ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਪਤੀ ਪਤਨੀ ਦਾ ਝਗੜਾ ਇੰਨਾ ਭਿਆਨਕ ਰੂਪ ਧਾਰ ਸਕਦਾ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਪਤੀ ਵੱਲੋਂ ਜਿੱਥੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਉੱਥੇ ਆਪਣੀ ਘਰਵਾਲੀ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਬੱਚਿਆਂ ਨੂੰ ਕੀਤਾ ਅਨਾਥ | ਇਹ ਘਟਨਾ ਥਾਣਾ ਮੁਕੰਦਪੁਰ ਅਧੀਨ ਆਉਂਦੇ ਪਿੰਡ ਰਟੈਂਡਾ ਦੀ ਹੈ | ਇਸ ਘਟਨਾ ਸਬੰਧੀ ਮ੍ਰਿਤਕ ਲੜਕੀ ਦੀ ਮਾਤਾ ਨੇ ਦੱਸਿਆ ਕਿ ਮੇਰੀ ਲੜਕੀ ਮਨਪ੍ਰੀਤ ਕੌਰ ਦੀ ਸ਼ਾਦੀ 2012 ਵਿੱਚ ਅੱਪਰਾ ਦੇ ਨੇੜੇ ਪਿੰਡ ਰਾਜਪੁਰਾ ਦੇ ਗੁਰਵਿੰਦਰ ਸਿੰਘ ਨਾਲ ਜੋ ਜਿਲ੍ਹਾ ਜਲੰਧਰ ਵਿੱਚ ਹੈ ਹੋਈ ਸੀ ਤੇ ਇਸ ਦੇ ਦੋ ਬੱਚੇ ਹਨ | ਜੋ ਅੱਜ ਸ਼ਾਮ ਸਾਡੇ ਘਰ ਪਿੰਡ ਰਟੈਡਾ ਵਿਖੇ ਆਇਆ ਮੇਰੀ ਲੜਕੀ ਕੱਪੜੇ ਸਿਉਣ ਦਾ ਕੰਮ ਕਰਦੀ ਸੀ ਤੇ ਘਰ ਵਿੱਚ ਕੱਪੜੇ ਸਿਲਾਈ ਕਰ ਰਹੀ ਸੀ ਤੇ ਆਉਂਦੇ ਨੇ ਹੀ ਝਗੜਾ ਸ਼ੁਰੂ ਕਰ ਦਿੱਤਾ | ਇਹ ਦੋਨੋਂ ਜਣੇ ਪਤੀ ਪਤਨੀ ਕਰੀਬ ਢਾਈ ਤਿੰਨ ਸਾਲ ਤੋਂ ਅਲੱਗ ਅਲੱਗ ਰਹਿ ਰਹੇ ਸਨ | ਲੜਕਾ ਨਸ਼ੇ ਕਰਨ ਦਾ ਆਦੀ ਸੀ ਤੇ ਅਸੀਂ ਦਾਜ ਦੇ ਵਿੱਚ ਵੀ ਇੱਕ ਸਵਿਫਟ ਕਾਰ ਤੇ ਹੋਰ ਵੀ ਕਾਫੀ ਕੁਝ ਦਿੱਤਾ | ਉਹ ਵੀ ਇਸ ਨੇ ਵੇਚ ਕੇ ਖਾ ਲਈ ਤੇ ਹੁਣ ਲੜਕੀ ਆਪਣੇ ਘਰ ਆਪਣੇ ਕੱਪੜੇ ਸਿਉ ਕੇ ਗੁਜ਼ਾਰਾ ਕਰਦੀ ਸੀ ਤੇ ਉਸ ਦੇ ਕਮਰੇ ਵਿੱਚ ਆਇਆ ਕੁਝ ਬਹਿਸਬਾਜੀ ਕੀਤੀ ਤੇ ਉਸਦੇ 2 ਗੋਲੀਆਂ ਮਾਰ ਦਿੱਤੀਆਂ ਗੋਲੀਆਂ ਮਾਰਨ ਉਪਰੰਤ ਉਹ ਘਰ ਤੋਂ ਮੋਟਰਸਾਈਕਲ ਤੇ ਭੱਜ ਗਿਆ | ਮੌਕੇ ਤੇ ਪਹੁੰਚੇ ਬੰਗਾ ਦੇ ਡੀਐਸਪੀ ਹਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੋ ਇਸ ਲੜਕੀ ਮਨਪ੍ਰੀਤ ਕੌਰ ਦੇ ਘਰ ਵਾਲਾ ਗੁਰਵਿੰਦਰ ਸਿੰਘ ਹੈ | ਉਸ ਨੇ ਥੋੜੀ ਦੂਰ ਜਾ ਕੇ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਕਰ ਲਿਆ ਉਸ ਕੋਲੋਂ ਇੱਕ ਪਿਸਤੌਲ ਅੱਠ ਜਿੰਦਾ ਗੋਲੀਆਂ ਤੇ ਤਿੰਨ ਚੱਲੇ ਹੋਏ ਰੋਂਦ ਬਰਾਮਦ ਕੀਤੇ ਹਨ | ਦੋਨਾਂ ਮ੍ਰਿਤਕ ਸਰੀਰਾਂ ਨੂੰ ਪਿੰਡ ਵਾਸੀਆਂ ਨੇ ਸਰਕਾਰੀ ਹਸਪਤਾਲ ਮੁਕੰਦਪੁਰ ਵਿੱਚ ਲਿਆਂਦਾ, ਜੋ ਪਰਿਵਾਰਕ ਮੈਂਬਰ ਬਿਆਨ ਦਰਜ ਕਰਾਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਉਹ ਅਮਲ ਵਿੱਚ ਲਿਆਂਦੀ ਜਾਵੇਗੀ।