਚਕਰ-ਚੂੰਢਾ ਰੱਖਦੀਆਂ ਚਲਾਈ।
ਮਰਦ ਦਾ ਮਨ ਹੁੰਦਾ ਤਿਲਕਵਾਂ, ਸਾਰੇ ਪਾਸੇ ਲਾਂਬੂ ਲਾਉਂਦਾ,
ਔਰਤ ਆਪਣੇ ਅਗਨੀ-ਤੀਰ ਚਲਾਵੇ, ਬੰਦਾ ਫਿਰੇ ਅੱਗ ਬੁਝਾਉਂਦਾ।
ਘੁੰਮਣ-ਘੇਰੀਆਂ ਚ ਪਾ ਕੇ ਤੀਵੀਂ ਉਸ ਨੂੰ ਥਕਾ ਦਿੰਦੀ,
ਇਧਰ ਉਧਰ ਦੀ ਝਾਕ ਉਸਦੀ, ਸਹਿਜੇ ਸਹਿਜੇ ਮੁਕਾ ਦਿੰਦੀ।
ਪਰਿਵਾਰ ਦੀ ਬੁਨਿਆਦ, ਹੁੰਦੜਹੇਲ ਔਰਤ ਨਾਲ ਬਣਦੀ,
ਬਰਾਬਰ ਦਾ ਸਹਾਰਾ, ਮਰਦ ਕੋਲੋਂ ਮੰਗਦੀ।
ਮਰਦ ਜੇ ਨਖਰੇ ਕਰੇ, ਉਸਨੂੰ ਦਿਨੇ ਤਾਰੇ ਦਿਖਾ ਦਿੰਦੀ।
ਆਖਰੀ ਤੱਤ-ਨਿਚੋੜ ਉਸਤੇ ਨਿਰਭਰ, ਸੰਤੁਲਨ ਪਰਿਵਾਰ ਦਾ ਬਣਾ ਦਿੰਦੀ।
ਪੈਰ ਦੀਆਂ ਪੰਜੇ ਉਂਗਲਾਂ ਦਿਖਾਉਂਦਾ ਪ੍ਰਤੀਕ ਬਣਦਾ ਉਮਰਾਂ ਦਾ,
ਚੀਚੀ ਬਚਪਨ, ਦੂਸਰੀ ਉਂਗਲ ਭਰ-ਜਵਾਨੀ ਵਿਚਕਾਰਲੀ ਕੜਕ ਜਵਾਨੀ ਦਾ।
ਗੂੱਠੇ ਨਾਲ ਵਾਲੀ ਅਧਖੜ-ਉਮਰ, ਗੂਠਾ ਦਿਖਾਵੇ ਬੁਢਾਪਾ ਜਨਾਨੀ ਦਾ,
ਸਾਰੀਆਂ ਉਂਗਲਾਂ ਦਿਖਾਉਂਦੀਆਂ ਪਿਆਰ ਆਪਣੇ ਦਾ, ਝੱਲ ਨ੍ਹੀਂ ਸਕਦੀਆਂ, ਪਿਆਰ ਸ਼ੌਂਕਣ ਬੇਗਾਨੀ ਦਾ।

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ ਆਬਾਦ # 639/40ਏ ਚੰਡੀਗੜ੍ਹ।

ਫੋਨ ਨੰਬਰ : 9878469639

Previous articleਪਿੰਡ ਝਿੰਗੜਾਂ ਦੇ ਨਵੇਂ ਬਣੇ ਸਰਪੰਚ ਭੁਪਿੰਦਰ ਸਿੰਘ ਨੂੰ ਕੀਤਾ ਗਿਆ ਸਨਮਾਨਿਤ।
Next articleरोजगार अधिकार का कानून बनाया जाए – प्रशांत भूषण